________________
ਪ੍ਰਤੀਕ੍ਰਮਣ
| 16. ਦੁੱਖਦਾਈ ਵੈਰ ਦੀ ਵਸੂਲੀ...
ਪ੍ਰਸ਼ਨ ਕਰਤਾ : ਅਸੀਂ ਤੀਕ੍ਰਮਣ ਨਾ ਕਰੀਏ ਤਾਂ ਫਿਰ ਕਦੇ ਸਾਹਮਣੇ ਵਾਲੇ ਦੇ ਕੋਲ ਚੁਕਤਾ ਕਰਨ ਲਈ ਜਾਣਾ ਪਵੇਗਾ ਨਾ?
ਦਾਦਾ ਸ੍ਰੀ : ਨਹੀ, ਉਸਨੂੰ ਚੁਕਤਾ ਨਹੀਂ ਕਰਨਾ ਹੈ। ਤੁਸੀਂ ਬੰਧਨ ਵਿੱਚ ਰਹੋਗੇ। ਸਾਹਮਣੇ ਵਾਲੇ ਤੋਂ ਤੁਹਾਨੂੰ ਕੁੱਝ ਲੈਣਾ-ਦੇਣਾ ਨਹੀਂ ਹੈ।
ਪ੍ਰਸ਼ਨ ਕਰਤਾ : ਪਰ ਸਾਨੂੰ ਚੁਕਾਉਣਾ ਪਵੇਗਾ ਨਾ?
ਦਾਦਾ ਸ੍ਰੀ : ਸੋ: ਤੁਸੀਂ ਹੀ ਬੰਧਨ ਵਿੱਚ ਹੋ, ਇਸ ਲਈ ਤੁਹਾਨੂੰ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਪ੍ਰਤੀਕ੍ਰਮਣ ਨਾਲ ਮਿਟ ਜਾਵੇਗਾ। ਇਸ ਲਈ ਤਾਂ ਤੁਹਾਨੂੰ ਹਥਿਆਰ ਦਿੱਤਾ ਹੈ ਨਾ, ਪ੍ਰਤੀਕ੍ਰਮਣ!
ਪ੍ਰਸ਼ਨ ਕਰਤਾ : ਅਸੀਂ ਪ੍ਰਤੀਕ੍ਰਮਣ ਕਰੀਏ ਅਤੇ ਵੈਰ ਛੱਡ ਦੇਈਏ ਪਰ ਸਾਹਮਣੇ ਵਾਲਾ ਵੈਰ ਰੱਖੇ ਤਾਂ?
ਦਾਦਾ ਸ੍ਰੀ : ਭਗਵਾਨ ਮਹਾਵੀਰ ਤੇ ਕਿੰਨੇ ਸਾਰੇ ਲੋਕ ਰਾਗ ਕਰਦੇ ਸਨ ਅਤੇ ਦਵੇਸ਼ ਰੱਖਦੇ ਸਨ, ਉਸ ਵਿਚ ਮਹਾਵੀਰ ਨੂੰ ਕੀ? ਵੀਰਾਗ ਨੂੰ ਕੁੱਝ ਵੀ ਸਪਰਸ਼ ਨਹੀਂ ਕਰਦਾ। ਵੀਰਾਗ ਯਾਨੀ ਸ਼ਰੀਰ ਤੇ ਤੇਲ ਲਗਾਏ ਬਿਨਾਂ ਬਾਹਰ ਘੁੰਮਦੇ ਹਨ ਅਤੇ ਬਾਕੀ ਸਭ ਤੇਲ ਲਗਾ ਕੇ ਘੁੰਮਦੇ ਹਨ। ਤੇਲ ਵਾਲਿਆਂ ਤੇ ਧੂਲ-ਮਿੱਟੀ ਚਿਪਕਦੀ ਹੈ।
ਪ੍ਰਸ਼ਨ ਕਰਤਾ : ਦੋ ਆਦਮੀਆਂ ਦੇ ਵਿੱਚ ਜੋ ਵੈਰ ਪੈਂਦਾ ਹੈ, ਰਾਗ-ਦਵੇਸ਼ ਹੁੰਦਾ ਹੈ, ਹੁਣ ਉਸ ਵਿੱਚ ਮੈਂ ਖੁਦ ਤੀਕ੍ਰਮਣ ਕਰਕੇ ਮੁਕਤ ਹੋ ਜਾਵਾਂ, ਪਰ ਦੂਸਰਾ ਆਦਮੀ ਜੇ ਵੈਰ ਨਾ ਛੱਡੇ, ਤਾਂ ਫਿਰ ਤੋਂ ਅਗਲੇ ਜਨਮ ਵਿੱਚ ਆ ਕੇ ਉਸ ਰਾਗ-ਦਵੇਸ਼ ਦਾ ਹਿਸਾਬ ਪੂਰਾ ਕਰੇਗਾ? ਕਿਉਂਕਿ ਉਸਨੇ ਤਾਂ ਉਸਦਾ ਵੈਰ ਜਾਰੀ ਹੀ ਰੱਖਿਆ ਹੈ ਨਾ?
| ਦਾਦਾ ਸ੍ਰੀ : ਤੀਕੁਮਣ ਨਾਲ ਉਸਦਾ ਵੈਰ ਘੱਟ ਹੋ ਜਾਵੇਗਾ। ਇੱਕ ਵਾਰ ਵਿੱਚ ਪਿਆਜ ਦੀ ਇੱਕ ਪਰਤ ਜਾਵੇਗੀ, ਦਸ ਪਰਤ, ਜਿੰਨੀਆਂ ਪਰਤਾਂ ਹੋਣਗੀਆਂ, ਉਨੀਆਂ ਜਾਣਗੀਆਂ। ਸਮਝ ਵਿੱਚ ਆਇਆ ਤੁਹਾਨੂੰ?