________________
ਪ੍ਰਤੀਕ੍ਰਮਣ | ਦਾਦਾ ਸ੍ਰੀ : ਉਹ ਤਾਂ ਹੈ ਹੀ। ਉਹ ਤੁਹਾਨੂੰ ਨਹੀਂ ਦੇਖਣਾ ਹੈ। ਜੋ ਹੋ ਰਿਹਾ ਹੈ, ਉਸ ਪਾਪ ਨੂੰ ਨਹੀਂ ਦੇਖਣਾ। “ਇਹ ਨਹੀਂ ਹੋਣਾ ਚਾਹੀਦਾ, ਏਦਾਂ ਤੁਸੀਂ ਤੈਅ ਕਰਨਾ, ਨਿਸ਼ਚੈ ਕਰਨਾ। ਇਹ ਧੰਦਾ ਕਿਉਂ ਮਿਲਿਆ? ਦੂਸਰਾ ਚੰਗਾ ਕੰਮ ਮਿਲਿਆ ਹੁੰਦਾ ਤਾਂ ਤੁਸੀਂ ਏਦਾਂ ਨਹੀਂ ਕਰਦੇ। ਪਹਿਲਾਂ ਪਛਚਾਤਾਪ ਨਹੀਂ ਹੁੰਦਾ ਸੀ। ਜਦੋਂ ਤੱਕ ਇਹ ਜਾਣਿਆ ਨਹੀਂ ਸੀ, ਉਦੋਂ ਤੱਕ ਪਛਚਾਤਾਪ ਨਹੀਂ ਹੁੰਦਾ ਸੀ। ਖੁਸ਼ ਹੋ ਕੇ ਬੂਟੇ ਉਖਾੜ ਕੇ ਸੁੱਟ ਦਿੰਦੇ ਸਨ। ਤੁਹਾਨੂੰ ਸਮਝ ਵਿੱਚ ਆਉਂਦਾ ਹੈ? ਸਾਡੇ ਕਹੇ ਅਨੁਸਾਰ ਕਰਨਾ। ਤੁਹਾਡੀ ਸਾਰੀ ਜਿੰਮੇਦਾਰੀ ਸਾਡੀ। ਬੂਟਾ ਉਖਾੜ ਕੇ ਸੁੱਟ ਦੇਵੋ, ਉਸ ਵਿੱਚ ਹਰਜ਼ ਨਹੀਂ ਹੈ, ਪਛਚਾਤਾਪ ਹੋਣਾ ਚਾਹੀਦਾ ਹੈ ਕਿ ਇਹ ਮੇਰੇ ਹਿੱਸੇ ਵਿੱਚ ਕਿੱਥੋਂ ਆਇਆ?
ਖੇਤੀਬਾੜੀ ਵਿੱਚ ਜੀਵ-ਜੰਤੂ ਮਰਦੇ ਹਨ, ਉਸਦਾ ਦੋਸ਼ ਤਾਂ ਲੱਗੇਗਾ ਨਾ। ਇਸ ਲਈ ਖੇਤੀਬਾੜੀ ਵਾਲਿਆਂ ਨੂੰ ਹਰ ਰੋਜ਼ ਪੰਜ-ਦਸ ਮਿੰਟ ਭਗਵਾਨ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ “ਇਹ ਦੋਸ਼ ਹੋਏ ਇਹਨਾਂ ਲਈ ਮਾਫੀ ਮੰਗਦਾ ਹਾਂ। ਕਿਸਾਨ ਨੂੰ ਕਹਿੰਦੇ ਹਾਂ ਕਿ ਤੂੰ ਇਹ ਧੰਦਾ ਕਰਦਾ ਹੈ ਉਸ ਵਿੱਚ ਜੀਵ ਮਰਦੇ ਹਨ, ਉਸਦੇ ਲਈ ਇਸ ਤਰ੍ਹਾਂ ਪ੍ਰਤੀਕ੍ਰਮਣ ਕਰਨਾ। ਤੂੰ ਜੋ ਗਲਤ ਕਰ ਰਿਹਾ ਹੈ ਉਸ ਵਿਚ ਮੈਨੂੰ ਹਰਜ਼ ਨਹੀਂ ਹੈ। ਪਰ ਉਸਦੇ ਲਈ ਤੂੰ ਇਸ ਤਰ੍ਹਾਂ ਪ੍ਰਤੀਕ੍ਰਮਣ ਕਰ। | ਪ੍ਰਸ਼ਨ ਕਰਤਾ : ਤੁਸੀਂ ਉਹ ਵਚਨ ਕਿਹਾ ਸੀ ਨਾ ਕਿ ‘ਕਿਸੇ ਵੀ ਜੀਵ ਨੂੰ ਮਨ, ਵਚਨ, ਕਾਇਆ ਤੋਂ ਦੁੱਖ ਨਾ ਹੋਵੇ। ਸਵੇਰੇ ਇੰਨਾ ਬੋਲੀਏ ਤਾਂ ਚੱਲੇਗਾ ਜਾਂ ਨਹੀਂ ਚੱਲੇਗਾ?
ਦਾਦਾ ਸ਼ੀ : ਉਸ ਨੂੰ ਪੰਜ ਵਾਰ ਬੋਲੋ, ਪਰ ਉਹ ਇਸ ਤਰਾਂ ਬੋਲਣਾ ਚਾਹੀਦਾ ਹੈ ਕਿ ਪੈਸੇ ਗਿਣਦੇ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ, ਉਸ ਤਰ੍ਹਾਂ ਬੋਲਣਾ ਚਾਹੀਦਾ ਹੈ। ਰੁਪਏ ਗਿਣਦੇ ਸਮੇਂ ਜਿਸ ਤਰ੍ਹਾਂ ਚਿਤ ਹੁੰਦਾ ਹੈ, ਜਿਸ ਤਰ੍ਹਾਂ ਅੰਤ: ਕਰਣ ਹੁੰਦਾ ਹੈ, ਉਸ ਤਰ੍ਹਾਂ ਬੋਲਦੇ ਸਮੇਂ ਰੱਖਣਾ ਪਵੇਗਾ।