________________
ਪ੍ਰਤੀਕ੍ਰਮਣ
71
ਪ੍ਰਸ਼ਨ ਕਰਤਾ : ਭਾਵ ਹਿੰਸਾ ਅਤੇ ਦ੍ਰਵਯ ਹਿੰਸਾ ਦਾ ਫਲ ਇੱਕ ਹੀ ਤਰ੍ਹਾਂ ਦਾ ਆਉਂਦਾ ਹੈ?
,
ਦਾਦਾ ਸ਼੍ਰੀ : ਭਾਵ ਹਿੰਸਾ ਦੀ ਫੋਟੋ ਦੂਸਰਾ ਕੋਈ ਨਹੀਂ ਦੇਖ ਸਕਦਾ ਅਤੇ ਜੋ ਸਿਨੇਮਾ ਦੀ ਤਰ੍ਹਾਂ ਇਹ ਜੋ ਸਿਨੇਮਾ ਚੱਲਦਾ ਹੈ ਨਾ, ਉਸਨੂੰ ਅਸੀਂ ਦੇਖਦੇ ਹਾਂ, ਉਹ ਸਭ ਦਵਯ ਹਿੰਸਾ ਹੈ। ਭਾਵ ਹਿੰਸਾ ਸੂਖਮ ਵਿੱਚ ਰਹਿੰਦਾ ਹੈ ਅਤੇ ਦ੍ਰਵਯ ਹਿੰਸਾ ਤਾਂ ਦਿਖਾਈ ਦਿੰਦੀ ਹੈ। ਪ੍ਰਤੱਖ, ਮਨ-ਵਚਨ-ਕਾਇਆ ਨਾਲ ਜੋ ਜਗਤ ਵਿੱਚ ਦਿਖਾਈ ਦਿੰਦਾ ਹੈ, ਉਹ ਦ੍ਰਵਯ ਹਿੰਸਾ ਹੈ। ਤੁਸੀਂ ਕਹੋ ਕਿ ਜੀਵਾਂ ਨੂੰ ਬਚਾਉਣਾ ਚਾਹੀਦਾ ਹੈ। ਫਿਰ ਬਚਣ ਜਾਂ ਨਾ ਬਚਣ, ਉਸਦੇ ਜਿੰਮੇਦਾਰ ਤੁਸੀਂ ਨਹੀਂ ਹੋ! ਤੁਸੀਂ ਕਹੋ ਕਿ ਇਹਨਾਂ ਜੀਵਾਂ ਨੂੰ ਬਚਾਉਣਾ ਚਾਹੀਦਾ ਹੈ, ਤੁਹਾਨੂੰ ਸਿਰਫ ਇੰਨਾ ਹੀ ਕਰਨਾ ਹੈ। ਫਿਰ ਹਿੰਸਾ ਹੋ ਗਈ, ਉਸਦੇ ਜਿੰਮੇਦਾਰ ਤੁਸੀਂ ਨਹੀਂ ਹੋ! ਹਿੰਸਾ ਹੋ ਗਈ ਉਸਦਾ ਪਛਤਾਵਾ, ਉਸਦਾ ਪ੍ਰਤੀਕ੍ਰਮਣ ਕਰਨਾ, ਫਿਰ ਸਾਰੀ ਜਿੰਮੇਦਾਰੀ ਚਲੀ ਗਈ।
ਪ੍ਰਸ਼ਨ ਕਰਤਾ : ਤੁਹਾਡੀ ਕਿਤਾਬ ਵਿੱਚ ਪੜ੍ਹਿਆ ਹੈ ਕਿ, “ਮਨ-ਵਚਨ-ਕਾਇਆ ਤੋਂ ਕਿਸੇ ਜੀਵ ਨੂੰ ਕਿੰਚਿਤਮਾਤਰ ਦੁੱਖ ਨਾ ਹੋਵੇ' ਪਰ ਅਸੀਂ ਤਾਂ ਕਿਸਾਨ ਹਾਂ, ਇਸ ਲਈ ਜਦੋਂ ਤੰਬਾਕੂ ਦੀ ਫਸਲ ਉਗਾਉਂਦੇ ਹਾਂ, ਤਾਂ ਸਾਨੂੰ ਹਰ ਬੂਟੇ ਦੀ ਕੋਂਪਲ (ਟੂਸਾ), ਯਾਨੀ ਉਸਦੀ ਗਰਦਣ ਤੋੜਨੀ ਹੀ ਪੈਂਦੀ ਹੈ। ਤਾਂ ਇਸ ਨਾਲ ਉਸਨੂੰ ਦੁੱਖ ਤਾਂ ਹੋਇਆ ਨਾ? ਉਸਦਾ ਪਾਪ ਤਾਂ ਲੱਗੇਗਾ ਹੀ ਨਾ? ਇਸ ਤਰ੍ਹਾਂ ਲੱਖਾਂ ਬੂਟਿਆਂ ਦੀਆਂ ਗਰਦਣਾਂ ਤੋੜ ਦਿੰਦੇ ਹਾਂ। ਤਾਂ ਇਸ ਪਾਪ ਦਾ ਨਿਵਾਰਣ ਕਿਸ ਤਰ੍ਹਾਂ ਕਰੀਏ?
ਦਾਦਾ ਸ਼੍ਰੀ : ਉਹ ਤਾਂ ਅੰਦਰ ਮਨ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇਹੋ ਜਿਹਾ ਧੰਦਾ ਮੇਰੇ ਹਿੱਸੇ ਵਿੱਚ ਕਿੱਥੋਂ ਆਇਆ? ਬੱਸ ਇੰਨਾ ਹੀ। ਬੂਟੇ ਦੀ ਕੋਂਪਲ ਤੋੜ ਦੇਣਾ ਪਰ ਮਨ ਵਿੱਚ ਪਛਚਾਤਾਪ ਹੋਣਾ ਚਾਹੀਦਾ ਹੈ ਕਿ ਇਹੋ ਜਿਹਾ ਧੰਦਾ ਮੇਰੇ ਹਿੱਸੇ ਵਿੱਚ ਕਿੱਥੋਂ ਆਇਆ। ਏਦਾਂ ਨਹੀਂ ਕਰਨਾ ਚਾਹੀਦਾ', ਇਸ ਤਰ੍ਹਾਂ ਮਨ ਵਿੱਚ ਹੋਣਾ ਚਾਹੀਦਾ ਹੈ, ਬੱਸ।
ਪ੍ਰਸ਼ਨ ਕਰਤਾ : ਪਰ ਇਹ ਪਾਪ ਤਾਂ ਹੈ ਹੀ ਨਾ?