________________
70
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਜਲ (ਸੜ) ਜਾਵੇਗਾ।
ਦਾਦਾ ਸ਼੍ਰੀ : ਛੋਟਾ ਬੱਚਾ ਨਹੀਂ ਜਲੇਗਾ (ਸੜੇਗਾ)?
ਪ੍ਰਸ਼ਨ ਕਰਤਾ : ਜਲੇਗਾ (ਸੜੇਗਾ)।
ਦਾਦਾ ਸ਼੍ਰੀ : ਉਹ ਵੀ ਜਲੇਗਾ (ਸੜੇਗਾ)? ਅਰਥਾਤ ਕੁੱਝ ਵੀ ਛੱਡੇਗਾ ਨਹੀ। ਅਣਜਾਣੇ ਵਿੱਚ ਕਰੋ ਜਾਂ ਜਾਣ ਬੁੱਝ ਕੇ ਕਰੋ, ਕੁੱਝ ਵੀ ਛੱਡੇਗਾ
ਨਹੀ
ਪ੍ਰਸ਼ਨ ਕਰਤਾ : ਕਿਸੇ ਮਹਾਤਮਾ ਨੂੰ ਗਿਆਨ ਤੋਂ ਬਾਅਦ ਰਾਤ ਨੂੰ ਮੱਛਰ ਕੱਟ ਰਹੇ ਹੋਣ ਅਤੇ ਉਹ ਰਾਤ ਨੂੰ ਜਾਗ ਕੇ ਮਾਰਨ ਲੱਗੇ, ਤਾਂ ਉਹ ਕੀ ਕਹਾਵੇਗਾ?
ਦਾਦਾ ਸ਼੍ਰੀ : ਉਹ ਭਾਵ ਵਿਗੜਿਆ ਕਹਾਵੇਗਾ। ਗਿਆਨ ਜਾਗ੍ਰਿਤੀ ਨਹੀਂ ਕਹਾਵੇਗੀ।
ਪ੍ਰਸ਼ਨ ਕਰਤਾ : ਉਹ ਹਿੰਸਕ ਭਾਵ ਕਹਾਵੇਗਾ?
ਦਾਦਾ ਸ਼੍ਰੀ : ਹਿੰਸਕ ਭਾਵ ਤਾਂ ਕੀ, ਪਰ ਜਿਵੇਂ ਦਾ ਸੀ ਉਸੇ ਤਰ੍ਹਾਂ ਦਾ ਹੋ ਗਿਆ। ਪਰ ਬਾਅਦ ਵਿੱਚ ਪ੍ਰਤੀਕ੍ਰਮਣ ਕਰਨ ਨਾਲ ਧੋਤਾ ਜਾਵੇਗਾ। ਪ੍ਰਸ਼ਨ ਕਰਤਾ : ਦੂਸਰੇ ਦਿਨ ਫਿਰ ਤੋਂ ਏਦਾਂ ਹੀ ਕਰੇ ਤਾਂ?
ਦਾਦਾ ਸ਼੍ਰੀ : ਓਏ, ਸੌ ਵਾਰ ਕਰੇ ਤਾਂ ਵੀ ਪ੍ਰਤੀਕ੍ਰਮਣ ਨਾਲ ਧੋਤਾ ਜਾਵੇਗਾ।
ਮਾਰਨ ਦਾ ਤਾਂ ਸੋਚਣਾ ਵੀ ਨਹੀ। ਕੋਈ ਵੀ ਜੀਵ ਠੀਕ ਨਾ ਲੱਗੇ ਤਾਂ ਉਸਨੂੰ ਬਾਹਰ ਛੱਡ ਆਉਣਾ। ਤੀਰਥੰਕਰਾਂ ਨੇ ‘ਮਾਰ’ ਸ਼ਬਦ ਹੀ ਕੱਢ ਦੇਣ ਨੂੰ ਕਿਹਾ ਸੀ। ‘ਮਾਰ’ ਸ਼ਬਦ ਤਾਂ ਬੋਲਣਾ ਤੱਕ ਨਹੀ। ‘ਮਾਰ’ ਜੋਖਿਮ ਵਾਲਾ ਸ਼ਬਦ ਹੈ। ਇੰਨਾ ਜਿਆਦਾ ਅਹਿੰਸਾ ਵਾਲਾ, ਪਰਮਾਣੂ ਇੰਨੀ ਹੱਦ ਤੱਕ ਅਹਿੰਸਕ ਹੋਣੇ ਚਾਹੀਦੇ ਹਨ।