________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਪਰ ਉਸਦੇ ਲਈ ਕੀ ਬੋਲਣਾ ਹੈ?
ਦਾਦਾ ਸ਼੍ਰੀ : ਜਿਨ੍ਹਾਂ-ਜਿਨ੍ਹਾਂ ਜੀਵਾਂ ਨੂੰ ਮੇਰੇ ਤੋਂ ਕੁੱਝ ਵੀ ਦੁੱਖ ਹੋਇਆ ਹੋਵੇ, ਉਹ ਸਾਰੇ ਮੈਨੂੰ ਮਾਫ਼ ਕਰਨ।
ਪ੍ਰਸ਼ਨ ਕਰਤਾ : ਜੀਵਮਾਤਰ?
ਦਾਦਾ ਸ਼੍ਰੀ : ਜੀਵਮਾਤਰ ਨੂੰ।
ਪ੍ਰਸ਼ਨ ਕਰਤਾ : ਉਸ ਵਿੱਚ ਫਿਰ ਵਾਯੂਕਾਯ, ਤੇਊਕਾਯ ਸਾਰੇ ਜੀਵ ਆ ਜਾਣਗੇ?
ਦਾਦਾ ਸ਼੍ਰੀ : ਸਾਰੇ ਕਿਹਾ, ਇਸ ਲਈ ਉਸ ਵਿੱਚ ਸਾਰੇ ਆ
ਜਾਣਗੇ।
69
ਪ੍ਰਸ਼ਨ ਕਰਤਾ : ਅਣਜਾਣੇ ਵਿੱਚ ਕਿਸੇ ਜੀਵ ਦੀ ਹਿੰਸਾ ਹੋ ਜਾਵੇ ਤਾਂ ਕੀ ਕਰੀਏ?
ਦਾਦਾ ਸ਼੍ਰੀ : ਅਣਜਾਣੇ ਵਿੱਚ ਹਿੰਸਾ ਹੋ ਜਾਵੇ ਪਰ ਪਤਾ ਚੱਲਣ ਤੇ ਤੁਹਾਨੂੰ ਤੁਰੰਤ ਹੀ ਪਛਤਾਵਾ ਹੋਣਾ ਚਾਹੀਦਾ ਹੈ ਕਿ ਏਦਾਂ ਨਾ ਹੋਵੇ। ਫਿਰ ਤੋਂ ਏਦਾਂ ਨਾ ਹੋਵੇ, ਉਸਦੇ ਲਈ ਜਾਗ੍ਰਿਤੀ ਰੱਖਣਾ, ਇਹੋ ਜਿਹਾ ਆਪਣਾ ਉਦੇਸ਼ ਰੱਖਣਾ। ਭਗਵਾਨ ਨੇ ਕਿਹਾ ਸੀ, ਕਿਸੇ ਨੂੰ ਮਾਰਨਾ ਨਹੀਂ ਹੈ ਇਹ ਦ੍ਰਿੜ ਭਾਵ ਰੱਖਣਾ। ਕਿਸੇ ਜੀਵ ਨੂੰ ਜ਼ਰਾ ਵੀ ਦੁੱਖ ਨਹੀਂ ਦੇਣਾ ਹੈ, ਇਹੋ ਜਿਹੀ ਹਰ ਰੋਜ਼ ਪੰਜ ਵਾਰੀ ਭਾਵਨਾ ਕਰਨਾ। “ਮਨ, ਵਚਨ, ਕਾਇਆ ਤੋਂ ਕਿਸੇ ਵੀ ਜੀਵ ਨੂੰ ਕਿੰਚਿਤਮਾਤਰ ਦੁੱਖ ਨਾ ਹੋਵੇ ਸਵੇਰੇ ਏਦਾਂ ਪੰਜ ਵਾਰੀ ਬੋਲ ਕੇ ਸੰਸਾਰੀ ਪ੍ਰਕਿਰਿਆ ਸ਼ੁਰੂ ਕਰਨਾ, ਤਾਂ ਜ਼ਿੰਮੇਦਾਰੀ ਘੱਟ ਹੋ ਜਾਵੇਗੀ। ਕਿਉਂਕਿ ਭਾਵ ਕਰਨ ਦਾ ਅਧਿਕਾਰ ਹੈ, ਕਿਰਿਆ ਆਪਣੀ ਸੱਤਾ ਵਿੱਚ ਨਹੀਂ ਹੈ।
ਪ੍ਰਸ਼ਨ ਕਰਤਾ : ਭੁੱਲ ਨਾਲ ਹੋ ਗਿਆ ਹੋਵੇ ਤਾਂ ਵੀ ਪਾਪ ਲੱਗੇਗਾ
ਨਾ?
ਹੋਵੇਗਾ?
ਦਾਦਾ ਸ਼੍ਰੀ : ਭੁੱਲ ਨਾਲ ਅੰਗਾਰਿਆਂ ਤੇ ਹੱਥ ਰੱਖ ਦਿੱਤਾ ਤਾਂ ਕੀ