________________
ਪ੍ਰਤੀਕ੍ਰਮਣ ਸਭ ਘਟਦਾ ਜਾਵੇਗਾ ਆਪਣੇ ਆਪ ਨਿਯਮ ਨਾਲ ਹੀ ਸਭ ਘੱਟ ਹੁੰਦਾ ਜਾਵੇਗਾ। ਕੁਦਰਤੀ ਰੂਪ ਵਿੱਚ ਸਭ ਬੰਦ ਹੋ ਜਾਵੇਗਾ। ਸਭ ਤੋਂ ਪਹਿਲਾਂ ਅਹੰਕਾਰ ਜਾਵੇਗਾ, ਬਾਅਦ ਵਿੱਚ ਬਾਕੀ ਸਭ ਜਾਣਗੇ। ਸਭ ਚਲੇ ਜਾਣਗੇ ਆਪਣੇ-ਆਪਣੇ ਘਰ। ਅਤੇ ਅੰਦਰ ਠੰਡਕ ਹੈ, ਹੁਣ ਅੰਦਰ ਠੰਡਕ ਹੈ ਨਾ?
| ਪ੍ਰਤੀਕ੍ਰਮਣ ਨਾਲ ਸਾਰੇ ਕਰਮ ਖਤਮ ਹੋ ਜਾਂਦੇ ਹਨ। ਕਰਤਾ ਦੀ ਗੈਰਹਾਜ਼ਰੀ ਹੈ, ਇਸ ਲਈ ਸੰਪੂਰਣ ਰੂਪ ਵਿੱਚ ਖਤਮ ਹੋ ਜਾਂਦੇ ਹਨ। ਕਰਤਾ ਦੀ ਗੈਰਹਾਜ਼ਰੀ ਵਿੱਚ ਇਹ ਫਲ ਤੁਸੀਂ ਭੁਗਤ ਰਹੇ ਹੋ। ਕਰਤਾ ਦੀ ਗੈਰਹਾਜ਼ਰੀ ਵਿੱਚ ਤੁਸੀਂ ਭੋਗਤਾ ਹੋ, ਇਸ ਲਈ ਇਹ ਕਰਮ ਖਤਮ ਹੋ ਜਾਣਗੇ। ਅਤੇ ਇਸ ਸੰਸਾਰ ਦੇ ਲੋਕ ਕਰਤਾ ਦੀ ਹਾਜਰੀ ਵਿੱਚ ਭੋਗਤਾ ਹਨ। ਇਸ ਲਈ ਤੀਕੁਮਣ ਕਰਨ ਨਾਲ ਉਸਦਾ ਕਰਮ ਥੋੜਾ ਢਿੱਲਾ ਹੋ ਜਾਵੇਗਾ, ਪਰ ਖਤਮ ਨਹੀਂ ਹੋਵੇਗਾ। ਫੁਲ ਦਿੱਤੇ ਬਿਨਾਂ ਨਹੀਂ ਰਹੇਗਾ ਅਤੇ ਤੁਹਾਡਾ ਤਾਂ ਉਹ ਕਰਮ ਖਤਮ ਹੀ ਹੋ ਜਾਵੇਗਾ। | ਕਿਸੇ ਦੇ ਦੋਸ਼ ਨਾ ਦਿਖਣ ਤਾਂ ਸਮਝਣਾ ਕਿ ਸਰਵਵਿਰਤੀ ਪਦ ਹੈ, ਸੰਸਾਰ ਵਿੱਚ ਰਹਿਣ ਤੇ ਵੀ! ਇਹੋ ਜਿਹਾ ਇਹ “ਅਕ੍ਰਮ ਵਿਗਿਆਨ’ ਦਾ ਸਰਵਵਿਰਤੀ ਪਦ ਅਲੱਗ ਤਰ੍ਹਾਂ ਦਾ ਹੈ। ਸੰਸਾਰ ਵਿੱਚ ਬੈਠ ਕੇ, ਸਿਰ ਵਿੱਚ ਤੇਲ ਲਗਾ ਕੇ, ਕੰਨ ਵਿੱਚ ਇੱਤਰ ਦਾ ਫਾਹਾ ਪਾ ਕੇ ਘੁੰਮ ਰਿਹਾ ਹੋਵੇ, ਪਰ ਫਿਰ ਵੀ ਉਸਨੂੰ ਕਿਸੇ ਦਾ ਦੋਸ਼ ਨਹੀਂ ਦਿਖਦਾ।
ਜੋ ਵੀਤਦਵੇਸ਼ (ਦਵੇਸ਼ ਰਹਿਤ) ਹੋ ਗਿਆ, ਉਹ ਇੱਕ ਅਵਤਾਰੀ ਕਹਾਉਂਦਾ ਹੈ। ਵੀਤਦਵੇਸ਼ ਵਿੱਚ ਜਿਹਨਾਂ ਨੂੰ ਕੱਚਾਪਨ ਰਹਿ ਜਾਵੇ, ਉਹਨਾਂ ਦੇ ਦੋ-ਚਾਰ ਜਨਮ ਹੋਣਗੇ।
15. ਭਾਵ ਅਹਿੰਸਾ ਦੀ ਰਾਹ ਤੇ.... ਪ੍ਰਸ਼ਨ ਕਰਤਾ : ਮੋਕਸ਼ ਵਿੱਚ ਜਾਣ ਤੋਂ ਪਹਿਲਾਂ, ਕਿਸੇ ਵੀ ਜੀਵ ਦੇ ਨਾਲ ਲੈਣ-ਦੇਣ ਹੋਵੇ ਤਾਂ ਜੇ ਅਸੀਂ ਉਸਦੇ ਪ੍ਰਤੀਕ੍ਰਮਣ ਕਰਦੇ ਰਹਾਂਗੇ ਤਾਂ ਸਾਨੂੰ ਛੁਟਕਾਰਾ ਮਿਲੇਗਾ?
ਦਾਦਾ ਸ੍ਰੀ : ਹਾਂ।