________________
ਪ੍ਰਤੀਮਣ
| ਦਾਦਾ ਸ੍ਰੀ : ਉਹ ਤਾਂ ਤੁਸੀਂ ਚੰਦੂਭਾਈ ਨੂੰ ਕਹਿਣਾ ਕਿ “ਉਹਨਾਂ ਨੂੰ ਜ਼ਰਾ ਝਿੜਕੋ, ਸਮਭਾਵ ਨਾਲ ਨਿਕਾਲ ਕਰਕੇ ਝਿੜਕੋ। ਐਵੇਂ ਹੀ ਨਾਟਕੀ ਰੂਪ ਵਿੱਚ ਝਿੜਕਣਾ ਕਿ ਇਸ ਤਰ੍ਹਾਂ ਜੇ ਕਰੋਗੀਆਂ ਤਾਂ ਤੁਹਾਡੀ ਸਰਵਿਸ ਕਿਵੇਂ ਚੱਲੇਗੀ, ਇਸ ਤਰ੍ਹਾਂ ਕਹਿਣਾ।
| ਪ੍ਰਸ਼ਨ ਕਰਤਾ : ਪਰ ਉਸ ਸਮੇਂ ਉਸਨੂੰ ਦੁੱਖ ਹੋਵੇਗਾ ਅਤੇ ਤੁਸੀਂ ਕਿਹਾ ਹੈ ਕਿ ਦੂਸਰਿਆਂ ਨੂੰ ਦੁੱਖ ਨਹੀਂ ਦੇਣਾ। | ਦਾਦਾ ਸ੍ਰੀ : ਦੁੱਖ ਨਹੀਂ ਹੋਵੇਗਾ। ਕਿਉਂਕਿ ਜਦੋਂ ਤੁਸੀਂ ਨਾਟਕੀ ਰੂਪ ਵਿੱਚ ਬੋਲੋਗੇ ਤਾਂ ਉਹਨਾਂ ਨੂੰ ਦੁੱਖ ਨਹੀਂ ਹੋਵੇਗਾ, ਸਿਰਫ ਉਹਨਾਂ ਦੇ ਮਨ ਵਿੱਚ ਜਾਗ੍ਰਿਤੀ ਆਵੇਗੀ, ਉਹਨਾਂ ਦੇ ਨਿਸ਼ਚੇ ਬਦਲ ਜਾਣਗੇ। ਤੁਸੀਂ ਦੁੱਖ ਨਹੀਂ ਦੇ ਰਹੇ ਹੋ। ਦੁੱਖ ਤਾਂ ਕਦੋਂ ਹੋਵੇਗਾ? ਜੇ ਤੁਹਾਡਾ ਹੇਤੁ ਦੁੱਖ ਦੇਣ ਦਾ ਹੋਵੇਗਾ ਨਾ ਕਿ ਉਹਨਾਂ ਨੂੰ ਸਿੱਧਾ ਕਰ ਦੇਵਾਂ, ਤਾਂ ਉਹਨਾਂ ਨੂੰ ਦੁੱਖ ਉਤਪੰਨ ਹੋਵੇਗਾ।
| ਗੁੱਸੇ ਦਾ ਗਿਆਤਾ-ਦ੍ਰਸ਼ਟਾ ਰਹੇ ਤਾਂ ਗੁੱਸਾ ਸਾਫ ਹੋ ਕੇ ਚਲਾ ਜਾਵੇਗਾ। ਉਹ ਪਰਮਾਣੂ ਸ਼ੁੱਧ ਹੋ ਕੇ ਚਲੇ ਜਾਣਗੇ। ਉਨਾ ਹੀ ਤੁਹਾਡਾ ਫਰਜ਼ ਹੈ। | ਪ੍ਰਸ਼ਨ ਕਰਤਾ : ਕ੍ਰੋਧ ਕਰਨ ਤੋਂ ਬਾਅਦ ਪ੍ਰਤੀਕ੍ਰਮਣ ਕਰੀਏ ਤਾਂ ਉਹ ਪੁਰਸ਼ਾਰਥ ਕਹਾਵੇਗਾ ਜਾਂ ਪਰਾਕ੍ਰਮ?
ਦਾਦਾ ਸ੍ਰੀ : ਉਹ ਪੁਰਸ਼ਾਰਥ ਕਹਾਵੇਗਾ, ਪਰਾਮ ਨਹੀਂ ਕਹਾਵੇਗਾ।
ਪ੍ਰਸ਼ਨ ਕਰਤਾ : ਤਾਂ ਫਿਰ ਪਰਾਮ ਕਿਸ ਨੂੰ ਕਹਾਂਗੇ?
ਦਾਦਾ ਸ੍ਰੀ : ਪਰਾਕ੍ਰਮ ਤਾਂ ਇਸ ਪੁਰਸ਼ਾਰਥ ਤੋਂ ਵੀ ਅੱਗੇ ਜਾਂਦਾ ਹੈ। ਅਤੇ ਇਹ ਪਰਾਮ ਨਹੀਂ ਹੈ। ਇਹ ਤਾਂ ਜਲਣ ਹੋ ਰਹੀ ਹੋਵੇ ਅਤੇ ਦਵਾਈ ਲਗਾਈਏ, ਉਸ ਵਿੱਚੋਂ ਪਰਾਮ ਕਿੱਥੋਂ ਆਇਆ? ਇਹਨਾਂ ਸਭ ਨੂੰ ਜਾਣੀਏ, ਅਤੇ ਉਸ ਜਾਣਨ ਵਾਲੇ ਨੂੰ ਜਾਣੀਏ, ਉਸਦਾ ਨਾਮ ਰਾਮ। ਅਤੇ ਪ੍ਰਤੀਕ੍ਰਮਣ ਕਰਨਾ, ਉਹ ਪੁਰਸ਼ਾਰਥ ਕਹਾਉਂਦਾ ਹੈ। ਆਖਿਰ ਵਿੱਚ ਇਹ ਪ੍ਰਤੀਕ੍ਰਮਣ ਕਰਦੇ-ਕਰਦੇ ਸ਼ਬਦਾਂ ਦਾ ਸਾਰਾ ਜੰਜਾਲ ਘੱਟ ਹੁੰਦਾ ਜਾਵੇਗਾ।