________________
ਪ੍ਰਤੀਕ੍ਰਮਣ
ਦਾਦਾ ਸ਼੍ਰੀ : ਇਸ ਲਈ ਤੁਸੀਂ ਉਸ ਨੂੰ ਨਾ ਦੇਖਣਾ, ਤੁਸੀਂ ਪ੍ਰਤੀਕ੍ਰਮਣ ਕਰਨਾ। ਤੁਸੀਂ ਕਹਿਣਾ ਕਿ, ‘ਚੰਦੂਭਾਈ ਪ੍ਰਤੀਕ੍ਰਮਣ ਕਰੋ।” ਫਿਰ ਉਹ ਜਿਵੇਂ ਹੀ ਕੱਪੜਾ ਵਿਗੜੇਗਾ, ਉਵੇਂ ਹੀ ਧੋ ਦੇਵੇਗਾ! ਬਹੁਤੇ ਚੱਕਰ ਵਿੱਚ ਨਾ ਪੈਣਾ। ਨਹੀਂ ਤਾਂ ਫਿਰ ਤੋਂ ਵਿਗੜ ਜਾਵੇਗਾ।
66
ਪ੍ਰਸ਼ਨ ਕਰਤਾ : ਹੁਣ ਨਿੰਦਾ ਕੀਤੀ, ਤਾਂ ਬੇਸ਼ੱਕ ਉਸਨੂੰ ਜਾਗ੍ਰਿਤੀ ਨਾ ਹੋਵੇ। ਨਿੰਦਾ ਹੋਈ ਜਾਂ ਗੁੱਸਾ ਆਵੇ ਉਸ ਸਮੇਂ ਨਿੰਦਾ ਹੋ ਜਾਂਦੀ ਹੈ।
ਦਾਦਾ ਸ਼੍ਰੀ : ਉਸੇ ਨੂੰ ਕਸ਼ਾਏ ਕਹਿੰਦੇ ਹਨ। ਕਸ਼ਾਏ ਹੋਇਆ ਯਾਨੀ ਕਿ ਦੂਸਰੇ ਦੇ ਕੰਟਰੋਲ ਵਿੱਚ ਆ ਗਿਆ। ਉਸ ਸਮੇਂ ਬੇਸ਼ੱਕ ਉਹ ਬੋਲੇ, ਪਰ ਫਿਰ ਵੀ ਉਹ ਜਾਣਦਾ ਹੈ ਕਿ “ਇਹ ਗਲਤ ਹੋ ਰਿਹਾ ਹੈ। ਕਦੇ ਪਤਾ ਚੱਲਦਾ ਹੈ ਅਤੇ ਕਦੇ ਬਿਲਕੁੱਲ ਵੀ ਪਤਾ ਨਹੀਂ ਚੱਲਦਾ, ਐਵੇਂ ਹੀ ਚਲਾ ਜਾਂਦਾ ਹੈ। ਫਿਰ ਥੋੜੀ ਦੇਰ ਬਾਅਦ ਪਤਾ ਚੱਲਦਾ ਹੈ, ਇਸਦਾ ਮਤਲਬ ਇਹ ਹੈ ਕਿ ਜਦੋਂ ਹੋਇਆ ਉਸ ਘੜੀ ਵੀ ‘ਜਾਣਦਾ' ਸੀ।
ਪ੍ਰਸ਼ਨ ਕਰਤਾ : ਸਾਡੇ ਆਫਿਸ ਵਿੱਚ ਤਿੰਨ-ਚਾਰ ਸੈਕਰੇਕਟਰੀ ਹਨ। ਉਹਨਾਂ ਨੂੰ ਕਹੀਏ ਕਿ ਇਸ ਤਰ੍ਹਾਂ ਕਰਨਾ ਹੈ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, ਪੰਜ ਵਾਰੀ ਕਹਿਣ ਤੇ ਵੀ ਉਹ ਉਹੀ ਗਲਤੀ ਬਾਰ-ਬਾਰ ਕਰਦੇ ਹਨ, ਤਾਂ ਫਿਰ ਗੁੱਸਾ ਆ ਜਾਂਦਾ ਹੈ, ਤਾਂ ਉਸਦੇ ਲਈ ਕੀ ਕਰੀਏ?
ਦਾਦਾ ਸ਼੍ਰੀ : ਤੁਸੀਂ ਤਾਂ ਸ਼ੁੱਧਆਤਮਾ ਬਣ ਗਏ ਹੋ। ਹੁਣ ਤੁਹਾਨੂੰ ਕਿੱਥੇ ਗੁੱਸਾ ਆਉਂਦਾ ਹੈ? ਗੁੱਸਾ ਤਾਂ ਚੰਦੂਭਾਈ ਨੂੰ ਆਉਂਦਾ ਹੈ। ਉਸ ਚੰਦੂਭਾਈ ਨੂੰ ਫਿਰ ਤੁਸੀਂ ਕਹਿਣਾ, ‘ਹੁਣ ਤਾਂ ਦਾਦਾ ਜੀ ਮਿਲੇ ਹਨ, ਜ਼ਰਾ ਗੁੱਸਾ ਘੱਟ ਕਰੋ ਨਾ!?
,
ਪ੍ਰਸ਼ਨ ਕਰਤਾ : ਪਰ ਉਹਨਾਂ ਸੈਕਰੇਕਟਰੀਆਂ ਵਿੱਚ ਕੁੱਝ ਇੰਮਪਰੂਵਮੈਂਟ ਨਹੀਂ ਹੁੰਦਾ, ਤਾਂ ਉਸਦੇ ਲਈ ਕੀ ਕਰੀਏ? ਸੈਕਰੇਕਟਰੀ ਨੂੰ ਕੁੱਝ ਕਹਿਣਾ ਤਾਂ ਪਵੇਗਾ ਨਾ, ਨਹੀਂ ਉਹ ਤਾਂ ਉਹੀ ਭੁੱਲ ਕਰਦੀਆਂ ਰਹਿਣਗੀਆਂ, ਉਹ ਕੰਮ ਚੰਗੀ ਤਰ੍ਹਾਂ ਨਹੀਂ ਕਰਦੀਆਂ।