________________
ਪ੍ਰਤੀਕ੍ਰਮਣ ਬਾਰ-ਬਾਰ ਜੀ ਜਲਦਾ ਰਹੇ ਤਾਂ ਉਸ ਵਿੱਚ ਇੱਕ ਤੋਂ ਜ਼ਿਆਦਾ ਪ੍ਰਤੀਕ੍ਰਮਣ ਕਰਨੇ ਹੋਣਗੇ? | ਦਾਦਾ ਸ੍ਰੀ : ਉਸ ਵਿੱਚ ਦੋ-ਤਿੰਨ ਵਾਰ ਸੱਚੇ ਦਿਲ ਨਾਲ ਕਰੋ ਅਤੇ ਇੱਕਦਮ ਚੰਗੀ ਤਰ੍ਹਾਂ ਹੋਇਆ ਤਾਂ ਫਿਰ ਖਤਮ ਹੋ ਜਾਵੇਗਾ। “ਹੇ ਦਾਦਾ ਭਗਵਾਨ! ਭਿਅੰਕਰ ਪਰੇਸ਼ਾਨੀ ਆ ਗਈ। ਜ਼ਬਰਦਸਤ ਯੁੱਧ ਹੋ ਗਿਆ। ਸਾਹਮਣੇ ਵਾਲੇ ਨੂੰ ਬਹੁਤ ਦੁੱਖ ਹੋਇਆ! ਉਸਦੇ ਲਈ ਮਾਫੀ ਮੰਗਦਾ ਹਾਂ, ਤੁਹਾਡੀ ਸਾਕਸ਼ੀ ਵਿੱਚ ਬਹੁਤ ਜ਼ਬਰਦਸਤ ਮਾਫੀ ਮੰਗਦਾ ਹਾਂ।”
| ਪ੍ਰਸ਼ਨ ਕਰਤਾ : ਕਿਸੇ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਵਿਵਾਦ ਹੋ ਗਿਆ ਹੋਵੇ, ਤਾਂ ਉਸ ਨਾਲ ਮਨ ਵਿੱਚ ਅੰਤਰ ਵਧਦਾ ਜਾਂਦਾ ਹੈ ਅਤੇ ਕਿਸੇ ਦੇ ਨਾਲ ਕਦੇ ਇੱਕ-ਦੋ ਵਾਰੀ ਵਿਵਾਦ ਹੋ ਗਿਆ ਹੋਵੇ, ਤਾਂ ਉਸ ਵਿੱਚ ਦੋ-ਚਾਰ ਵਾਰ, ਇਸ ਤਰ੍ਹਾਂ ਜ਼ਿਆਦਾ ਵਾਰੀ ਪ੍ਰਤੀਕ੍ਰਮਣ ਕਰਨੇ ਹੋਣਗੇ ਜਾਂ ਇੱਕ ਹੀ ਵਾਰੀ ਕਰਾਂਗੇ ਤਾਂ ਸਭ ਦਾ ਆ ਜਾਵੇਗਾ ਉਸ ਵਿੱਚ?
| ਦਾਦਾ ਸ੍ਰੀ : ਜਿੰਨਾ ਹੋ ਸਕੇ ਉਨਾਂ ਕਰਨਾ ਅਤੇ ਆਖਿਰ ਵਿੱਚ ਸਾਮੂਹਿਕ ਕਰ ਦੇਣਾ। ਬਹੁਤ ਸਾਰੇ ਪ੍ਰਤੀਕ੍ਰਮਣ ਇੱਕਠੇ ਹੋ ਜਾਣ ਤਾਂ ਸਾਮੂਹਿਕ ਤੀਕ੍ਰਮਣ ਕਰ ਲੈਣਾ ਕਿ ਇਹਨਾਂ ਸਾਰੇ ਕਰਮਾਂ ਦੇ ਪ੍ਰਤੀਕ੍ਰਮਣ ਮੇਰੇ ਤੋਂ ਅਲੱਗ-ਅਲੱਗ ਨਹੀਂ ਹੋ ਰਹੇ ਹਨ। ਇਹਨਾਂ ਸਭ ਦਾ ਇੱਕਠਾ ਪ੍ਰਤੀਕ੍ਰਮਣ ਕਰ ਰਿਹਾ ਹਾਂ। ਤੁਸੀਂ ਦਾਦਾ ਭਗਵਾਨ ਨੂੰ ਕਹਿ ਦੇਣਾ, ਉਹ ਪਹੁੰਚ ਜਾਵੇਗਾ।
| ਪ੍ਰਸ਼ਨ ਕਰਤਾ : ਅਸੀਂ ਸਾਹਮਣੇ ਵਾਲੇ ਤੇ ਕ੍ਰੋਧ ਕਰੀਏ, ਫਿਰ ਤੁਰੰਤ ਹੀ ਅਸੀਂ ਪ੍ਰਤੀਕ੍ਰਮਣ ਕਰ ਲਈਏ, ਫਿਰ ਵੀ ਸਾਡੇ ਕ੍ਰੋਧ ਦਾ ਅਸਰ ਸਾਹਮਣੇ ਵਾਲੇ ਵਿਅਕਤੀ ਤੋਂ ਫੌਰਨ ਹੀ ਖਤਮ ਨਹੀਂ ਹੋਵੇਗਾ ?
| ਦਾਦਾ ਸ੍ਰੀ : ਉਹ ਖਤਮ ਹੋਵੇ ਜਾਂ ਨਾ ਹੋਵੇ, ਇਹ ਤੁਹਾਨੂੰ ਨਹੀਂ ਦੇਖਣਾ ਹੈ। ਤੁਹਾਨੂੰ ਤਾਂ ਤੁਹਾਡੇ ਹੀ ਕੱਪੜੇ ਧੋ ਕੇ ਸਾਫ਼ ਕਰਦੇ ਰਹਿਣਾ ਹੈ। ਤੁਹਾਨੂੰ ਅੰਦਰ ਚੰਗਾ ਨਹੀਂ ਲੱਗਦਾ ਫਿਰ ਵੀ ਹੋ ਜਾਂਦਾ ਹੈ ਨਾ?
ਪ੍ਰਸ਼ਨ ਕਰਤਾ : ਕ੍ਰੋਧ ਹੋ ਜਾਂਦਾ ਹੈ।