________________
ਪ੍ਰਤੀਕ੍ਰਮਣ
ਹੋ ਅਤੇ ਅਗਲੇ ਜਨਮ ਦਾ ਨਵਾਂ ਕਰਮ ਬੰਨ ਰਹੇ ਹੋ। ਇਹ ਅੰਦਰ ਇਸ ਸਮੇਂ ਕਿੱਥੋਂ ਆ ਗਏ? ਸੋਚ ਕੇ ਉਲਟਾ ਕਰਮ ਬੰਨਦੇ ਹੋ।
64
ਸੋ: ਉਦੋਂ ਤੁਸੀਂ ਭਗਵਾਨ ਤੋਂ ਮਾਫੀ ਮੰਗ ਕੇ ਕਹਿਣਾ ਕਿ, “ਭਗਵਾਨ, ਮੇਰੇ ਕੋਲੋਂ ਭੁੱਲ ਹੋ ਗਈ। ਇਸ ਵਾਤਾਵਰਣ ਦੇ ਦਬਾਅ ਨਾਲ ਬੋਲ ਦਿੱਤਾ ਗਿਆ ਪਰ ਮੇਰੀ ਇੱਛਾ ਨਹੀਂ ਹੈ। ਉਹ ਬੇਸ਼ੱਕ ਰਹਿਣ।” ਇਸ ਤਰ੍ਹਾਂ ਕਹਿ ਕੇ ਤੁਸੀਂ ਸਾਫ਼ ਕਰ ਦੇਵੋ। ਇਹ ਤੁਹਾਡਾ ਪੁਰਸ਼ਾਰਥ ਕਹਾਵੇਗਾ। ਇਸ ਤਰ੍ਹਾਂ ਹੋਵੇਗਾ ਤਾਂ ਸਹੀ, ਇਸ ਤਰ੍ਹਾਂ ਤਾਂ ਵੱਡੇ-ਵੱਡੇ ਸੰਯਮਧਾਰੀਆਂ ਨੂੰ ਵੀ ਹੋ ਜਾਂਦਾ ਹੈ। ਇਹ ਕਾਲ ਹੀ ਇਹੋ ਜਿਹਾ ਵਿਚਿੱਤਰ ਹੈ। ਪਰ ਜੇ ਤੁਸੀਂ ਸਾਫ਼ ਕਰ ਦੇਵੋਗੇ ਤਾਂ ਤੁਹਾਨੂੰ ਇਹੋ ਜਿਹਾ ਫਲ ਮਿਲੇਗਾ। ਪ੍ਰਸ਼ਨ ਕਰਤਾ : ਆਮਤੌਰ ਤੇ ਇੱਕ ਘੰਟੇ ਵਿੱਚ ਪੰਜ- ਪੱਚੀ ਅਤੀਕ੍ਰਮਣ ਹੋ ਜਾਂਦੇ ਹਨ।
ਦਾਦਾ ਸ਼੍ਰੀ : ਉਹ ਇੱਕਠੇ ਕਰਕੇ ਕਰਨਾ, ਇੱਕ ਵਾਰ ਵੀ ਹੋ ਸਕਦੇ ਹਨ। ਉਹ ਸਾਰੇ ਪ੍ਰਤੀਕ੍ਰਮਣ ਇੱਕਠੇ ਕਰ ਰਿਹਾ ਹਾਂ, ਕਹਿਣਾ।
ਪ੍ਰਸ਼ਨ ਕਰਤਾ : ਇਹ ਕਿਵੇਂ ਕਰਨਾ ਹੈ? ਕੀ ਕਹਿਣਾ ਚਾਹੀਦਾ ਹੈ?
ਦਾਦਾ ਸ਼੍ਰੀ : ਇਹ ਬਹੁਤ ਸਾਰੇ ਅਤੀਕ੍ਰਮਣ ਹੋ ਗਏ ਇਸ ਲਈ ਇਹਨਾਂ ਸਭ ਦਾ ਸਾਮੂਹਿਕ ਪ੍ਰਤੀਕ੍ਰਮਣ ਕਰਦਾ ਹਾਂ। ਦੋਸ਼ ਕਹਿ ਕੇ ਕਿ ਇਸ ਦੋਸ਼ ਦੇ ਸਾਮੂਹਿਕ ਪ੍ਰਤੀਕ੍ਰਮਣ ਕਰਦਾ ਹਾਂ, ਕਹਿਣਾ ਤਾਂ ਹੱਲ ਆ ਜਾਵੇਗਾ। ਅਤੇ ਫਿਰ ਵੀ ਬਾਕੀ ਰਹਿ ਜਾਵੇ ਤਾਂ ਉਸਨੂੰ ਧੋ ਦੇਣਾ। ਬਾਅਦ ਵਿੱਚ ਧੋ ਦੇਣਾ। ਪਰ ਉਸ ਤੇ ਸਮਾਂ ਨਾ ਗਵਾਉਣਾਂ। ਸਮਾਂ ਵਿਗਾੜਨ ਨਾਲ ਤਾਂ ਸਾਰੇ ਦਾ ਸਾਰਾ ਰਹਿ ਜਾਵੇਗਾ। ਉਲਝਣ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ।
14. ਕੱਢੋ ਕਸ਼ਾਏ ਦੀ ਕੋਠੜੀ ਵਿੱਚੋਂ
ਪ੍ਰਸ਼ਨ ਕਰਤਾ : ਕਿਸੇ ਤੇ ਬਹੁਤ ਗੁੱਸਾ ਆ ਗਿਆ ਅਤੇ ਫਿਰ ਬੋਲ ਕੇ ਬੰਦ ਹੋ ਗਏ, ਬਾਅਦ ਵਿੱਚ ਇਹ ਜੋ ਬੋਲਣਾ ਹੋਇਆ ਉਸਦੇ ਲਈ