________________
ਪ੍ਰਤੀਕ੍ਰਮਣ
63
ਪ੍ਰਸ਼ਨ ਕਰਤਾ : ਅਸੀਂ ਅੰਦਰ ਬੁਲਾਵਾਂਗੇ। ‘ਆਓ ਅੰਦਰ’।
ਦਾਦਾ ਸ਼੍ਰੀ : ‘ਆਓ, ਬੈਠੋ, ਬੈਠੋ।' ਆਪਣੇ ਸੰਸਕਾਰ ਹਨ ਨਾ? ਇਸ ਲਈ ‘ਆਓ, ਬੈਠੋ’ ਕਹੋਗੇ, ਸਭ ਨੂੰ ਸੋਫਾ ਸੈੱਟ ਤੇ ਬਿਠਾਉਗੇ। ਸੋਫੇ ਤੇ ਬੱਚਾ ਸੌਂ ਰਿਹਾ ਹੋਵੇ ਤਾਂ ਜਲਦੀ-ਜਲਦੀ ਉਠਾ ਲਵੋਗੇ ਅਤੇ ਸੋਫੇ ਤੇ ਬਿਠਾਉਗੇ। ਪਰ ਮਨ ਵਿੱਚ ਇਸ ਤਰ੍ਹਾਂ ਹੋਵੇਗਾ ਕਿ, “ਇਹ ਇਸ ਵਕਤ ਕਿੱਥੋਂ ਆ ਗਏ?!?
ਹੁਣ ਇਹ ਆਰਤ ਧਿਆਨ ਨਹੀਂ ਹੈ, ਰੌਦਰ ਧਿਆਨ ਹੈ। ਸਾਹਮਣੇ ਵਾਲੇ ਵਿਅਕਤੀ ਦੇ ਪ੍ਰਤੀ ਭਾਵ ਵਿਗਾੜਨਾ। ਆਰਤ ਧਿਆਨ ਦਾ ਮਤਲਬ ਤਾਂ ਖੁਦ ਆਪਣੀ ਹੀ ਪੀੜਾ ਨੂੰ ਭੁਗਤਣਾ। ਇਹ ਤਾਂ ਦੂਸਰਿਆਂ ਤੇ ‘ਬਲੇਮ' (ਆਰੋਪ) ਲਗਾਇਆ ਕਿ, ‘ਇਸ ਵਕਤ ਕਿੱਥੋਂ ਆ ਗਏ??
ਫਿਰ ਵੀ ਹੁਣ ਤੁਸੀਂ ਕੀ ਕਹੋਗੇ? ਤੁਹਾਡੇ ਸੰਸਕਾਰ ਤਾਂ ਤੁਸੀਂ ਛੱਡੋਗੇ ਨਹੀਂ ਨਾ? ਹੌਲ਼ੀ ਜਿਹੀ ਕਹਿੰਦੇ ਹੋ ਕਿ, ‘ਥੋੜੀ.... ਥੋੜੀ..... ਥੋੜੀ....? ਓਏ ਪਰ ਕੀ? ਤਾਂ ਕਹਿੰਦੇ ਹੋ, ‘ਥੋੜੀ ਜੀ ਚਾਹ’ ਤਾਂ ਉਹ ਇਸ ਤਰ੍ਹਾਂ ਖੁੱਲ ਕੇ ਕਹਿਣ ਵਾਲੇ ਹੁੰਦੇ ਹਨ, ਉਹ ਕਹਿਣਗੇ, ‘ਚੰਦੂਭਾਈ, ਇਸ ਸਮੇਂ ਚਾਹ ਰਹਿਣ ਦਿਓ ਨਾ, ਹੁਣ ਖਿਚੜੀ-ਕੜੀ ਬਣਾ ਦੇਵੋਗੇ ਤਾਂ ਬਹੁਤ ਹੋ ਗਿਆ।” ਹੁਣ ਦੇਖੋ ਆਪਣੀ ਘਰਵਾਲੀ ਦੀ ਹਾਲਤ! ਰਸੋਈ ਘਰ ਵਿੱਚ ਕੀ ਹੋ ਜਾਵੇਗਾ?
ਹੁਣ ਭਗਵਾਨ ਦੀ ਆਗਿਆ ਕੀ ਹੈ? ਜਿਸ ਨੂੰ ਮੋਕਸ਼ ਵਿੱਚ ਜਾਣਾ ਹੈ ਉਸਨੂੰ ਕੀ ਕਰਨਾ ਚਾਹੀਦਾ ਹੈ? ਇਸ ਵਕਤ ਕਿੱਥੋਂ ਆ ਗਏ, ਇਹੋ ਜਿਹਾ ਭਾਵ ਆ ਹੀ ਜਾਵੇਗਾ ਕਿਸੇ ਨੂੰ ਵੀ। ਹੁਣ ਤਾਂ ਇਸ ਦੂਸ਼ਮਕਾਲ ਦਾ ਦਬਾਅ ਇਸ ਤਰ੍ਹਾਂ ਦਾ ਹੈ, ਵਾਤਾਵਰਣ ਇਹੋ ਜਿਹਾ ਹੈ, ਸੋ: ਉਸਨੂੰ ਇਹੋ ਜਿਹਾ ਵਿਚਾਰ ਆ ਹੀ ਜਾਵੇਗਾ। ਕੋਈ ਅਮੀਰ ਹੋਵੇਗਾ, ਉਸਨੂੰ ਵੀ ਆ ਹੀ ਜਾਵੇਗਾ।
ਹੁਣ ਤੂੰ ਅੰਦਰ ਕਿਉਂ ਇਹੋ ਜਿਹਾ ਚਿੱਤਰਣ ਕਰਦਾ ਹੈ? ਬਾਹਰ ਚੰਗਾ ਕਰਦਾ ਹੈ ਅਤੇ ਅੰਦਰ ਉਲਟਾ ਚਿੱਤਰਣ ਕਰਦਾ ਹੈ। ਅਰਥਾਤ ਇਹ ਜੋ ਤੁਸੀਂ ਚੰਗੀ ਤਰ੍ਹਾਂ ਬੁਲਾਉਂਦੇ ਹੋ ਉਹ ਪਿਛਲੇ ਜਨਮ ਦਾ ਫਲ ਭੁਗਤ ਰਹੇ