________________
ਪ੍ਰਤੀਕ੍ਰਮਣ ਕਹਾਉਂਦਾ ਹੈ। ਦੂਸਰਿਆਂ ਦਾ ਨੁਕਸਾਨ ਕਰੇ ਇਹੋ ਜਿਹਾ ਧਿਆਨ, ਉਹ ਰੌਦਰ ਧਿਆਨ ਕਹਾਉਂਦਾ ਹੈ। | ਹੁਣ ਜਬਰਦਸਤ ਰੌਦਰ ਧਿਆਨ ਕੀਤਾ ਹੋਵੇ, ਪਰ ਪ੍ਰਤੀਕ੍ਰਮਣ ਨਾਲ ਉਹ ਆਰਤ ਧਿਆਨ ਵਿੱਚ ਬਦਲ ਸਕਦਾ ਹੈ। ਦੋ ਵਿਅਕਤੀਆਂ ਨੇ ਇੱਕ ਹੀ ਤਰ੍ਹਾਂ ਦਾ ਰੌਦਰ ਧਿਆਨ ਕੀਤਾ, ਦੋਵਾਂ ਨੇ ਕਿਹਾ ਕਿ, “ਫਲਾਣੇ ਨੂੰ ਮੈਂ ਮਾਰ ਦੇਵਾਂਗਾ। ਇਸ ਤਰ੍ਹਾਂ ਦੋ ਲੋਕਾਂ ਨੇ ਮਾਰਨ ਦਾ ਭਾਵ ਕੀਤਾ, ਉਹ ਰੌਦਰ ਧਿਆਨ ਕਹਾਉਂਦਾ ਹੈ। ਪਰ ਉਹਨਾਂ ਵਿੱਚੋਂ ਇੱਕ ਨੂੰ ਘਰ ਜਾ ਕੇ ਪਛਤਾਵਾ ਹੋਇਆ ਕਿ “ਮੈਂ ਇਹੋ ਜਿਹਾ ਭਾਵ ਕਿਉਂ ਕੀਤਾ?' ਇਸ ਲਈ ਉਹ ਆਰਤ ਧਿਆਨ ਬਣ ਗਿਆ ਅਤੇ ਦੂਸਰੇ ਭਾਈ ਨੂੰ ਰੌਦਰ ਧਿਆਨ ਰਿਹਾ।
ਸੋ: ਪਛਤਾਵਾ ਕਰਨ ਨਾਲ ਰੌਦਰ ਧਿਆਨ ਵੀ ਆਰਤ ਧਿਆਨ ਬਣ ਜਾਂਦਾ ਹੈ। ਪਛਤਾਵਾ ਕਰਨ ਨਾਲ ਨਰਕ ਗਤੀ ਰੁਕ ਜਾਂਦੀ ਹੈ ਅਤੇ ਤ੍ਰਿਅੰਚ ਗਤੀ (ਜਾਨਵਰ ਗਤੀ) ਹੁੰਦੀ ਹੈ। ਅਤੇ ਜੇ ਜਿਆਦਾ ਪਛਤਾਵਾ ਕਰੇ ਤਾਂ ਉਹ ਧਰਮ ਧਿਆਨ ਬਣ ਜਾਂਦਾ ਹੈ। ਇੱਕ ਵਾਰੀ ਪਛਤਾਵਾ ਕਰਨ ਨਾਲ ਆਰਤ ਧਿਆਨ ਬਣ ਜਾਵੇਗਾ ਅਤੇ ਬਾਰ-ਬਾਰ ਪਛਤਾਵਾ ਕਰਦਾ ਰਹੇ ਤਾਂ ਧਰਮ ਧਿਆਨ ਬਣ ਜਾਵੇਗਾ। ਅਰਥਾਤ ਕਿਰਿਆ ਉਹੀ ਦੀ ਉਹੀ ਹੈ, ਪਰ ਧਿਆਨ ਬਦਲਦਾ ਰਹਿੰਦਾ ਹੈ।
ਪ੍ਰਸ਼ਨ ਕਰਤਾ : ਅਸੀਂ ਖੁਦ ਅਲੱਗ ਰਹਿ ਕੇ ਪ੍ਰਤੀਕ੍ਰਮਣ ਕਰਵਾਈਏ ਤਾਂ ਉਹ ਕੀ ਕਹਾਵੇਗਾ?
| ਦਾਦਾ ਸ੍ਰੀ: ਇਸ ਤਰ੍ਹਾਂ ਹੈ ਨਾ, ਤੁਸੀਂ ਸ਼ੁੱਧਆਤਮਾ ਬਣ ਗਏ, ਪਰ ਇਸ ਪੁਦਗਲ ਦਾ ਛੁੱਟਕਾਰਾ ਹੋਣਾ ਚਾਹੀਦਾ ਹੈ ਨਾ? ਜਦੋਂ ਤੱਕ ਉਸ ਤੋਂ ਪ੍ਰਤੀਕ੍ਰਮਣ ਨਹੀਂ ਕਰਵਾਉਗੇ ਉਦੋਂ ਤੱਕ ਛੁੱਟਕਾਰਾ ਨਹੀਂ ਹੋਵੇਗਾ। ਅਰਥਾਤ ਜਦੋਂ ਤੱਕ ਪੁਦਗਲ ਨੂੰ ਧਰਮ ਧਿਆਨ ਵਿੱਚ ਨਹੀਂ ਰੱਖੋਗੇ ਉਦੋਂ ਤੱਕ ਛੁਟਕਾਰਾ ਨਹੀਂ ਹੋਵੇਗਾ। ਕਿਉਂਕਿ ਪੁਦਗਲ ਨੂੰ ਸ਼ੁਕਲ ਧਿਆਨ ਨਹੀਂ ਹੋ ਸਕਦਾ। ਇਸ ਲਈ ਪੁਦਗਲ ਨੂੰ ਧਰਮ ਧਿਆਨ ਵਿੱਚ ਰੱਖੋ। ਸੋ: