________________
60
ਪ੍ਰਤੀਕ੍ਰਮਣ 13. ਵਿਮੁਕਤੀ, ਆਰਤ-ਰੌਦਰ ਧਿਆਨ ਤੋਂ
ਪ੍ਰਸ਼ਨ ਕਰਤਾ : ਆਰਤ ਧਿਆਨ ਅਤੇ ਰੌਦਰ ਧਿਆਨ ਹਰ ਪਲ ਹੁੰਦੇ ਹੀ ਰਹਿੰਦੇ ਹਨ, ਤਾਂ ਆਰਤ ਧਿਆਨ ਕਿਸ ਨੂੰ ਕਹਾਂਗੇ ਅਤੇ ਰੌਦਰ ਧਿਆਨ ਕਿਸ ਨੂੰ ਕਹਾਂਗੇ, ਇਸ ਨੂੰ ਜ਼ਰਾ ਸਪਸ਼ਟ ਕਰ ਦਿਓ।
ਦਾਦਾ ਸ੍ਰੀ : ਖੁਦ, ਖੁਦ ਨੂੰ ਹੀ, ਕਿਸੇ ਨੂੰ ਵੀ ਵਿੱਚ ਨਾ ਲਿਆਵੇ, ਕਿਸੇ ਨੂੰ ਗੋਲੀ ਨਾ ਲੱਗੇ, ਇਸ ਤਰ੍ਹਾਂ ਸੰਭਲ ਕੇ ਆਪਣੇ ਆਪ ਦੁੱਖ ਝੇਲਦਾ ਰਹੇ ਉਹ ਆਰਤ ਧਿਆਨ ਹੈ ਅਤੇ ਕਿਸੇ ਦੇ ਉੱਤੇ ਗੋਲੀ ਦਾਗ ਦੇਵੇ, ਉਹ ਰੌਦਰ ਧਿਆਨ ਹੈ।
ਆਰਤ ਧਿਆਨ ਤਾਂ ਜੇ ਖੁਦ ਨੂੰ ਗਿਆਨ ਨਾ ਹੋਵੇ ਅਤੇ ‘ਮੈਂ ਚੰਦੂਭਾਈ ਹਾਂ ਇਸ ਤਰ੍ਹਾਂ ਹੋ ਜਾਵੇ, ਅਤੇ ਮੈਨੂੰ ਏਦਾਂ ਹੋਇਆ ਜਾਂ ਹੋਵੇਗਾ ਤਾਂ ਕੀ ਹੋ ਜਾਵੇਗਾ? ਬੇਟੀਆਂ ਦੀ ਸ਼ਾਦੀ ਕੀ ਤੂੰ ਕਰਵਾਉਣ ਵਾਲਾ ਸੀ? ਚੌਵੀ ਸਾਲ ਦੀ ਹੋ ਜਾਵੇ ਤਾਂ ਸ਼ਾਦੀ ਕਰਵਾਉਣਾ। ਇਹ ਤਾਂ ਪੰਜ ਸਾਲ ਦੀ ਹੋਵੇ ਉਦੋਂ ਤੋਂ ਹੀ ਚਿੰਤਾ ਕਰਨ ਲੱਗਦਾ ਹੈ। ਇਸ ਨੂੰ ਆਰਤ ਧਿਆਨ ਕਰਨਾ ਕਹਿੰਦੇ ਹਨ। ਸਮਝ ਵਿੱਚ ਆਇਆ ਨਾ?
ਖੁਦ ਦੇ ਲਈ ਉਲਟਾ ਸੋਚਣਾ, ਉਲਟਾ ਕਰਨਾ, ਖੁਦ ਦੀ ਗੱਡੀ ਚੱਲੇਗੀ ਜਾਂ ਨਹੀਂ ਚੱਲੇਗੀ, ਬੀਮਾਰ ਹੋਏ ਅਤੇ ਮਰ ਜਾਵਾਂਗੇ ਤਾਂ ਕੀ ਹੋਵੇਗਾ? ਇਹ ਸਭ ਆਰਤ ਧਿਆਨ ਕਹਾਉਂਦਾ ਹੈ। | ਰੌਦਰ ਧਿਆਨ ਤਾਂ ਤੁਸੀਂ ਦੂਸਰਿਆਂ ਦੇ ਲਈ ਕਲਪਨਾ ਕਰੋ ਕਿ ਇਸਨੇ ਮੇਰਾ ਨੁਕਸਾਨ ਕੀਤਾ, ਤਾਂ ਉਹ ਸਭ ਰੌਦਰ ਧਿਆਨ ਕਹਾਉਂਦਾ ਹੈ।
ਅਤੇ ਦੂਸਰਿਆਂ ਦੇ ਲਈ ਵਿਚਾਰ ਕਰੇ, ਦੂਸਰਿਆਂ ਦਾ ਕੁੱਝ ਨਾ ਕੁੱਝ ਨੁਕਸਾਨ ਹੋਵੇ ਇਹੋ ਜਿਹਾ ਵਿਚਾਰ ਆਇਆ, ਤਾਂ ਉਹ ਰੌਦਰ ਧਿਆਨ ਹੋਇਆ ਕਹਾਵੇਗਾ। ਮਨ ਵਿੱਚ ਵਿਚਾਰ ਆਇਆ ਕਿ ਕੱਪੜਾ ਖਿੱਚ ਕੇ ਦੇਣਾ ਹੈ। ਤਾਂ ਖਿੱਚ ਕੇ ਦੇਣਾ ਕਿਹਾ ਉਦੋਂ ਤੋਂ ਹੀ ਗਾਹਕਾਂ ਦੇ ਹੱਥ ਵਿੱਚ ਕੱਪੜਾ ਘੱਟ ਜਾਵੇਗਾ, ਇਹੋ ਜਿਹੀ ਕਲਪਨਾ ਕੀਤੀ ਅਤੇ ਉਸਦੇ ਪੈਸੇ ਜਿਆਦਾ ਮਿਲਣਗੇ ਇਹੋ ਜਿਹੀ ਕਲਪਨਾ ਕੀਤੀ, ਉਹ ਰੌਦਰ ਧਿਆਨ