________________
ਪ੍ਰਤੀਕ੍ਰਮਣ ਗਿਆ। ਬਾਅਦ ਵਿੱਚ ਇਹ ਜੋ ਹੋਇਆ, ਏਦਾਂ ਲੱਗੇ ਜਿਵੇਂ ਦੀਵਾ ਬੁਝਣਵਾਲਾ ਹੀ ਹੋਵੇ, ਇਸ ਤਰ੍ਹਾਂ ਹੋ ਗਿਆ ਸੀ।
ਪ੍ਰਸ਼ਨ ਕਰਤਾ : ਇਹੋ ਜਿਹਾ ਕੁੱਝ ਨਹੀਂ ਹੋਣ ਵਾਲਾ, ਦਾਦਾਜੀ।
ਦਾਦਾ ਸ੍ਰੀ : ਨਹੀ, ਏਦਾਂ ਨਹੀ, ‘ਹੀਰਾਬਾ’ (ਦਾਦਾਜੀ ਦੀ ਧਰਮ ਪਤਨੀ) ਚਲੀ ਗਈ ਤਾਂ ਕੀ ਇਹ’ (ਏ.ਐੱਮ.ਪਟੇਲ) ਨਹੀਂ ਜਾਣਗੇ? ਇਹ ਕਿਹੜਾ ਵੇਦਨੀਯ ਕਰਮ ਆਇਆ?
ਪ੍ਰਸ਼ਨ ਕਰਤਾ : ਅਸ਼ਾਤਾ ਵੇਦਨੀਯ ॥
ਦਾਦਾ ਸ੍ਰੀ: ਲੋਕ ਸਮਝਦੇ ਹਨ ਕਿ ਸਾਨੂੰ ਵੇਦਨੀਯ ਹੈ, ਪਰ ਸਾਨੂੰ ਵੇਦਨੀਯ ਸਪਰਸ਼ ਨਹੀਂ ਕਰਦਾ, ਤੀਰਥੰਕਰਾਂ ਨੂੰ ਵੀ ਸਪਰਸ਼ ਨਹੀਂ ਕਰਦਾ। ਸਾਨੂੰ ਹੀਰਾਬਾ ਦੇ ਜਾਣ ਦਾ ਖੇਦ ਨਹੀਂ ਹੈ। ਸਾਨੂੰ ਅਸਰ ਹੀ ਨਹੀਂ ਹੁੰਦਾ ਕੁੱਝ, ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਵੇਦਨੀਯ ਕਰਮ ਆਇਆ, ਅਸ਼ਾਤਾ ਵੇਦਨੀਯ ਆਇਆ। ਪਰ ਸਾਨੂੰ ਤਾਂ ਇੱਕ ਮਿੰਟ, ਇੱਕ ਸੈਕਿੰਡ ਵੀ ਅਸ਼ਾਤਾ ਨੇ ਸਪਰਸ਼ ਤੱਕ ਨਹੀਂ ਕੀਤਾ, ਇਹਨਾਂ ਵੀਹ ਸਾਲਾਂ ਤੋਂ! ਅਤੇ ਇਹੀ ਵਿਗਿਆਨ ਮੈਂ ਤੁਹਾਨੂੰ ਦਿੱਤਾ ਹੈ। ਅਤੇ ਜੇ ਤੁਸੀਂ ਕੱਚੇ ਪੈ ਜਾਵੋਗੇ ਤਾਂ ਤੁਹਾਡਾ ਨੁਕਸਾਨ ਹੈ। ਸਮਝਦਾਰੀ ਹੋਵੇ ਤਾਂ ਕੱਚੇ ਪੈਣਗੇ ਹੀ ਨਹੀਂ ਨਾ ਕਦੇ ?
ਪ੍ਰਸ਼ਨ ਕਰਤਾ : ਅੰਬਾਲਾਲ ਭਾਈ ਨੂੰ ਤਾਂ ਸਪਰਸ਼ ਕਰਦਾ ਹੈ ਨਾ? ‘ਦਾਦਾ ਭਗਵਾਨ ਨੂੰ ਵੇਦਨੀਯ ਕਰਮ ਸਪਰਸ਼ ਨਹੀਂ ਕਰਦਾ। | ਦਾਦਾ ਸ੍ਰੀ : ਨਹੀ, ਕਿਸੇ ਨੂੰ ਵੀ ਸਪਰਸ਼ ਨਹੀਂ ਕਰਦਾ। ਇਹੋ ਜਿਹਾ ਹੈ ਇਹ ਵਿਗਿਆਨ। ਜੇ ਸਪਰਸ਼ ਕਰਦਾ ਤਾਂ ਪਾਗਲ ਹੀ ਹੋ ਜਾਵੇ ਨਾ? ਇਹ ਤਾਂ ਨਾਸਮਝੀ ਨਾਲ ਦੁੱਖ ਹੈ। ਸਮਝਦਾਰੀ ਹੋਵੇ ਤਾਂ ਇਸ ਫਾਈਲ ਨੂੰ ਵੀ ਸਪਰਸ਼ ਨਹੀਂ ਕਰੇਗਾ। ਕਿਸੇ ਨੂੰ ਵੀ ਸਪਰਸ਼ ਨਹੀਂ ਕਰੇਗਾ। ਜੋ ਵੀ ਦੁੱਖ ਹੈ ਉਹ ਨਾਸਮਝੀ ਨਾਲ ਹੀ ਹੈ। ਇਸ ਗਿਆਨ ਨੂੰ ਜੇ ਸਮਝ ਲਈਏ ਨਾ, ਤਾਂ ਦੁੱਖ ਰਹੇਗਾ ਹੀ ਕਿਵੇਂ? ਅਸ਼ਾਤਾ ਵੀ ਨਹੀਂ ਹੋਵੇਗੀ ਅਤੇ ਸ਼ਾਤਾ ਵੀ ਨਹੀਂ ਹੋਵੇਗੀ।