________________
56
ਪ੍ਰਤੀਕ੍ਰਮਣ ਪ੍ਰਸ਼ਨ ਕਰਤਾ : ਸਾਹਮਣੇ ਵਾਲੇ ਤੇ ਸ਼ੰਕਾ ਨਹੀਂ ਕਰਨੀ ਹੈ, ਫਿਰ ਵੀ ਸ਼ੰਕਾ ਹੁੰਦੀ ਹੈ ਤਾਂ ਉਸਨੂੰ ਕਿਵੇਂ ਦੂਰ ਕਰੀਏ? | ਦਾਦਾ ਸ੍ਰੀ : ਉੱਥੇ ਫਿਰ ਉਸਦੇ ਸ਼ੁੱਧਆਤਮਾ ਨੂੰ ਯਾਦ ਕਰਕੇ ਮਾਫੀ ਮੰਗਣੀ ਚਾਹੀਦੀ ਹੈ। ਉਸਦਾ ਪ੍ਰਤੀਕੁਮਣ ਕਰਨਾ ਚਾਹੀਦਾ ਹੈ। ਇਹ ਤਾਂ ਪਹਿਲਾਂ ਗਲਤੀਆਂ ਕੀਤੀਆ ਸਨ ਇਸ ਲਈ ਸ਼ੰਕਾ ਹੁੰਦੀ ਹੈ।
| ਜੰਗਲ ਵਿੱਚ ਜਾਈਏ ਅਤੇ ਲੌਕਿਕ ਗਿਆਨ ਦੇ ਆਧਾਰ ਤੇ ਜੇ ਇਹੋ ਜਿਹੇ ਵਿਚਾਰ ਆਉਣ ਕਿ ਲੁਟੇਰਾ ਮਿਲੇਗਾ ਤਾਂ? ਜਾਂ ਸ਼ੇਰ ਮਿਲੇਗਾ ਤਾਂ ਕੀ ਹੋਵੇਗਾ? ਇਹੋ ਜਿਹਾ ਵਿਚਾਰ ਆਵੇ ਤਾਂ ਉਸੇ ਸਮੇਂ ਪ੍ਰਤੀਕ੍ਰਮਣ ਕਰ ਲੈਣਾ। ਸ਼ੰਕਾ ਹੋਈ ਤਾਂ ਵਿਗੜੇਗਾ। ਸ਼ੰਕਾ ਨਾ ਹੋਣ ਦੇਣਾ। ਕਿਸੇ ਵੀ ਵਿਅਕਤੀ ਉੱਤੇ ਸ਼ੰਕਾ ਹੋਵੇ ਤਾਂ ਪ੍ਰਤੀਕ੍ਰਮਣ ਕਰਨਾ। ਸ਼ੰਕਾ ਹੀ ਦੁੱਖਦਾਈ ਹੈ। | ਸ਼ੰਕਾ ਹੋਣ ਤੇ ਪ੍ਰਤੀਕ੍ਰਮਣ ਕਰਵਾ ਲੈਣਾ। ਅਸੀਂ ਤਾਂ ਇਸ ਸ੍ਰਿਮਾਂਡ ਦੇ ਮਾਲਿਕ ਹਾਂ, ਸਾਨੂੰ ਸ਼ੰਕਾ ਕਿਉਂ ਹੋਣੀ ਚਾਹੀਦੀ ਹੈ?! ਮਨੁੱਖ ਹਨ ਇਸ ਲਈ ਸ਼ੰਕਾ ਤਾਂ ਹੋਵੇਗੀ। ਪਰ ਭੁੱਲ ਹੋਈ ਤਾਂ ਨਕਦ ਤੀਕ੍ਰਮਣ ਕਰ ਲੈਣਾ।
ਜਿਸਦੇ ਲਈ ਸ਼ੰਕਾ ਹੋਈ ਉਸਦਾ ਪ੍ਰਤੀਕ੍ਰਮਣ ਕਰਨਾ। ਨਹੀਂ ਤਾਂ ਸ਼ੰਕਾ ਤੁਹਾਨੂੰ ਖਾ ਜਾਵੇਗੀ।
ਕਿਸੇ ਦੇ ਲਈ ਜ਼ਰਾ ਵੀ ਉਲਟਾ-ਸੁਲਟਾ ਵਿਚਾਰ ਆਵੇ ਕਿ ਤੁਰੰਤ ਉਸਨੂੰ ਧੋ ਦੇਣਾ। ਉਹ ਵਿਚਾਰ ਜੇ ਥੋੜੀ ਦੇਰ ਲਈ ਵੀ ਰਿਹਾ ਨਾ ਤਾਂ ਉਹ ਸਾਹਮਣੇ ਵਾਲੇ ਨੂੰ ਪਹੁੰਚ ਜਾਵੇਗਾ ਅਤੇ ਫਿਰ ਪੁੰਗਰੇਗਾ। ਚਾਰ ਘੰਟੇ, ਬਾਰਾਂ ਘੰਟੇ ਜਾਂ ਦੋ ਦਿਨ ਬਾਅਦ ਵੀ ਉਸਨੂੰ ਅਸਰ ਹੋ ਹੀ ਜਾਵੇਗਾ। ਇਸ ਲਈ ਸਪੰਦਨ ਦਾ ਬਹਾਵ ਉਸ ਪਾਸੇ ਨਹੀਂ ਜਾਣਾ ਚਾਹੀਦਾ।
ਕਿਸੇ ਵੀ ਮਾੜੇ ਕੰਮ ਦਾ ਪਛਤਾਵਾ ਕਰੋ, ਤਾਂ ਉਸ ਕੰਮ ਦਾ ਬਾਰਾਂ ਆਨੇ ਫਲ਼ ਨਸ਼ਟ ਹੋ ਹੀ ਜਾਂਦਾ ਹੈ। ਫਿਰ ਜਲੀ ਹੋਈ ਰੱਸੀ ਹੁੰਦੀ ਹੈ ਨਾ, ਉਸ ਵਰਗਾ ਫਲੁ ਦੇਵੇਗਾ। ਉਸ ਜਲੀ ਹੋਈ ਰੱਸੀ ਨੂੰ ਅਗਲੇ ਜਨਮ ਵਿੱਚ ਐਵੇਂ ਹੀ ਹੱਥ ਲਾਉਣ ਨਾਲ ਹੀ ਉਹ ਭੁਰ ਜਾਵੇਗੀ। ਕੋਈ ਵੀ ਕਿਰਿਆ ਐਵੇਂ ਹੀ ਵਿਅਰਥ ਤਾਂ ਜਾਂਦੀ ਹੀ ਨਹੀਂ ਹੈ। ਪ੍ਰਤੀਕ੍ਰਮਣ ਕਰਨ ਨਾਲ ਉਹ