________________
ਪ੍ਰਤੀਕ੍ਰਮਣ
ਹੋਇਆ ਨਾ, ਜਿਸ ਉੱਪਰ ਰਾਗ ਕਰਦੇ ਹਨ ਨਾ, ਉਹ ਐਕਸੈਸ ਵੱਧ ਜਾਵੇ, ਫਿਰ ਉਸ ਉੱਤੇ ਦਵੇਸ਼ ਹੁੰਦਾ ਹੈ। ਕੋਈ ਵੀ ਚੀਜ਼ ਉਸਦੀ ਸੀਮਾ ਤੋਂ ਬਾਹਰ ਚਲੀ ਜਾਵੇ ਨਾ, ਤਾਂ ਤੁਹਾਨੂੰ ਨਾਪਸੰਦ ਲੱਗਣ ਲੱਗੇਗੀ ਅਤੇ ਨਾਪਸੰਦ ਲੱਗੇ, ਉਹੀ ਦਵੇਸ਼! ਸਮਝ ਵਿੱਚ ਆਇਆ?
ਪ੍ਰਸ਼ਨ ਕਰਤਾ : ਹਾਂ, ਸਮਝ ਵਿੱਚ ਆ ਗਿਆ।
ਦਾਦਾ ਸ੍ਰੀ: ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਹੀ ਰੀਐਕਸ਼ਨ ਆਏ ਹਨ ਸਾਰੇ! ਤੁਸੀਂ ਉਸਨੂੰ (ਸਾਹਮਣੇ ਵਾਲੇ ਨੂੰ) ਮਾਨ ਨਾਲ ਬੁਲਾਓ ਅਤੇ ਤੁਹਾਨੂੰ ਉਸਦਾ ਮੂੰਹ ਫੁੱਲਿਆ ਹੋਇਆ ਦਿਖਾਈ ਦੇਵੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਹੀ ਰੀਐਕਸ਼ਨ ਹੈ। ਤਾਂ ਕੀ ਕਰਨਾ ਚਾਹੀਦਾ ਹੈ? ਪ੍ਰਤੀਕ੍ਰਮਣ ਕਰਨਾ। ਹੋਰ ਕੋਈ ਵੀ ਉਪਾਅ ਨਹੀਂ ਹੈ ਜਗਤ ਵਿੱਚ ਤਾਂ ਇਸ ਜਗਤ ਦੇ ਲੋਕ ਕੀ ਕਰਦੇ ਹਨ? ਉਸ ਉੱਤੇ ਵਾਪਸ ਮੂੰਹ ਫੁਲਾਉਂਦੇ ਹਨ ਅਰਥਾਤ ਜਿਵੇਂ ਸੀ ਫਿਰ ਤੋਂ ਉਵੇਂ ਹੀ ਖੜਾ ਕਰਦੇ ਹਨ। ਤੁਸੀਂ ਸ਼ੁੱਧਆਤਮਾ ਹੋ ਗਏ, ਇਸਲਈ ਸਮਝਾ-ਬੁਝਾ ਕੇ ਆਪਣੀ ਗਲਤੀ ਐਕਸੈਪਟ ਕਰਕੇ ਵੀ ਛੱਡ ਦੇਣਾ ਚਾਹੀਦਾ ਹੈ। ਅਸੀਂ ਤਾਂ ਗਿਆਨੀ ਪੁਰਖ ਹੋਣ ਤੇ ਵੀ ਸਾਰੀਆਂ ਗਲਤੀਆਂ ਐਕਸੈਪਟ ਕਰਕੇ ਕੇਸ ਨੂੰ ਖਤਮ ਦਿੰਦੇ ਹਾਂ।
ਪ੍ਰਸ਼ਨ ਕਰਤਾ : ਜੋ ਈਰਖਾ ਹੁੰਦੀ ਹੈ ਉਹ ਨਾ ਹੋਵੇ, ਉਸਦੇ ਲਈ ਕੀ ਕਰਨਾ ਚਾਹੀਦਾ ਹੈ?
| ਦਾਦਾ : ਉਸਦੇ ਦੋ ਉਪਾਏ (ਹੱਲ) ਹਨ। ਈਰਖਾ ਹੋ ਜਾਣ ਤੋਂ ਬਾਅਦ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਦੂਸਰਾ, ਜੋ ਈਰਖਾ ਹੁੰਦੀ ਹੈ ਉਹ ਈਰਖਾ ਤੁਸੀਂ ਨਹੀਂ ਕਰਦੇ। ਈਰਖਾ ਤਾਂ ਪਿਛਲੇ ਜਨਮ ਦੇ ਪਰਮਾਣੂ ਭਰੇ ਹੋਏ ਹਨ, ਉਸਨੂੰ ਐਕਸੈਪਟ ਨਹੀਂ ਕਰੋਗੇ, ਉਸ ਵਿੱਚ ਤਨਮੈਕਾਰ ਨਹੀਂ ਹੋਵੋਗੇ ਤਾਂ ਈਰਖਾ ਉੱਡ ਜਾਵੇਗੀ। ਈਰਖਾ ਹੋਣ ਤੋਂ ਬਾਅਦ ਪਛਤਾਵਾ ਕਰ ਲਈਏ ਤਾਂ ਸਭ ਤੋਂ ਚੰਗਾ ਹੈ।