________________
ਪ੍ਰਤੀਕ੍ਰਮਣ ਪ੍ਰਸ਼ਨ ਕਰਤਾ : ਹੁਣ ਸਿਰਫ ਸ਼ੁੱਧ ਆਤਮਾ ਤੋਂ ਇਲਾਵਾ ਇਸ ਜਗਤ ਦੀ ਕੋਈ ਵੀ ਵਿਨਾਸ਼ੀ ਚੀਜ ਮੈਨੂੰ ਨਹੀਂ ਚਾਹੀਦੀ, ਫਿਰ ਵੀ ਬਾਰ-ਬਾਰ ਚੰਦੂਭਾਈ ਨੂੰ ਤਨਮੈਕਾਰ ਅਵਸਥਾ ਰਹਿੰਦੀ ਹੈ। ਤਾਂ ਉਹ ਸੁਖਮਤਮ ਟਕਰਾਵ ਹੋਇਆ ਨਾ?
ਦਾਦਾ ਸ੍ਰੀ : ਉਹ ਤਾਂ ਸੂਖਮਤਮ ਕਹਾਵੇਗਾ।
ਪ੍ਰਸ਼ਨ ਕਰਤਾ : ਤਾਂ ਇਸ ਟਕਰਾਵ ਨੂੰ ਟਾਲਣ ਦਾ ਉਪਾਅ ਸਿਰਫ ਪ੍ਰਤੀਕ੍ਰਮਣ ਹੀ ਹੈ ਜਾਂ ਹੋਰ ਕੁੱਝ ਵੀ ਹੈ?
ਦਾਦਾ ਸ੍ਰੀ : ਦੂਸਰਾ ਕੋਈ ਹਥਿਆਰ ਹੈ ਹੀ ਨਹੀ।
ਪ੍ਰਸ਼ਨ ਕਰਤਾ : ਪਰ ਦਾਦਾ, ਸਾਨੂੰ ਪ੍ਰਤੀਕ੍ਰਮਣ ਕਰਨੇ ਪੈਣ, ਉਹ ਸਾਡਾ ਅਹਿਮ ਨਹੀਂ ਕਹਾਵੇਗਾ? | ਦਾਦਾ ਸ੍ਰੀ : ਨਹੀ। ਯਾਨੀ ਤੁਹਾਨੂੰ ਪ੍ਰਤੀਕ੍ਰਮਣ ਨਹੀਂ ਕਰਨੇ ਹਨ। ਚੰਦੂਭਾਈ ਦਾ ਗੁਨਾਹ ਹੈ, ਸ਼ੁੱਧਆਤਮਾ ਤਾਂ ਜਾਣਦਾ ਹੈ। ਸ਼ੁੱਧਆਤਮਾ ਨੇ ਤਾਂ ਗੁਨਾਹ ਨਹੀਂ ਕੀਤਾ ਹੈ ਇਸ ਲਈ ਉਸਨੂੰ ਨਹੀਂ ਕਰਨਾ ਹੈ। ਸਿਰਫ ਜਿਸਨੇ ਗੁਨਾਹ ਕੀਤਾ ਹੈ ਉਸਨੂੰ, ਚੰਦੁਭਾਈ ਤੀਕ੍ਰਮਣ ਕਰਨਗੇ। ਅਤੇ ਅਤੀਕੁਮਣ ਨਾਲ ਹੀ ਸੰਸਾਰ ਖੜਾ ਹੋ ਗਿਆ ਹੈ। ਅਤੀਮਣ ਕੌਣ ਕਰਦਾ ਹੈ? ਅਹੰਕਾਰ ਅਤੇ ਬੁੱਧੀ ਦੋਵੇਂ ਇਕੱਠੇ ਮਿਲ ਕੇ।
11. ਪੁਰਸ਼ਾਰਥ, ਪ੍ਰਾਕ੍ਰਿਤ ਦੁਰਗੁਣਾਂ ਦੇ ਸਾਹਮਣੇ....
ਬਿਨਾਂ ਰਾਗ ਦੇ ਤਾਂ ਲਾਈਫ ਹੀ ਨਹੀਂ ਬੀਤੀ ਹੋਣੀ ਕਿਸੇ ਦੀ। ਜਦੋਂ ਤੱਕ ਗਿਆਨ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਰਾਗ ਅਤੇ ਦਵੇਸ਼ ਦੋਵੇਂ ਹੀ ਕਰਦੇ ਰਹਿੰਦੇ ਹਨ। ਤੀਸਰੀ ਚੀਜ਼ ਹੁੰਦੀ ਹੀ ਨਹੀ।
| ਪ੍ਰਸ਼ਨ ਕਰਤਾ : ਪਰ ਦਾਦਾ, ਦਵੇਸ਼ ਉਹ ਤਾਂ ਰਾਗ ਦਾ ਹੀ ਫਰਜ਼ੰਦ (ਬੱਚਾ) ਹੈ ਨਾ?
ਦਾਦਾ ਸ੍ਰੀ : ਹਾਂ, ਉਹ ਉਸੇ ਦਾ ਫਰਜ਼ੰਦ ਹੈ, ਪਰ ਉਸਦਾ ਪਰਿਣਾਮ ਹੈ, ਫਰਜ਼ੰਦ ਯਾਨੀ ਉਸਦਾ ਪਰਿਣਾਮ ਹੈ। ਰਾਗ ਜਿਆਦਾ ਮਾਤਰਾ ਵਿੱਚ