________________
53
ਪ੍ਰਤੀਕ੍ਰਮਣ
ਦਾਦਾ ਸ੍ਰੀ : ਏਦਾਂ ਨਹੀ, ਖੁਦ ਨੇ ਤੈਅ (ਨਿਸ਼ਚੈ ਕੀਤਾ ਹੋਵੇ ਕਿ ਦੂਸਰਿਆਂ ਵਿੱਚ ਦੋਸ਼ ਦੇਖਣਾ ਹੀ ਨਹੀਂ ਹੈ ਅਤੇ ਫਿਰ ਵੀ ਦੋਸ਼ ਦਿਖੇ ਤਾਂ ਉਹ ਸੂਖਮਤਰ ਟਕਰਾਵ ਹੈ। ਇਹੋ ਜਿਹੇ ਦੋਸ਼ ਦਾ ਤੈਨੂੰ ਪਤਾ ਲੱਗਣਾ ਚਾਹੀਦਾ ਹੈ, ਕਿਉਂਕਿ ਉਹ ਤਾਂ ਸ਼ੁੱਧਆਤਮਾ ਹੈ ਅਤੇ ਫਿਰ ਵੀ ਉਸਦੇ ਦੋਸ਼ ਦੇਖਦਾ ਹੈ?
ਪ੍ਰਸ਼ਨ ਕਰਤਾ : ਤਾਂ ਉਹ ਜੋ ਮਾਨਸਿਕ ਟਕਰਾਵ ਕਿਹਾ, ਉਹ ਕੀ? ਦਾਦਾ ਸ੍ਰੀ : ਉਹ ਸਭ ਤਾਂ ਸੂਖਮ ਵਿੱਚ ਗਿਆ। ਪ੍ਰਸ਼ਨ ਕਰਤਾ : ਤਾਂ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ? ਦਾਦਾ ਸ੍ਰੀ : ਇਹ ਤਾਂ ਮਨ ਤੋਂ ਵੀ ਅੱਗੇ ਦੀ ਗੱਲ ਹੈ। ਪ੍ਰਸ਼ਨ ਕਰਤਾ : ਮਾਨਸਿਕ ਟਕਰਾਵ ਅਤੇ ਜੋ ਦੋਸ਼... ਦਾਦਾ ਸ੍ਰੀ : ਉਹ ਮਾਨਸਿਕ ਨਹੀਂ ਹੈ।
ਪ੍ਰਸ਼ਨ ਕਰਤਾ : ਅਰਥਾਤ ਇਹ ਸੂਖਮਤਰ ਟਕਰਾਵ ਹੁੰਦਾ ਹੈ, ਉਸ ਘੜੀ ਸੂਖਮ ਟਕਰਾਵ ਵੀ ਨਾਲ ਰਹਿੰਦਾ ਹੀ ਹੈ ਨਾ? | ਦਾਦਾ ਸ੍ਰੀ : ਉਹ ਤੁਹਾਨੂੰ ਨਹੀਂ ਦੇਖਣਾ ਹੈ। ਸੂਖਮ ਅਲੱਗ ਰਹਿੰਦਾ ਹੈ ਅਤੇ ਸੁਖਮਤਮ ਅਲੱਗ ਰਹਿੰਦਾ ਹੈ। ਸੁਖਮਤਰ ਮਤਲਬ ਕਿ ਆਖਿਰੀ ਗੱਲ।
| ਪ੍ਰਸ਼ਨ ਕਰਤਾ : ਇੱਕ ਵਾਰੀ ਸਤਿਸੰਗ ਵਿੱਚ ਹੀ ਇਹੋ ਜਿਹੀ ਗੱਲ ਕੀਤੀ ਸੀ ਕਿ ਚੰਦੂਭਾਈ ਦੇ ਨਾਲ ਤਨਮੈਕਾਰ ਹੋਣਾ, ਉਹ ਸੂਖਮਤਮ ਟਕਰਾਵ ਕਹਾਉਂਦਾ ਹੈ। | ਦਾਦਾ ਸ੍ਰੀ : ਹਾਂ, ਸੂਖਮਤਮ ਟਕਰਾਵ! ਉਸਨੂੰ ਟਾਲਣਾ ਚਾਹੀਦਾ ਹੈ। ਗਲਤੀ ਨਾਲ ਤਨਮੈਕਾਰ ਹੋ ਜਾਣ ਤੋਂ ਬਾਅਦ ਪਤਾ ਚੱਲਦਾ ਹੈ ਨਾ ਕਿ ਇਹ ਗਲਤੀ ਹੋ ਗਈ।