________________
ਪ੍ਰਤੀਕ੍ਰਮਣ ਦਾਦਾ ਸ੍ਰੀ : ਉਸ ਵਿੱਚ ਕੁੱਟ-ਮਾਰ ਕਰਦੇ ਹੋ? ਪ੍ਰਸ਼ਨ ਕਰਤਾ : ਨਹੀ। ਦਾਦਾ ਸ੍ਰੀ : ਉਹ ਸੂਖਮ ਟਕਰਾਵ॥
ਪ੍ਰਸ਼ਨ ਕਰਤਾ : ਸੂਖਮ ਯਾਨੀ ਮਾਨਸਿਕ? ਬਾਣੀ ਨਾਲ ਜੋ ਵੀ ਹੁੰਦਾ ਹੈ ਉਹ ਵੀ ਸੂਖਮ ਵਿੱਚ ਜਾਂਦਾ ਹੈ?
ਦਾਦਾ ਸ੍ਰੀ : ਉਹ ਸਕੂਲ ਵਿੱਚ। ਜੋ ਸਾਹਮਣੇ ਵਾਲੇ ਨੂੰ ਪਤਾ ਨਾ ਚੱਲੇ, ਜੋ ਦਿਖਾਈ ਨਾ ਦੇਵੇ, ਉਹ ਸਾਰੇ ਸੂਖਮ ਵਿੱਚ ਜਾਂਦੇ ਹਨ।
ਪ੍ਰਸ਼ਨ ਕਰਤਾ : ਉਸ ਸੂਖਮ ਟਕਰਾਵ ਨੂੰ ਕਿਵੇਂ ਟਾਲਣਾ ਚਾਹੀਦਾ ਹੈ?
ਦਾਦਾ ਸ੍ਰੀ : ਪਹਿਲਾਂ ਸਥੂਲ, ਫਿਰ ਸੂਖਮ, ਫਿਰ ਸੂਖਮਤਰ ਅਤੇ ਬਾਅਦ ਵਿੱਚ ਸੂਖਮਤਮ ਟਕਰਾਵ ਟਾਲਣੇ ਚਾਹੀਦੇ ਹਨ।
ਪ੍ਰਸ਼ਨ ਕਰਤਾ : ਸੂਖਮਤਰ ਟਕਰਾਵ ਕਿਸ ਨੂੰ ਕਹਾਂਗੇ?
ਦਾਦਾ ਸ੍ਰੀ : ਤੂੰ ਕਿਸੇ ਨੂੰ ਮਾਰ ਰਿਹਾ ਹੋਵੇਂ, ਅਤੇ ਇਹ ਭਾਈ ਗਿਆਨ ਵਿੱਚ ਰਹਿ ਕੇ ਦੇਖੇ ਕਿ ਮੈਂ ਸ਼ੁੱਧਆਤਮਾ ਹਾਂ, ਇਹ ਵਿਵਸਥਿਤ ਮਾਰ ਰਿਹਾ ਹੈ। ਇਹ ਸਭ ਦੇਖੇ ਪਰ ਉਦੋਂ ਹੀ ਮਨ ਵਿੱਚ ਥੋੜਾ ਜਿਹਾ ਵੀ ਦੋਸ਼ ਦੇਖੇ, ਤਾਂ ਉਹ ਸੂਖਮਤਰ ਟਕਰਾਵ ਹੈ।
ਪ੍ਰਸ਼ਨ ਕਰਤਾ : ਫਿਰ ਤੋਂ ਕਹੋ, ਠੀਕ ਤਰ੍ਹਾਂ ਸਮਝ ਵਿੱਚ ਨਹੀਂ ਆਇਆ।
ਦਾਦਾ ਸ੍ਰੀ : ਇਹ ਤੂੰ ਜੋ ਸਭ ਲੋਕਾਂ ਦੇ ਦੋਸ਼ ਦੇਖਦਾ ਹੈ ਨਾ, ਉਹ ਸੂਖਮਤਰ ਟਕਰਾਵ ਹੈ।
ਪ੍ਰਸ਼ਨ ਕਰਤਾ : ਯਾਨੀ ਦੂਸਰਿਆਂ ਦੇ ਦੋਸ਼ ਦੇਖਣਾ, ਉਹ ਸੂਖਮਤਰ ਟਕਰਾਵ ਹੈ।