________________
ਪ੍ਰਤੀਮਣ
5
10. ਟਕਰਾਓ ਦੇ ਸਾਹਮਣੇ... ਪ੍ਰਸ਼ਨ ਕਰਤਾ : ਕਦੇ-ਕਦੇ ਜਿਆਦਾ, ਵਧ-ਚੜ ਕੇ ਤਕਰਾਰ ਹੋ ਜਾਵੇ, ਲੰਬਾ ਬੰਧ ਪੈ ਜਾਵੇ, ਉਸਦੇ ਲਈ ਦੋ-ਚਾਰ ਵਾਰੀ ਜਾਂ ਉਸ ਤੋਂ ਵੀ ਜਿਆਦਾ ਪ੍ਰਤੀਕ੍ਰਮਣ ਕਰਨੇ ਪੈਣਗੇ ਜਾਂ ਫਿਰ ਇੱਕ ਵਾਰੀ ਕਰਨ ਨਾਲ ਹੀ ਸਭ ਦਾ ਹੋ ਜਾਵੇਗਾ?
ਦਾਦਾ ਸ੍ਰੀ : ਜਿੰਨਾ ਹੋ ਸਕੇ ਉਨਾ ਕਰਨਾ ਅਤੇ ਫਿਰ ਸਾਮੂਹਿਕ ਕਰ ਲੈਣਾ। ਪ੍ਰਤੀਕ੍ਰਮਣ ਬਹੁਤ ਸਾਰੇ ਇਕੱਠੇ ਹੋ ਜਾਣ, ਤਾਂ ਸਾਮੂਹਿਕ ਪ੍ਰਤੀਕ੍ਰਮਣ ਕਰ ਲੈਣਾ ਕਿ ਹੇ ਦਾਦਾ ਭਗਵਾਨ! ਇਹਨਾਂ ਸਭ ਦਾ ਮੈਂ ਇਕੱਠਾ ਪ੍ਰਤੀਕ੍ਰਮਣ ਕਰਦਾ ਹਾਂ ਫਿਰ ਹੋ ਗਿਆ।
ਜਿਸਦਾ ਕਿਸੇ ਨਾਲ ਟਕਰਾਵ ਨਹੀਂ ਹੁੰਦਾ, ਮੈਂ ਉਸ ਨੂੰ ਤਿੰਨ ਜਨਮਾਂ ਵਿੱਚ ਮੋਕਸ਼ ਦੀ ਗਾਰੰਟੀ ਦਿੰਦਾ ਹਾਂ। ਟਕਰਾਵ ਹੋ ਜਾਵੇ ਤਾਂ ਪ੍ਰਤੀਕ੍ਰਮਣ ਕਰ ਲੈਣਾ ਚਾਹੀਦਾ ਹੈ। ਟਕਰਾਵ ਪੁਦਗਲ ਦੇ ਹਨ ਅਤੇ ਪੁਦਗਲ ਦੇ ਪੁਦਗਲ ਨਾਲ ਟਕਰਾਵ ਪ੍ਰਤੀਕ੍ਰਮਣ ਨਾਲ ਨਸ਼ਟ (ਖਤਮ) ਹੋ ਜਾਂਦੇ ਹਨ।
ਉਹ ਭਾਗ ਕਰ ਰਿਹਾ ਹੋਵੇ ਤਾਂ ਤੁਸੀਂ ਗੁਣਾ ਕਰਨਾ, ਇਸ ਨਾਲ ਰਕਮ ਗਾਇਬ ਹੋ ਜਾਵੇਗੀ। ਸਾਹਮਣੇ ਵਾਲੇ ਦੇ ਲਈ ਸੋਚਣਾ ਕਿ, “ਉਸਨੇ ਮੈਨੂੰ ਏਦਾਂ ਕਿਹਾ, ਉਦਾਂ ਕਿਹਾ, ਇਹੀ ਗੁਨਾਹ ਹੈ। ਰਾਹ ਤੇ ਚੱਲਦੇ ਸਮੇਂ ਜੇ ਦੀਵਾਰ ਨਾਲ ਟਕਰਾ ਜਾਵੇ ਤਾਂ ਉਸ ਨਾਲ ਕਿਉਂ ਨਹੀਂ ਝਗੜਦੇ? ਦਰਖਤ ਨੂੰ ਜੜ (ਨਿਸ਼ਚੇਤਨ) ਕਿਉਂ ਕਹਿੰਦੇ ਹਨ? ਜਿਨਾਂ ਤੋਂ ਸੱਟ ਲੱਗੇ, ਉਹ ਸਾਰੇ ਹਰੇ ਦਰਖਤ ਹੀ ਹਨ!
ਪ੍ਰਸ਼ਨ ਕਰਤਾ : ਸਥੂਲ ਟਕਰਾਵ ਦਾ ਉਦਾਹਰਣ ਦਿੱਤਾ, ਫਿਰ ਸੂਖਮ, ਸੂਖਮਤਰ ਅਤੇ ਸੂਖਮਤਮ ਦੇ ਉਦਾਹਰਣ ਦਿਓ। ਸੂਖਮ ਟਕਰਾਵ ਕਿਵੇਂ ਹੁੰਦਾ ਹੈ?
| ਦਾਦਾ ਸ੍ਰੀ : ਤੈਨੂੰ ਫਾਦਰ ਦੇ ਨਾਲ ਜੋ ਹੁੰਦਾ ਹੈ, ਉਹ ਸਾਰਾ ਸੂਖਮ ਟਕਰਾਵ।
ਪ੍ਰਸ਼ਨ ਕਰਤਾ : ਯਾਨੀ ਕਿਸ ਨੂੰ ਕਹਿੰਦੇ ਹਨ?