________________
ਪ੍ਰਤੀਕ੍ਰਮਣ ਉੱਪਰ ਚੜਾਇਆ ਹੈ ਉੱਥੇ ਤੋਂ ਉਹ ਡਿੱਗ ਨਾ ਜਾਵੇ, ਉਸਦੇ ਲਈ ਬਾੜ ਲਗਾ ਦਿੰਦੇ ਹਾਂ। ਉਸਦੀ ਰੱਖਿਆ ਦੇ ਲਈ ਸਭ ਰੱਖ ਦਿੰਦੇ ਹਾਂ।
ਅਸੀਂ ਸਿਧਾਂਤਿਕ ਹਾਂ ਕਿ ਭਾਈ, ਇਹ ਦਰਖਤ ਲਗਾਇਆ, ਉਸ ਨੂੰ ਲਗਾਉਣ ਤੋਂ ਬਾਅਦ ਨਵੀਂ ਰੋਡ (ਸੜਕ) ਬਣਾਉਂਦੇ ਸਮੇਂ ਉਹ ਵਿੱਚ ਆ ਰਿਹਾ ਹੋਵੇ ਤਾਂ ਰੋਡ ਨੂੰ ਘੁਮਾਵਾਂਗੇ ਪਰ ਦਰਖਤ ਨੂੰ ਕੁੱਝ ਨਹੀਂ ਹੋਣ ਦੇਵਾਂਗੇ। ਸਾਡੇ ਸਿਧਾਂਤ ਹਨ ਇਹ ਸਭ । ਕਿਸੇ ਨੂੰ ਡਿੱਗਣ ਨਹੀਂ ਦਿੰਦੇ। | ਪ੍ਰਸ਼ਨ ਕਰਤਾ : ਕੋਈ ਆਦਮੀ ਗਲਤੀ ਕਰੇ, ਫਿਰ ਸਾਡੇ ਤੋਂ ਮਾਫੀ ਮੰਗੇ, ਤਾਂ ਅਸੀਂ ਮਾਫ ਕਰ ਦਿੰਦੇ ਹਾਂ, ਨਹੀਂ ਮੰਗਣ ਤੇ ਵੀ ਮਨ ਤੋਂ ਮਾਫ ਕਰ ਦਿੰਦੇ ਹਾਂ, ਪਰ ਬਾਰ-ਬਾਰ ਉਹ ਆਦਮੀ ਭੁੱਲ ਕਰਦਾ ਰਹੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਦਾਦਾ ਸ੍ਰੀ : ਪ੍ਰੇਮ ਨਾਲ ਸਮਝਾ ਕੇ, ਜਿਨਾਂ ਸਮਝਾ ਸਕੋ ਉਨਾ ਸਮਝਾਉਣਾ। ਹੋਰ ਕੋਈ ਹੱਲ ਨਹੀਂ ਹੈ। ਤੁਹਾਡੇ ਹੱਥ ਵਿੱਚ ਕੋਈ ਸੱਤਾ ਨਹੀਂ ਹੈ। ਇਸ ਜਗਤ ਵਿੱਚ ਮਾਫ ਕਰਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ। ਜੇ ਤੁਸੀਂ ਮਾਫ ਨਹੀਂ ਕਰੋਗੇ ਤਾਂ, ਮਾਰ ਖਾ ਕੇ ਮਾਫ ਕਰਨਾ ਪਵੇਗਾ। ਉਪਾਅ (ਹੱਲ) ਹੀ ਨਹੀਂ ਹੈ। ਤੁਹਾਨੂੰ ਉਸ ਨੂੰ ਇਸ ਤਰ੍ਹਾਂ ਸਮਝਾਉਣਾ ਚਾਹੀਦਾ ਹੈ ਕਿ ਉਹ ਬਾਰ-ਬਾਰ ਭੁੱਲ ਨਾ ਕਰੇ। ਇਸ ਤਰ੍ਹਾਂ ਭਾਵ ਪਰਿਵਰਤਨ ਕਰ ਦੇਵੋ, ਤਾਂ ਬਹੁਤ ਹੋ ਗਿਆ। ਉਹ ਉਸਦਾ ਭਾਵ ਬਦਲ ਦੇਵੇ ਕਿ ਹੁਣ ਭੁੱਲ ਨਹੀਂ ਕਰਨੀ ਹੈ। ਫਿਰ ਵੀ ਜੇ ਹੋ ਜਾਵੇ ਤਾਂ ਅਲੱਗ ਗੱਲ ਹੈ। | ਬੇਟੇ ਨੂੰ ਸਬਜੀ ਲੈਣ ਭੇਜੀਏ ਅਤੇ ਉਹ ਉਸ ਵਿੱਚੋਂ ਪੈਸੇ ਕੱਢ ਲਵੇ ਤਾਂ ਉਹ ਜਾਣਨ ਵਿੱਚ ਕੀ ਫਾਇਦਾ? ਉਹ ਤਾਂ ਜਿਵੇਂ ਦਾ ਹੈ ਉਸਨੂੰ ਉਵੇਂ ਹੀ ਚਲਾ ਲੈਣਾ, ਉਸਨੂੰ ਥੋੜੇ ਹੀ ਸੁੱਟ ਸਕਦੇ ਹਾਂ? ਕੀ ਦੂਸਰਾ ਲੈਣ ਜਾ ਸਕਦੇ ਹਾਂ? ਦੂਸਰਾ ਮਿਲੇਗਾ ਵੀ ਨਹੀ? ਕੋਈ ਬੇਚੇਗਾ ਨਹੀ।