________________
ਪ੍ਰਤੀਕ੍ਰਮਣ
ਦੇਣੀ ਚਾਹੀਦੀ ਹੈ ਜਾਂ ਨਹੀ?” ਤਾਂ ਮੈਂ ਉਹਨਾਂ ਨੂੰ ਕਿਹਾ, ‘ਦੇਹਾਂਤ ਦੰਡ (ਫਾਂਸੀ) ਦੀ ਸਜਾ ਨਹੀਂ ਦੇਵੋਗੇ, ਤਾਂ ਉਸ ਨੂੰ ਕੀ ਕਰੋਗੇ?” ਉਹਨਾਂ ਨੇ ਕਿਹਾ, ‘ਪਰ ਮੈਨੂੰ ਦੋਸ਼ ਲੱਗੇਗਾ।’ ਮੈਂ ਕਿਹਾ, ‘ਮੈਂ ਤੁਹਾਨੂੰ ‘ਚੰਦੂਭਾਈ' ਬਣਾਇਆ ਹੈ ਜਾਂ ‘ਸ਼ੁੱਧਆਤਮਾ’ ਬਣਾਇਆ ਹੈ?' ਤਾਂ ਉਹਨਾਂ ਨੇ ਕਿਹਾ, ‘ਸ਼ੁੱਧਆਤਮਾ ਬਣਾਇਆ ਹੈ।” ਇਸਲਈ ਜੋ ਚੰਦੂਭਾਈ ਕਰ ਰਹੇ ਹਨ ਤਾਂ ਉਸਦੇ ਲਈ ਤੁਸੀਂ ਜਿੰਮੇਵਾਰ ਨਹੀਂ ਹੋ। ਅਤੇ ਜਿੰਮੇਵਾਰ ਹੋਣਾ ਹੋਵੇ ਤਾਂ ਤੁਸੀਂ ਚੰਦੂਭਾਈ ਹੋਵੋਗੇ। ਤੁਸੀਂ ਰਾਜੀ-ਖੁਸ਼ੀ ਨਾਲ ਸਾਂਝੀਦਾਰ ਬਣੋ ਤਾਂ ਸਾਨੂੰ ਹਰਜ਼ ਨਹੀਂ ਹੈ ਪਰ ਸਾਂਝੇਦਾਰੀ ਨਾ ਰੱਖਣਾ। ਫਿਰ ਮੈਂ ਉਹਨਾਂ ਨੂੰ ਤਰੀਕਾ ਦੱਸਿਆ ਕਿ ਤੁਹਾਨੂੰ ਇਹ ਕਹਿਣਾ ਹੈ ਕਿ, ‘ਹੇ ਭਗਵਾਨ! ਮੇਰੇ ਹਿੱਸੇ ਵਿੱਚ ਇਹ ਕੰਮ ਕਿੱਥੋ ਆਇਆ' ਅਤੇ ਉਸਦਾ ਪ੍ਰਤੀਕ੍ਰਮਣ ਕਰਨਾ ਅਤੇ ਗੌਰਮਿੰਟ ਦੇ ਕਾਨੂੰਨ ਦੇ ਅਨੁਸਾਰ ਕੰਮ ਕਰਦੇ ਰਹਿਣਾ। ਸਮਝ ਵਿੱਚ ਆਇਆ ਨਾ?
49
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਕਰਨ ਨਾਲ ਛੁੱਟ ਜਾਵਾਂਗੇ, ਇਸ ਤਰ੍ਹਾਂ ਜੇ ਅਸੀਂ ਸੋਚੀਏ ਤਾਂ ਸਾਰੇ ਲੋਕਾਂ ਨੂੰ ਸਵਛੰਦਤਾ (ਮਨ-ਮਰਜੀ) ਦਾ ਲਾਇਸੰਸ ਮਿਲ ਜਾਵੇਗਾ।
ਦਾਦਾ ਸ਼੍ਰੀ : ਨਹੀ, ਇਹੋ ਜਿਹੀ ਸਮਝ ਨਹੀਂ ਰੱਖਣਾ। ਗੱਲ ਏਦਾਂ ਹੀ ਹੈ। ਤੁਹਾਨੂੰ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਪ੍ਰਤੀਕ੍ਰਮਣ ਕੀਤਾ ਕਿ ਤੁਸੀਂ ਮੁਕਤ। ਤੁਸੀਂ ਤੁਹਾਡੀ ਜ਼ਿੰਮੇਦਾਰੀ ਤੋਂ ਮੁਕਤ। ਬਾਅਦ ਵਿੱਚ ਜੇ ਉਹ ਆਦਮੀ ਚਿੰਤਾ ਕਰਕੇ, ਸਿਰ ਫੋੜ ਕੇ, ਮਰ ਵੀ ਜਾਵੇ, ਤਾਂ ਉਸ ਤੋਂ ਤੁਹਾਨੂੰ ਕੁੱਝ ਲੈਣਾ-ਦੇਣਾ ਨਹੀਂ ਹੈ।
ਸਾਡੇ ਤੋਂ ਵੀ ਕਿਸੇ-ਕਿਸੇ ਵਿਅਕਤੀ ਨੂੰ ਦੁੱਖ ਹੋ ਜਾਂਦਾ ਹੈ। ਸਾਡੀ ਇੱਛਾ ਨਹੀਂ ਹੈ। ਹੁਣ ਤਾਂ ਸਾਡੇ ਤੋਂ ਏਦਾਂ ਹੁੰਦਾ ਹੀ ਨਹੀ। ਪਰ ਫਿਰ ਵੀ ਕਿਸੇ ਵਿਅਕਤੀ ਨਾਲ ਹੋ ਜਾਂਦਾ ਹੈ। ਹੁਣ ਤੱਕ, ਪੰਦਰਾਂ-ਵੀਹ ਸਾਲਾਂ ਵਿੱਚ ਦੋ-ਤਿੰਨ ਲੋਕਾਂ ਨਾਲ ਹੋਇਆ ਹੋਵੇਗਾ। ਉਹ ਵੀ ਨਿਮਿਤ ਹੋਵੇਗਾ ਤਾਂ ਹੀ ਨਾ? ਅਸੀਂ ਬਾਅਦ ਵਿੱਚ ਫਿਰ ਉਹਨਾਂ ਦੇ ਪ੍ਰਤੀਕ੍ਰਮਣ ਕਰਕੇ ਉਸ ਉੱਪਰ ਫਿਰ ਬਾੜ ਲਗਾ ਦਿੰਦੇ ਹਾਂ ਤਾਂ ਕਿ ਉਹ ਡਿੱਗ ਨਾ ਜਾਵੇ। ਜਿੰਨਾ ਅਸੀਂ