________________
ਪ੍ਰਤੀਕ੍ਰਮਣ
ਵਾਲਾ ਹਾਂ, ਮੇਰੇ ਤੋਂ ਭੁੱਲ ਹੋ ਗਈ। ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, ਇਸ ਤਰ੍ਹਾਂ ਕਹਿਣ ਨਾਲ ਉਸਦੇ ਜ਼ਖਮ ਭਰ ਜਾਣਗੇ।
48
ਪ੍ਰਸ਼ਨ ਕਰਤਾ : ਕੀ ਉਪਾਅ ਕਰਨਾ ਚਾਹੀਦਾ ਹੈ ਤਾਂ ਕਿ ਤਰਛੋੜ ਦੇ ਪਰਿਣਾਮ ਭੁਗਤਣ ਦੀ ਵਾਰੀ ਹੀ ਨਾ ਆਵੇ?
ਦਾਦਾ ਸ਼੍ਰੀ : ਤਰਛੋੜ ਦੇ ਲਈ ਹੋਰ ਕੋਈ ਉਪਾਅ ਨਹੀਂ ਹੈ, ਬਾਰ-ਬਾਰ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਜਦੋਂ ਤੱਕ ਸਾਹਮਣੇ ਵਾਲੇ ਦਾ ਮਨ ਫਿਰ ਤੋਂ ਬਦਲ ਨਹੀਂ ਜਾਂਦਾ, ਉਦੋਂ ਤੱਕ ਕਰਨੇ ਚਾਹੀਦੇ ਹਨ। ਅਤੇ ਜੇ ਉਹ ਪ੍ਰਤੱਖ ਮਿਲ ਜਾਵੇ ਤਾਂ ਵਾਪਸ ਮਿੱਠੀ ਬਾਣੀ ਬੋਲ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਕਿ ‘ਭਾਈ, ਮੇਰੇ ਤੋਂ ਬਹੁਤ ਬੜੀ ਭੁੱਲ ਹੋ ਗਈ, ਮੈਂ ਤਾਂ ਮੂਰਖ ਹਾਂ, ਘੱਟ ਅਕਲ ਵਾਲਾ ਹਾਂ।” ਇਸ ਨਾਲ ਸਾਹਮਣੇ ਵਾਲੇ ਦੇ ਜ਼ਖਮ ਭਰ ਜਾਣਗੇ। ਜਦੋਂ ਤੁਸੀਂ ਖੁਦ ਦੀ ਹੀ ਨਿੰਦਾ ਕਰੋਗੇ ਤਾਂ ਸਾਹਮਣੇ ਵਾਲੇ ਨੂੰ ਚੰਗਾ ਲੱਗੇਗਾ, ਉਦੋਂ ਉਹਨਾਂ ਦੇ ਜ਼ਖਮ ਭਰ ਜਾਣਗੇ।
ਸਾਨੂੰ ਪਿਛਲੇ ਜਨਮ ਦੇ ਤਰਛੋੜ ਦੇ ਪਰਿਣਾਮ ਦਿਖਾਈ ਦਿੰਦੇ ਹਨ। ਇਸ ਲਈ ਤਾਂ ਮੈਂ ਕਹਿੰਦਾ ਹਾਂ ਕਿ ਕਿਸੇ ਨੂੰ ਤਰਛੋੜ ਨਹੀਂ ਮਾਰਨੀ ਚਾਹੀਦੀ। ਮਜ਼ਦੂਰ ਨੂੰ ਵੀ ਤਰਛੋੜ ਨਹੀਂ ਮਾਰਨੀ ਚਾਹੀਦੀ। ਓਏ, ਆਖਿਰ ਸੱਪ ਬਣ ਕੇ ਵੀ ਬਦਲਾ ਲਵੇਗਾ। ਤਰਛੋੜ ਨਾਲ ਛੁੱਟਕਾਰਾ ਨਹੀਂ ਮਿਲਦਾ। ਸਿਰਫ ਪ੍ਰਤੀਕ੍ਰਮਣ ਬਚਾ ਸਕਦਾ ਹੈ।
ਪ੍ਰਸ਼ਨ ਕਰਤਾ : ਕਿਸੇ ਨੂੰ ਅਸੀਂ ਦੁੱਖ ਪਹੁੰਚਾ ਕੇ ਫਿਰ ਪ੍ਰਤੀਕ੍ਰਮਣ ਕਰ ਲਈਏ, ਪਰ ਉਸ ਨੂੰ ਜੇ ਜਬਰਦਸਤ ਦੁੱਖ ਜਾਂ ਠੇਸ ਲੱਗ ਗਈ ਹੋਵੇ ਤਾਂ ਕੀ ਉਸ ਨਾਲ ਸਾਨੂੰ ਕਰਮ ਬੰਧਨ ਨਹੀਂ ਹੋਵੇਗਾ?
ਦਾਦਾ ਸ਼੍ਰੀ : ਤੁਸੀਂ ਉਹਨਾਂ ਦੇ ਨਾਮ ਨਾਲ ਪ੍ਰਤੀਕ੍ਰਮਣ ਕਰਦੇ ਰਹੋ, ਅਤੇ ਉਹਨਾਂ ਨੂੰ ਜਿਨ੍ਹਾਂ ਦੁੱਖ ਹੋ ਗਿਆ ਹੋਵੇ ਉਨੇਂ ਪ੍ਰਤੀਕ੍ਰਮਣ ਕਰਨੇ ਚਾਹੀਦੇ
ਹਨ।
,
,
ਇੱਕ ਜੱਜ ਨੇ ਮੈਨੂੰ ਪੁੱਛਿਆ ਕਿ, ‘ਸਾਹਿਬ, ਤੁਸੀਂ ਮੈਨੂੰ ਗਿਆਨ ਤਾਂ ਦਿੱਤਾ, ਅਤੇ ਹੁਣ ਮੈਨੂੰ ਉੱਥੇ ਕੋਰਟ ਵਿੱਚ ਦੇਹਾਂਤ ਦੰਡ (ਫਾਂਸੀ) ਦੀ ਸਜਾ