________________
ਤੀਕ੍ਰਮਣ ਸਮਝ ਕੇ ਪ੍ਰਤੀਕ੍ਰਮਣ ਕਰ ਲੈਣਾ ਚਾਹੀਦਾ ਹੈ। ਭਾਰੀ ਸ਼ਬਦ ਨਿਕਲ ਗਏ ਹੋਣ ਤਾਂ ਖੁਦ ਨੂੰ ਪਤਾ ਨਹੀਂ ਚੱਲੇਗਾ ਕਿ ਉਹਨਾਂ ਨੂੰ ਦੁੱਖ ਹੋਇਆ ਹੋਵੇਗਾ?
ਪ੍ਰਸ਼ਨ ਕਰਤਾ : ਪਤਾ ਚੱਲੇਗਾ ਨਾ!
ਦਾਦਾ ਸ੍ਰੀ : ਉਹ ਵੀ ਉਹਨਾਂ ਦੇ ਲਈ ਨਹੀਂ ਕਰਨਾ ਹੈ। ਪਰ ਤੁਹਾਡਾ ਅਭਿਪ੍ਰਾਏ (ਭਾਵ) ਇਸ ਵਿੱਚ ਨਹੀਂ ਹੈ। ਇਹ ਆਪਣੇ ਅਭਿਏ ਤੋਂ ਅਲੱਗ ਹੋਣ ਦੇ ਲਈ ਹੈ। ਪ੍ਰਤੀਕ੍ਰਮਣ ਯਾਨੀ ਕੀ? ਉਹ ਪਹਿਲਾਂ ਦੇ ਅਭਿਪ੍ਰਾਏ ਤੋਂ ਅਲੱਗ ਹੋਣ ਦੇ ਲਈ ਹੈ ਅਤੇ ਪ੍ਰਤੀਕ੍ਰਮਣ ਨਾਲ ਕੀ ਹੁੰਦਾ ਹੈ। ਕਿ ਸਾਹਮਣੇ ਵਾਲੇ ਤੇ ਜੋ ਅਸਰ ਹੋ ਜਾਂਦਾ ਹੋਵੇਗਾ, ਉਹ ਨਹੀਂ ਹੋਵੇਗਾ, ਬਿਲਕੁੱਲ ਵੀ ਨਹੀਂ ਹੋਵੇਗਾ। ਮਨ ਵਿੱਚ ਪੱਕਾ ਕਰੋ ਕਿ ਮੈਂ ਸਮਭਾਵ ਨਾਲ ਨਿਕਾਲ (ਨਿਪਟਾਰਾ) ਕਰਨਾ ਹੈ ਤਾਂ ਉਸ ਉੱਪਰ ਅਸਰ ਹੋਵੇਗਾ ਅਤੇ ਉਸਦਾ ਮਨ ਇਸ ਤਰ੍ਹਾਂ ਸੁਧਰੇਗਾ, ਜੇਕਰ ਤੁਸੀਂ ਮਨ ਵਿੱਚ ਤੈਅ ਕਰੋ ਕਿ ਇਸਨੂੰ ਏਦਾਂ ਕਰ ਦੇਵਾਂਗਾ ਜਾਂ ਉਦਾਂ ਕਰ ਦੇਵਾਂਗਾ ਤਾਂ ਉਸਦੇ ਮਨ ਵਿੱਚ ਵੀ ਉਸੇ ਤਰ੍ਹਾਂ ਦਾ ਰੀਐਕਸ਼ਨ ਹੋਵੇਗਾ।
| ਪ੍ਰਸ਼ਨ ਕਰਤਾ : ਕਿਸੇ ਵੀ ਵਿਅਕਤੀ ਨੂੰ ਤਰਛੋੜ (ਤਿਰਸਕਾਰ ਸਹਿਤ ਦੁਤਕਾਰਨਾ) ਮਾਰਨ ਤੋਂ ਬਾਅਦ ਪਛਤਾਵਾ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਵੇਗਾ?
| ਦਾਦਾ ਸ੍ਰੀ : ਪਛਤਾਵਾ ਕਰਨ ਨਾਲ ਤਰਛਾੜ ਮਾਰਨ ਦੀ ਆਦਤ ਛੱਟ ਜਾਵੇਗੀ, ਤਰਛੋੜ ਮਾਰ ਕੇ ਫਿਰ ਕੁੱਝ ਸਮੇਂ ਤੱਕ ਪਛਤਾਵਾ ਨਾ ਕਰੇ ਅਤੇ ਇਸ ਤਰ੍ਹਾਂ ਮੰਨੇ ਕਿ ਮੈਂ ਕਿੰਨਾ ਚੰਗਾ ਕੀਤਾ ਤਾਂ ਉਹ ਨਰਕ ਵਿੱਚ ਜਾਣ ਦੀ ਨਿਸ਼ਾਨੀ ਹੈ। ਗਲਤ ਕਰਨ ਤੋਂ ਬਾਅਦ ਪਛਤਾਵਾ ਤਾਂ ਕਰਨਾ ਹੀ ਚਾਹੀਦਾ ਹੈ।
| ਪ੍ਰਸ਼ਨ ਕਰਤਾ : ਜੇ ਸਾਹਮਣੇ ਵਾਲੇ ਦਾ ਮਨ ਤੋੜਿਆ ਹੋਵੇ ਤਾਂ ਉਸ ਤੋਂ ਛੁੱਟਣ ਦੇ ਲਈ ਕੀ ਕਰਨਾ ਚਾਹੀਦਾ ਹੈ?
ਦਾਦਾ ਸ੍ਰੀ : ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ ਅਤੇ ਜੇ ਆਹਮਣੇ-ਸਾਹਮਣੇ ਮਿਲ ਜਾਵੇ ਤਾਂ ਕਹਿਣਾ ਕਿ “ਭਾਈ, ਮੈਂ ਘੱਟ ਅਕਲ