________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਕਿਸੇ ਆਦਮੀ ਤੋਂ ਸਾਡਾ ਵਿਸ਼ਵਾਸ ਉੱਠ ਗਿਆ ਹੋਵੇ, ਉਸਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੋਵੇ ਅਤੇ ਸਾਡਾ ਵਿਸ਼ਵਾਸ ਉੱਠ ਗਿਆ ਹੋਵੇ। ਉਸ ਵਿਸ਼ਵਾਸ ਨੂੰ ਫਿਰ ਦੁਬਾਰਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ?
46
ਦਾਦਾ ਸ਼੍ਰੀ : ਉਸਦੇ ਲਈ ਜੋ ਵੀ ਬੁਰੇ ਵਿਚਾਰ ਕੀਤੇ ਹੋਣ ਨਾ, ਉਹਨਾਂ ਸਭ ਦੇ ਲਈ ਪਛਚਾਤਾਪ (ਪਛਤਾਵਾ) ਕਰਨਾ ਚਾਹੀਦਾ ਹੈ। ਵਿਸ਼ਵਾਸ ਉੱਠ ਜਾਣ ਤੋਂ ਬਾਅਦ ਅਸੀਂ ਜੋ ਵੀ ਬੁਰੇ ਵਿਚਾਰ ਕੀਤੇ ਹੋਣ, ਉਸਦੇ ਲਈ ਪਛਚਾਤਾਪ ਕਰਨਾ ਹੋਵੇਗਾ, ਬਾਅਦ ਵਿੱਚ ਠੀਕ ਹੋ ਜਾਵੇਗਾ। ਇਸ ਲਈ ਪ੍ਰਤੀਕ੍ਰਮਣ ਕਰਨੇ ਹੋਣਗੇ।
9. ਨਿਰਲੇਪਤਾ, ਅਭਾਵ ਨਾਲ ਫਾਂਸੀ ਤੱਕ
ਪ੍ਰਸ਼ਨ ਕਰਤਾ : ਸਾਹਮਣੇ ਵਾਲੇ ਵਿਅਕਤੀ ਨੂੰ ਦੁੱਖ ਹੋਇਆ ਹੈ, ਇਹ ਕਿਵੇਂ ਪਤਾ ਚੱਲੇਗਾ?
ਦਾਦਾ ਸ਼੍ਰੀ : ਉਹ ਤਾਂ ਉਸਦਾ ਚਿਹਰਾ ਦੇਖਣ ਨਾਲ ਪਤਾ ਚੱਲ ਜਾਂਦਾ ਹੈ। ਚਿਹਰੇ ਤੋਂ ਹਾਸਾ ਚਲਾ ਜਾਂਦਾ ਹੈ। ਉਸਦਾ ਚਿਹਰਾ ਉਤਰ ਜਾਂਦਾ ਹੈ। ਸੋ: ਤੁਰੰਤ ਪਤਾ ਚਲ ਜਾਂਦਾ ਹੈ ਨਾ ਕਿ ਸਾਹਮਣੇ ਵਾਲੇ ਨੂੰ ਅਸਰ ਹੋਇਆ ਹੈ, ਏਦਾਂ ਪਤਾ ਨਹੀਂ ਚੱਲੇਗਾ?
ਪ੍ਰਸ਼ਨ ਕਰਤਾ : ਪਤਾ ਚੱਲੇਗਾ।
ਦਾਦਾ ਸ਼੍ਰੀ : ਮਨੁੱਖ ਵਿੱਚ ਇੰਨੀ ਸ਼ਕਤੀ ਤਾਂ ਹੁੰਦੀ ਹੀ ਹੈ ਕਿ ਸਾਹਮਣੇ ਵਾਲੇ ਨੂੰ ਕੀ ਹੋਇਆ ਹੈ, ਉਹ ਪਤਾ ਚੱਲ ਜਾਂਦਾ ਹੈ!
ਪ੍ਰਸ਼ਨ ਕਰਤਾ : ਪਰ ਕਈ ਇਹੋ ਜਿਹੇ ਸਿਆਣੇ ਹੁੰਦੇ ਹਨ ਕਿ ਚਿਹਰੇ ਤੇ ਐਕਸਪ੍ਰੈਸ਼ਨ ਨਹੀਂ ਆਉਂਣ ਦਿੰਦੇ।
ਦਾਦਾ ਸ਼੍ਰੀ : ਫਿਰ ਵੀ ਖੁਦ ਨੂੰ ਪਤਾ ਚੱਲ ਜਾਂਦਾ ਹੈ ਕਿ ਮੇਰੇ ਭਾਰੀ ਸ਼ਬਦ ਨਿਕਲ ਗਏ ਹਨ, ਇਸ ਲਈ ਉਹਨਾਂ ਨੂੰ ਲੱਗਣਗੇ ਜ਼ਰੂਰ। ਸੋ: ਇਹ