________________
ਪ੍ਰਤੀਕ੍ਰਮਣ
45
ਕਿਸੇ ਆਦਮੀ ਦੇ ਨਾਲ ਤੁਹਾਡੀ ਬਿਲਕੁੱਲ ਵੀ ਨਾ ਬਣਦੀ ਹੋਵੇ, ਉਸਦੇ ਜੇ ਤੁਸੀਂ ਸਾਰਾ ਦਿਨ ਪ੍ਰਤੀਕ੍ਰਮਣ ਕਰੋ, ਦੋ-ਚਾਰ ਦਿਨ ਤੱਕ ਕਰਦੇ ਰਹੋ ਤਾਂ ਪੰਜਵੇ ਦਿਨ ਤਾਂ ਉਹ ਤੁਹਾਨੂੰ ਲੱਭਦਾ ਹੋਇਆ ਇੱਥੇ ਆ ਜਾਵੇਗਾ। ਤੁਹਾਡੇ ਅਤੀਕ੍ਰਮਣ ਦੋਸ਼ ਨਾਲ ਹੀ ਇਹ ਸਭ ਰੁਕਿਆ ਹੋਇਆ ਹੈ।
ਪ੍ਰਸ਼ਨ ਕਰਤਾ : ਇਸ ਵਿੱਚ ਕਦੇ ਸਾਨੂੰ ਦੁੱਖ ਹੋ ਜਾਂਦਾ ਹੈ ਕਿ ਮੈਂ ਇੰਨਾ ਕੁੱਝ ਕਰਦਾ ਹਾਂ ਫਿਰ ਵੀ ਇਹ ਮੇਰਾ ਅਪਮਾਨ ਕਰ ਰਿਹਾ ਹੈ?
ਦਾਦਾ ਸ਼੍ਰੀ : ਤੁਹਾਨੂੰ ਉਸਦਾ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਇਹ ਤਾਂ ਵਿਵਹਾਰ ਹੈ। ਇਸ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਮੋਕਸ਼ ਵਿੱਚ ਨਹੀਂ ਜਾਣ ਦਿੰਦੇ।
ਪ੍ਰਸ਼ਨ ਕਰਤਾ : ਸਾਨੂੰ ਪ੍ਰਤੀਕ੍ਰਮਣ ਕਿਉਂ ਕਰਨਾ ਚਾਹੀਦਾ ਹੈ?
ਦਾਦਾ ਸ਼੍ਰੀ : ਪ੍ਰਤੀਕ੍ਰਮਣ ਇਸ ਲਈ ਕਰਨਾ ਚਾਹੀਦਾ ਹੈ ਕਿ ਇਸ ਵਿੱਚ ਮੇਰੇ ਕਰਮ ਦਾ ਉਦੈ ਸੀ ਅਤੇ ਤੁਹਾਨੂੰ (ਸਾਹਮਣੇ ਵਾਲੇ ਨੂੰ) ਇਹੋ ਜਿਹਾ ਕਰਮ ਬੰਨਣਾ ਪਿਆ। ਉਸਦੇ ਲਈ ਪ੍ਰਤੀਕ੍ਰਮਣ ਕਰ ਰਿਹਾ ਹਾਂ ਅਤੇ ਫਿਰ ਤੋਂ ਇਸ ਤਰ੍ਹਾਂ ਨਹੀਂ ਕਰਾਂਗਾ ਤਾਂ ਕਿ ਹੋਰ ਕਿਸੇ ਨੂੰ ਮੇਰੇ ਨਿਮਿਤ ਨਾਲ ਕਰਮ ਨਾ ਬੰਨਣਾ ਪਵੇ!
ਜਗਤ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਿਸੇ ਨੂੰ ਮੋਕਸ਼ ਵਿੱਚ ਜਾਣ ਦੇਵੇ। ਹਰ ਪਾਸੇ ਤੋ ਕੁੰਡੀ ਪਾ ਕੇ ਖਿੱਚ ਹੀ ਲੈਣਗੇ। ਜੇ ਤੁਸੀਂ ਪ੍ਰਤੀਕ੍ਰਮਣ ਕਰੋਗੇ ਤਾਂ ਅੰਕੁੜੇ (ਕੁੰਡੇ) ਛੁੱਟ ਜਾਣਗੇ। ਇਸ ਲਈ ਮਹਾਵੀਰ ਭਗਵਾਨ ਨੇ ਆਲੋਚਨਾ, ਪ੍ਰਤੀਕ੍ਰਮਣ ਅਤੇ ਪ੍ਰਤਿਆਖਿਆਨ, ਇਹ ਤਿੰਨ ਚੀਜਾਂ ਇੱਕ ਹੀ ਸ਼ਬਦ ਵਿੱਚ ਦਿੱਤੀਆਂ ਸਨ। ਹੋਰ ਕੋਈ ਰਸਤਾ ਹੀ ਨਹੀਂ ਹੈ। ਹੁਣ ਕੋਈ ਖੁਦ ਪ੍ਰਤੀਕ੍ਰਮਣ ਕਦੋਂ ਕਰ ਸਕਦਾ ਹੈ? ਖੁਦ ਨੂੰ ਜਾਗ੍ਰਿਤੀ ਹੋਵੇ ਉਦੋਂ, ਗਿਆਨੀ ਪੁਰਖ ਤੋਂ ਗਿਆਨ ਪ੍ਰਾਪਤ ਹੋ ਜਾਵੇ, ਉਦੋਂ ਇਹ ਜਾਗ੍ਰਿਤੀ ਉਤਪੰਨ ਹੋਵੇਗੀ।
ਤੁਸੀਂ ਤਾਂ ਪ੍ਰਤੀਕ੍ਰਮਣ ਕਰ ਲੈਣਾ, ਤਾਂ ਕਿ ਤੁਸੀਂ ਜਿੰਮੇਦਾਰੀ ਤੋਂ ਮੁਕਤ ਹੋ ਜਾਵੋ।