________________
44
ਤੀਮਣ ਹੋਵੇ ਤਾਂ ਉਸਦੇ ਬਹੁਤ ਦੋਸ਼ ਦੇਖਦਾ ਰਹਿੰਦਾ ਹੈ, ਤਾਂ ਫਿਰ ਤਿਰਸਕਾਰ ਹੋ ਜਾਂਦਾ ਹੈ। ਫਿਰ ਉਸ ਤੋਂ ਡਰ ਲੱਗਦਾ ਹੈ। ਜਿਸਦੇ ਪ੍ਰਤੀ ਤੁਹਾਨੂੰ ਤਿਰਸਕਾਰ ਹੋਵੇਗਾ ਨਾ ਉਸ ਤੋਂ ਡਰ ਲੱਗੇਗਾ। ਉਸਨੂੰ ਦੇਖਦੇ ਹੀ ਘਬਰਾਹਟ ਹੋਣ ਲੱਗੇ ਤਾਂ ਸਮਝਣਾ ਕਿ ਇਹ ਤਿਰਸਕਾਰ ਹੈ। ਇਸ ਲਈ ਤਿਰਸਕਾਰ ਖਤਮ ਕਰਨ ਦੇ ਲਈ ਬਾਰ-ਬਾਰ ਮਾਫੀ ਮੰਗਦੇ ਰਹੋ, ਦੋ ਹੀ ਦਿਨਾਂ ਵਿੱਚ ਉਹ ਤਿਰਸਕਾਰ ਬੰਦ ਹੋ ਜਾਵੇਗਾ। ਬੇਸ਼ੱਕ ਉਸ ਨੂੰ ਪਤਾ ਨਾ ਹੋਵੇ ਪਰ ਤੁਸੀਂ ਅੰਦਰ ਹੀ ਅੰਦਰ ਉਸਦਾ ਨਾਮ ਲੈ ਕੇ ਮਾਫੀ ਮੰਗਦੇ ਰਹੋ। ਜਿਸ ਦੇ ਪ੍ਰਤੀ ਜੋ ਵੀ ਦੋਸ਼ ਕੀਤੇ ਹੋਣ ਤਾਂ ਕਹਿਣਾ, “ਹੇ ਭਗਵਾਨ! ਮੈ ਮਾਫੀ ਮੰਗਦਾ ਹਾਂ। ਇਹ ਦੋਸ਼ਾਂ ਦੇ ਪਰਿਣਾਮ ਹਨ, ਤੁਸੀਂ ਕਿਸੇ ਵੀ ਵਿਅਕਤੀ ਦੇ ਪ੍ਰਤੀ ਜੋ ਵੀ ਦੋਸ਼ ਕੀਤੇ ਹੋਣ, ਪਰ ਅੰਦਰ ਹੀ ਅੰਦਰ ਤੁਸੀਂ ਭਗਵਾਨ ਤੋਂ ਮਾਫੀ ਮੰਗਦੇ ਰਹਿਣਾ, ਤਾਂ ਸਭ ਧੋਤਾ ਜਾਵੇਗਾ।
| ਇਹ ਤਾਂ ਨਾਟਕ ਹੈ। ਨਾਟਕ ਵਿੱਚ ਘਰਵਾਲੀ-ਬੱਚਿਆਂ ਨੂੰ ਹਮੇਸ਼ਾ ਦੇ ਲਈ ਖੁਦ ਦੇ ਬਣਾ ਲੈਣਾ ਕੀ ਠੀਕ ਹੋਵੇਗਾ? ਹਾਂ, ਜਿਵੇਂ ਨਾਟਕ ਵਿੱਚ ਬੋਲਦੇ ਹਨ, ਉਸ ਤਰ੍ਹਾਂ ਬੋਲਣ ਵਿੱਚ ਹਰਜ਼ ਨਹੀਂ ਹੈ ਕਿ “ਇਹ ਮੇਰਾ ਵੱਡਾ ਪੁੱਤਰ, ਛਤਾਯੁ। ਪਰ ਸਭ ਉੱਪਰ-ਉੱਪਰ ਤੋਂ, ਨਾਟਕੀ। ਇਹਨਾਂ ਸਭ ਨੂੰ ਸਹੀ ਮੰਨਿਆ ਉਸੇ ਲਈ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ। ਜੇ ਸਹੀ ਨਾ ਮੰਨਿਆ ਹੁੰਦਾ ਤਾਂ ਪ੍ਰਤੀਕ੍ਰਮਣ ਨਾ ਕਰਨੇ ਪੈਂਦੇ। ਜਿੱਥੇ ਸੱਚ ਮੰਨਿਆ ਗਿਆ ਹੈ, ਉੱਥੇ ਰਾਗ ਅਤੇ ਦਵੇਸ਼ ਸ਼ੁਰੂ ਹੋ ਜਾਂਦੇ ਹਨ ਅਤੇ ਪ੍ਰਤੀਕ੍ਰਮਣ ਨਾਲ ਹੀ ਮੋਕਸ਼ ਹੈ। ਦਾਦਾ ਜੀ ਜੋ ਦਿਖਾਉਂਦੇ ਹਨ, ਉਹਨਾਂ ਆਲੋਚਨਾ-ਪ੍ਰਤੀਕ੍ਰਮਣ-ਤਿਆਖਿਆਨ ਨਾਲ ਮੋਕਸ਼ ਹੈ।
| ਕਿਸੇ ਦੇ ਹੱਥ ਵਿੱਚ ਪਰੇਸ਼ਾਨ ਕਰਨ ਦੀ ਸੱਤਾ ਵੀ ਨਹੀਂ ਹੈ ਅਤੇ ਕਿਸੇ ਦੇ ਹੱਥ ਵਿੱਚ ਸਹਿਣ ਦੀ ਸੱਤਾ ਵੀ ਨਹੀਂ ਹੈ। ਇਹ ਜੋ ਸਭ ਕੰਮ ਕਰ ਰਹੇ ਹਨ, ਇਹ ਸਭ ਤਾਂ ਪੁਤਲੇ ਹਨ। ਇਸਲਈ ਪ੍ਰਤੀਕ੍ਰਮਣ ਕਰਨ ਨਾਲ ਪੁਤਲੇ ਆਪਣੇ-ਆਪ ਸਿੱਧੇ ਹੋ ਜਾਣਗੇ।
ਬਾਕੀ, ਕਿਹੋ ਜਿਹਾ ਵੀ ਪਾਗਲ ਆਦਮੀ ਹੋਵੇ ਪਰ ਉਹ ਸਾਡੇ ਪ੍ਰਤੀਕ੍ਰਮਣ ਨਾਲ ਸਮਝਦਾਰ ਹੋ ਸਕਦਾ ਹੈ।