________________
ਪ੍ਰਤੀਮਣ ਤਾਂ ਤੁਹਾਡੀ ਕਾਬਲੀਅਤ ਤੇ ਅੰਤਰਾਏ ਪੈਂਦਾ ਹੈ। ਜੇ ਤੁਸੀਂ ਇਸਦੇ ਤੁਰੰਤ ਹੀ ਪ੍ਰਤੀਕ੍ਰਮਣ ਕਰੋ ਤਾਂ ਉਹ ਅੰਤਰਾਏ ਪੈਣ ਤੋਂ ਪਹਿਲਾਂ ਧੋਤੇ ਜਾਣਗੇ ।
| ਪ੍ਰਸ਼ਨ ਕਰਤਾ : ਨੌਕਰੀ ਦੇ ਫਰਜ਼ ਨਿਭਾਉਂਦੇ ਸਮੇਂ ਮੈਂ ਬਹੁਤ ਸਖਤੀ ਨਾਲ ਲੋਕਾਂ ਦੇ ਅਪਮਾਨ ਕਰ ਦਿੱਤੇ ਸਨ, ਦੁਤਕਾਰ ਦਿੱਤਾ ਸੀ।
ਦਾਦਾ ਸ੍ਰੀ : ਉਹਨਾਂ ਸਭ ਦਾ ਪ੍ਰਤੀਕ੍ਰਮਣ ਕਰਨਾ। ਉਸ ਵਿੱਚ ਤੁਹਾਡਾ ਇਰਾਦਾ ਬੁਰਾ ਨਹੀਂ ਸੀ। ਆਪਣੇ ਖੁਦ ਦੇ ਲਈ ਨਹੀ, ਉਹ ਸਰਕਾਰ ਦੇ ਪ੍ਰਤੀ ਸਿਨਸਿਆਰਿਟੀ ਸੀ।
8. ‘ਇਸ ਤਰ੍ਹਾਂ ਟੁੱਟੇਗੀ ਲਿੰਕ ਰਿਣਾਨੁਬੰਧ ਦੀ
ਪ੍ਰਸ਼ਨ ਕਰਤਾ : ਪਿਛਲੇ ਜਨਮ ਦੇ ਰਿਣਾਨੁਬੰਧ ਤੋਂ ਛੁੱਟਣ ਦੇ ਲਈ ਕੀ ਕਰਨਾ ਚਾਹੀਦਾ ਹੈ?
| ਦਾਦਾ ਸ੍ਰੀ : ਤੁਹਾਡਾ ਜਿਨ੍ਹਾਂ ਦੇ ਨਾਲ ਪੂਰਵ ਦਾ ਰਿਣਾਨੁਬੰਧ ਹੋਵੇ ਅਤੇ ਉਹ ਤੁਹਾਨੂੰ ਪਸੰਦ ਹੀ ਨਾ ਹੋਵੇ, ਉਹਨਾਂ ਦੇ ਨਾਲ ਰਹਿਣਾ ਚੰਗਾ ਹੀ ਨਾ ਲੱਗਦਾ ਹੋਵੇ ਅਤੇ ਫਿਰ ਵੀ ਮਜਬੂਰੀ ਨਾਲ ਉਹਨਾਂ ਦੇ ਨਾਲ ਰਹਿਣਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ? ਉਹਨਾਂ ਦੇ ਨਾਲ ਬਾਹਰ ਦਾ ਵਿਹਾਰ ਜਰੂਰ ਰੱਖਣਾ ਚਾਹੀਦਾ ਹੈ, ਪਰ ਅੰਦਰ ਉਹਨਾਂ ਦੇ ਨਾਮ ਦੇ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਕਿਉਂਕਿ ਤੁਸੀਂ ਪਿਛਲੇ ਜਨਮ ਵਿੱਚ ਅਤੀਕ੍ਰਮਣ ਕੀਤਾ ਸੀ, ਉਸਦਾ ਇਹ ਪਰਿਣਾਮ ਹੈ। ਜ਼ਜ਼ ਕੀ ਕੀਤੇ ਸਨ? ਤਾਂ ਕਹੀਏ, ਉਸਦੇ ਨਾਲ ਪਿਛਲੇ ਜਨਮ ਵਿੱਚ ਅਤੀਕ੍ਰਮਣ ਕੀਤਾ ਸੀ। ਉਸ ਅਤੀਮਣ ਦਾ ਇਸ ਜਨਮ ਵਿੱਚ ਫੁਲ ਆਇਆ, ਇਸ ਲਈ ਜੇ ਉਸਦਾ ਪ੍ਰਤੀਕ੍ਰਮਣ ਕਰਾਂਗੇ ਤਾਂ ਪਲੱਸ-ਮਾਈਨਸ ਹੋ ਜਾਵੇਗਾ। ਸੋ: ਅੰਦਰ ਹੀ ਅੰਦਰ ਤੁਸੀਂ ਉਸ ਤੋਂ ਮਾਫੀ ਮੰਗ ਲਓ। ਬਾਰ-ਬਾਰ ਮਾਫੀ ਮੰਗਦੇ ਰਹੋ ਕਿ “ਮੈਂ ਜੋ-ਜੋ ਦੋਸ਼ ਕੀਤੇ ਹੋਣ, ਉਹਨਾਂ ਦੀ ਮਾਫੀ ਮੰਗਦਾ ਹਾਂ। ਕਿਸੇ ਵੀ ਭਗਵਾਨ ਦੀ ਸਾਕਸ਼ੀ ਵਿੱਚ, ਤਾਂ ਸਭ ਖਤਮ ਹੋ ਜਾਵੇਗਾ।
| ਸਹਿਵਾਸ (ਨਾਲ ਰਹਿਣਾ ਪਸੰਦ ਨਾ ਹੋਵੇ ਤਾਂ ਫਿਰ ਕੀ ਹੁੰਦਾ ਹੈ? ਉਸਨੂੰ ਬਹੁਤ ਦੋਸ਼ਿਤ ਦੇਖਣ ਨਾਲ, ਜੇ ਕਿਸੇ ਆਦਮੀ ਨੂੰ ਔਰਤ ਪਸੰਦ ਨਾ