________________
41
ਪ੍ਰਤੀਕ੍ਰਮਣ ਦਿੰਦਾ ਹਾਂ, ਉਸ ਵਿਵਸਥਿਤ ਵਿੱਚ ਬਦਲਾਓ ਹੋ ਸਕੇ, ਇਸ ਤਰ੍ਹਾਂ ਨਹੀਂ ਹੈ। ਤਾਂ ਹੀ ਤਾਂ ਮੈਂ ਤੁਹਾਨੂੰ ਖੁੱਲਾ ਛੱਡ ਦਿੰਦਾ ਹਾਂ। ਅਰਥਾਤ ਇਹ ਮੈਂ ਦੇਖ ਕੇ ਕਹਿ ਰਿਹਾ ਹਾਂ। ਅਤੇ ਇਸ ਲਈ ਮੈਨੂੰ ਝਿੜਕਣਾ ਵੀ ਨਹੀਂ ਪੈਂਦਾ, ਕਿ ਘਰਵਾਲੀ ਦੇ ਨਾਲ ਕਿਉਂ ਘੁੰਮ ਰਹੇ ਹੋ? ਅਤੇ ਕਿਉਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ?! ਮੈਨੂੰ ਬਿਲਕੁੱਲ ਵੀ ਝਿੜਕਣਾ ਨਹੀਂ ਪੈਂਦਾ। ਦੂਸਰੀ ਲਾਈਫ ਦੇ ਲਈ ਨਹੀ, ਪਰ ਇਸ ਇੱਕ ਲਾਈਫ ਦੇ ਲਈ ਯੂ ਆਰ ਨੈੱਟ ਰਿਸਪਾਂਸਿਬੱਲ ਐਟ ਆਲ! ਅਤੇ ਉਹ ਵੀ ਫਿਰ ਇੰਨਾ ਸਭ ਕਿਹਾ ਹੈ।
ਪ੍ਰਸ਼ਨ ਕਰਤਾ : ਵਿਆਜ ਖਾ ਸਕਦੇ ਹਾਂ ਜਾਂ ਨਹੀਂ ਖਾ ਸਕਦੇ?
ਦਾਦਾ ਸ੍ਰੀ : ਚੰਦੂਭਾਈ ਨੂੰ ਵਿਆਜ ਖਾਣਾ ਹੋਵੇ ਤਾਂ ਖਾਵੇ, ਪਰ ਉਸ ਨੂੰ ਕਹਿਣਾ ਕਿ ਬਾਅਦ ਵਿੱਚ ਪ੍ਰਤੀਕ੍ਰਮਣ ਕਰਨਾ।
ਇਹ ਪ੍ਰਤੀਕ੍ਰਮਣ ਨਾਲ ਸਾਹਮਣੇ ਵਾਲੇ ਤੇ ਅਸਰ ਪੈਂਦਾ ਹੈ ਅਤੇ ਉਹ ਪੈਸੇ ਵਾਪਸ ਕਰ ਦਿੰਦਾ ਹੈ। ਸਾਹਮਣੇ ਵਾਲੇ ਵਿੱਚ ਇਹੋ ਜਿਹੀ ਸਦਬੁੱਧੀ ਉਤਪੰਨ ਹੋ ਜਾਂਦੀ ਹੈ। ਪ੍ਰਤੀਕ੍ਰਮਣ ਨਾਲ ਇਸ ਤਰ੍ਹਾਂ ਸਾਕਾਰਾਤਮਕ ਅਸਰ ਹੁੰਦਾ ਹੈ। ਜੇਕਰ ਲੋਕ ਘਰ ਜਾ ਕੇ ਜੇ ਉਧਾਰ ਵਾਲੇ ਨੂੰ ਗਾਲਾਂ ਕੱਢਣ ਤਾਂ ਉਸਦਾ ਉਲਟਾ ਅਸਰ ਹੁੰਦਾ ਹੈ ਜਾਂ ਨਹੀ? ਲੋਕ ਸਗੋ ਹੋਰ ਜ਼ਿਆਦਾ ਉਲਝਾ ਦਿੰਦੇ ਹਨ। ਪੂਰਾ ਜਗਤ ਅਸਰ ਵਾਲਾ ਹੈ। | ਪ੍ਰਸ਼ਨ ਕਰਤਾ : ਅਸੀਂ ਕਿਸੇ ਲੈਣਦਾਰ ਦਾ ਪ੍ਰਤੀਕ੍ਰਮਣ ਕਰੀਏ, ਤਾਂ ਵੀ ਉਹ ਮੰਗਦਾ ਤਾਂ ਰਹੇਗਾ ਹੀ ਨਾ?
ਦਾਦਾ ਸ੍ਰੀ : ਮੰਗਣ ਦਾ ਜਾਂ ਨਾ ਮੰਗਣ ਦਾ ਸਵਾਲ ਨਹੀਂ ਹੈ, ਰਾਗ-ਦਵੇਸ਼ ਨਹੀਂ ਹੋਣੇ ਚਾਹੀਦੇ। ਉਧਾਰ ਤਾਂ ਸ਼ਾਇਦ ਬਾਕੀ ਰਹਿ ਵੀ ਜਾਏ!
ਕੋਈ ਕਹੇ, “ਮੈਨੂੰ ਧਰਮ ਨਹੀਂ ਚਾਹੀਦਾ। ਭੌਤਿਕ ਸੁੱਖ ਚਾਹੀਦੇ ਹਨ। ਉਸ ਨੂੰ ਮੈਂ ਕਹਾਂਗਾ, “ਪ੍ਰਮਾਣਿਕ ਰਹਿਣਾ, ਨੀਤੀ ਦਾ ਪਾਲਣ ਕਰਨਾ। ਮੰਦਰ ਵਿੱਚ ਜਾਣ ਨੂੰ ਨਹੀਂ ਕਹਾਂਗਾ। ਦੂਸਰਿਆਂ ਨੂੰ ਤੂੰ ਦਿੰਦਾ ਹੈ, ਉਹ ਦੇਵ ਧਰਮ ਹੈ। ਪਰ ਕਿਸੇ ਹੋਰ ਦਾ, ਅਣਹੱਕ (ਬਿਨਾਂ ਹੱਕ ਦਾ) ਦਾ