________________
ਪ੍ਰਤੀਕ੍ਰਮਣ ਤਰ੍ਹਾਂ ਹੋਵੇਗਾ। ਅਤੇ ਕਹੋਗੇ, “ਇੰਨੇ ਸਾਰੇ ਪ੍ਰਤੀਕ੍ਰਮਣ ਹੁੰਦੇ ਹਨ ਕਿ ਮੈਂ ਥੱਕ ਜਾਂਦਾ ਹਾਂ। ਤਾਂ ਅੰਦਰ ਉਹ ਥੱਕ ਜਾਵੇਗਾ। ਸੋ: ਪ੍ਰਤੀਕ੍ਰਮਣ ਕਰਨ ਵਾਲਾ ਕਰ ਰਿਹਾ ਹੈ, ਤੂੰ ਆਪਣੇ ਆਪ ਅੱਗੇ ਚੱਲਦਾ ਰਹਿ ਨਾ। ਪੰਜ ਸੌ- ਪੰਜ ਸੌ ਪ੍ਰਤੀਕ੍ਰਮਣ ਹੋ ਰਹੇ ਹੁੰਦੇ ਹਨ। ਤੂੰ ਚਲਾਉਂਦਾ ਰਹਿ ਨਾ ਕਿ “ਮੇਰੇ ਤੋਂ ਪ੍ਰਤੀਕ੍ਰਮਣ ਹੁੰਦੇ ਹਨ।
ਹੋ ਸਕੇ, ਉਦੋਂ ਤੱਕ ‘ਸ਼ੂਟ ਆਂਨ ਸਾਈਟ’ ਰੱਖਣਾ ਚਾਹੀਦਾ ਹੈ। ਦੋਸ਼ ਹੁੰਦੇ ਹੀ ਤੁਰੰਤ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਅਤੇ ਨਾ ਕਰ ਸਕੋ ਤਾਂ ਸ਼ਾਮ ਨੂੰ ਇਕੱਠੇ ਕਰ ਲੈਣਾ। ਪਰ ਇਕੱਠੇ ਕਰਨ ਨਾਲ ਦੋ-ਚਾਰ ਰਹਿ ਜਾਣਗੇ। ਉਸਨੂੰ ਕਿੱਥੇ ਰੱਖਾਂਗੇ?! ਹੋਰ ਕੌਣ ਰੱਖੇਗਾ ਉਸਨੂੰ? ਆਪਣਾ ਤਾਂ ਸ਼ੂਟ ਆਨ ਸਾਈਟ ਦਾ ਧੰਦਾ ਹੈ! | ਜਦੋਂ ਤੋਂ ਦੋਸ਼ ਦਿਖਣ ਲੱਗੇ, ਉਦੋਂ ਤੋਂ ਸਮਝਣਾ ਕਿ ਮੋਕਸ਼ ਵਿੱਚ ਜਾਣ ਦੀ ਟਿਕਟ ਮਿਲ ਗਈ। ਖੁਦ ਦਾ ਦੋਸ਼ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਵੱਡੇ-ਵੱਡੇ ਸਾਧੂ-ਆਚਾਰਿਆਂ ਨੂੰ ਵੀ ਖੁਦ ਦੇ ਦੋਸ਼ ਦਿਖਾਈ ਨਹੀਂ ਦਿੰਦੇ। ਅਸਲ ਵਿੱਚ ਤਾਂ ਸਭ ਤੋਂ ਬੜੀ ਕਮੀ ਇਹੀ ਹੈ। ਅਤੇ ਇਹ ਵਿਗਿਆਨ ਇਹੋ ਜਿਹਾ ਹੈ ਕਿ, ਇਹ ਵਿਗਿਆਨ ਹੀ ਤੁਹਾਨੂੰ ਨਿਰਪੱਖ ਰੂਪ ਵਿੱਚ ਜੱਜਮੈਂਟ ਦਿੰਦਾ ਹੈ। ਖੁਦ ਦੇ ਸਾਰੇ ਦੋਸ਼ ਦੱਸ ਦਿੰਦਾ ਹੈ। ਬੇਸ਼ੱਕ ਦੋਸ਼ ਹੋਣ ਤੋਂ ਬਾਅਦ ਦੱਸਦਾ ਹੈ, ਪਰ ਦੱਸ ਦਿੰਦਾ ਹੈ ਨਾ? ਹੁਣ ਦੋਸ਼ ਹੋ ਗਿਆ। ਉਹ ਹੋ ਗਿਆ!! ਉਹ ਤਾਂ ਅਲੱਗ ਹੈ, ਗੱਡੀ ਦੀ ਸਪੀਡ ਤੇਜ਼ ਹੋਵੇ ਤਾਂ ਕੁਚਲਿਆ ਜਾਂਦਾ ਹੈ ਨਾ? ਪਰ ਫਿਰ ਪਤਾ ਚੱਲਿਆ ਨਾ?
7. ਹੋ ਜਾਵੇਗਾ ਸ਼ੁੱਧ, ਵਪਾਰ ਪ੍ਰਸ਼ਨ ਕਰਤਾ : ਇਸ ਤਰ੍ਹਾਂ ਜੇ ਚੰਦੂਭਾਈ ਨੂੰ ਖੁੱਲਾ ਛੱਡ ਦੇਵਾਂਗੇ ਤਾਂ ਉਹ ਤਾਂ ਕੁੱਝ ਵੀ ਕਰ ਸਕਦਾ ਹੈ। | ਦਾਦਾ ਸ੍ਰੀ : ਨਹੀਂ। ਇਸ ਲਈ ਮੈਂ ਵਿਵਸਥਿਤ ਕਿਹਾ ਹੈ ਕਿ ਇਸ ਇੱਕ ਜੀਵਨ ਵਿੱਚ ਇੱਕ ਵਾਲ ਜਿੰਨਾ ਵੀ ਬਦਲਾਓ ਕਰਨ ਦਾ ਅਧਿਕਾਰ ਨਹੀਂ ਹੈ। ‘ਵਨ ਲਾਈਫ’ ਦੇ ਲਈ!! ਜਿਸ ਲਾਈਫ ਦੇ ਲਈ ਮੈਂ ਵਿਵਸਥਿਤ