________________
ਪ੍ਰਤੀਕ੍ਰਮਣ
ਇਨਸਾਨ ਤੋਂ ਦੋਸ਼ ਹੋਣਾ ਸੁਭਾਵਿਕ ਹੈ। ਉਸ ਤੋਂ ਵਿਮੁਕਤ ਹੋਣ ਦਾ ਰਸਤਾ ਕੀ? ਸਿਰਫ ‘ਗਿਆਨੀ ਪੁਰਖ ਹੀ ਉਹ ਰਸਤਾ ਦਿਖਾਉਂਦੇ ਹਨ, ‘ਪ੍ਰਤੀਮਣ।
ਅੰਦਰ ਆਪਣੇ ਆਪ ਪ੍ਰਤੀਕ੍ਰਮਣ ਹੁੰਦੇ ਰਹਿੰਦੇ ਹਨ। ਲੋਕ ਕਹਿੰਦੇ ਹਨ, “ਆਪਣੇ ਆਪ ਹੀ ਪ੍ਰਤੀਕ੍ਰਮਣ ਹੋ ਜਾਂਦੇ ਹਨ? ਮੈਂ ਕਿਹਾ, “ਹਾਂ, ਤਾਂ ਕਿਹੋ ਜਿਹੀ ਮਸ਼ੀਨ ਮੈਂ ਲਗਾ ਦਿੱਤੀ ਹੈ? ਜਿਸ ਨਾਲ ਪ੍ਰਤੀਮਣ ਸ਼ੁਰੂ ਹੋ ਜਾਂਦੇ ਹਨ। ਜਦੋਂ ਤੱਕ ਤੇਰੀ ਨੀਅਤ ਸਾਫ ਹੈ, ਉਦੋਂ ਤੱਕ ਸਭ ਤਿਆਰ ਰਹਿੰਦਾ ਹੈ।
| ਪ੍ਰਸ਼ਨ ਕਰਤਾ : ਇਹ ਅਸਲੀਅਤ ਹੈ ਦਾਦਾ ਜੀ, ਪ੍ਰਤੀਕ੍ਰਮਣ ਸਹਿਜ ਰੂਪ ਵਿੱਚ ਹੁੰਦੇ ਰਹਿੰਦੇ ਹਨ ਅਤੇ ਦੂਸਰਾ, ਇਹ ਵਿਗਿਆਨ ਇਹੋ ਜਿਹਾ ਹੈ ਕਿ ਜ਼ਰਾ ਵੀ ਦਵੇਸ਼ ਨਹੀਂ ਹੁੰਦਾ।
ਦਾਦਾ ਸ੍ਰੀ : ਹਾਂ, ਸਹੀ ਹੈ।
ਪ੍ਰਸ਼ਨ ਕਰਤਾ : ਇਹ ਭਾਈ ਕਹਿੰਦੇ ਹਨ ਕਿ ਮੇਰੇ ਵਰਗੇ ਤੋਂ ਪ੍ਰਤੀਕ੍ਰਮਣ ਨਹੀਂ ਹੁੰਦੇ, ਉਹ ਕੀ ਕਹਾਏਗਾ?
| ਦਾਦਾ ਸ੍ਰੀ : ਉਹ ਤਾਂ ਅੰਦਰ ਹੋ ਜਾਂਦੇ ਹੋਣਗੇ ਪਰ ਧਿਆਨ ਨਹੀਂ ਰਹਿੰਦਾ। ਸੋ ਜੇ ਸਿਰਫ ਇੱਕ ਵਾਰੀ ਬੋਲਿਆ ਕਿ “ਮੇਰੇ ਤੋਂ ਨਹੀਂ ਹੁੰਦੇ, ਤਾਂ ਫਿਰ ਉਹ ਬੰਦ ਹੋ ਜਾਵੇਗਾ। ਉਹ ਮਸ਼ੀਨ ਬੰਦ ਹੋ ਜਾਵੇਗੀ। ਜਿਸ ਤਰ੍ਹਾਂ ਦੀ ਭਜਨਾ ਉਸ ਤਰ੍ਹਾਂ ਦੀ ਭਗਤੀ। ਉਹ ਤਾਂ ਅੰਦਰ ਹੁੰਦੇ ਰਹਿੰਦੇ ਹਨ। ਕੁੱਝ ਸਮੇਂ ਬਾਅਦ ਹੋਣਗੇ।
ਪ੍ਰਸ਼ਨ ਕਰਤਾ : ਸਾਡੇ ਤੋਂ ਕਿਸੇ ਨੂੰ ਦੁੱਖ ਹੋ ਜਾਵੇ ਤਾਂ ਉਹ ਸਾਨੂੰ ਚੰਗਾ ਨਹੀਂ ਲੱਗਦਾ। ਬੱਸ ਇੰਨਾ ਹੀ ਰਹਿੰਦਾ ਹੈ। ਫਿਰ ਅੱਗੇ ਨਹੀਂ ਵੱਧਦਾ, ਪ੍ਰਤੀਕ੍ਰਮਣ ਨਹੀਂ ਹੁੰਦਾ।
| ਦਾਦਾ ਸ੍ਰੀ : ਉਹ ਤਾਂ ਅੰਦਰ ਇਹੋ ਜਿਹੀ ਮਸ਼ੀਨ ਰੱਖ ਦਿੱਤੀ ਹੈ, ਤੁਸੀਂ ਜਿਵੇਂ ਬੋਲੋਗੇ, ਉਹ ਉਸੇ ਤਰ੍ਹਾਂ ਚੱਲੇਗੀ! ਜਿਵੇਂ ਦੀ ਭਜਨਾ ਕਰੋਗੇ ਉਸੇ ਤਰ੍ਹਾਂ ਦੇ ਹੋ ਜਾਵੋਗੇ। ਤੁਸੀਂ ਕਹੋਗੇ ਕਿ, “ਮੇਰੇ ਤੋਂ ਏਦਾਂ ਨਹੀਂ ਹੁੰਦਾ ਤਾਂ ਉਸ