________________
ਪ੍ਰਤੀਕ੍ਰਮਣ ਲੈਂਦਾ ਹਾਂ। ਫਿਰ ਤਨਮੈਕਾਰ ਹੋ ਜਾਂਦਾ ਹਾਂ। ਜੋ ਵਿਚਾਰ ਆਉਂਣ, ਉਸ ਵਿੱਚ ਤਨਮੈਕਾਰ ਹੋ ਜਾਂਦਾ ਹਾਂ। ਫਿਰ ਥੋੜੀ ਦੇਰ ਬਾਅਦ ਵਾਪਸ ਉਸੇ ਵਿੱਚ ਆ ਜਾਂਦਾ ਹਾਂ।
ਦਾਦਾ ਸ੍ਰੀ : ਇਸ ਤਰ੍ਹਾਂ ਹੈ ਨਾ, ਉਸ ਦਿਨ ਪ੍ਰਤੀਕ੍ਰਮਣ ਕਰਨਾ। ਵਿਚਾਰ ਆਉਣ ਤਾਂ ਉਸ ਵਿੱਚ ਹਰਜ਼ ਨਹੀਂ ਹੈ। ਜਦੋਂ ਵਿਚਾਰ ਆਉਣ, ਉਦੋਂ ਤੁਸੀਂ ‘ਚੰਦੁਭਾਈਂ ਨੂੰ ਅਲੱਗ ਦੇਖ ਸਕਦੇ ਹੋ, ਕਿ ਚੰਦੁਭਾਈ ਨੂੰ ਵਿਚਾਰ ਆ ਰਹੇ ਹਨ। ਜੇ ਏਦਾਂ ਸਭ ਦੇਖ ਸਕਦੇ ਹੋ ਤਾਂ ਅਸੀਂ ਅਤੇ ਉਹ, ਦੋਵੇ ਅਲੱਗ ਹੀ ਹਾਂ। ਪਰ ਉਸ ਵਕਤ ਥੋੜੇ ਕੱਚੇ ਪੈ ਜਾਂਦੇ ਹਾਂ।
ਪ੍ਰਸ਼ਨ ਕਰਤਾ : ਉਸ ਸਮੇਂ ਜਾਗ੍ਰਤੀ ਹੀ ਨਹੀਂ ਰਹਿੰਦੀ।
ਦਾਦਾ ਸ੍ਰੀ: ਉਦੋਂ ਉਸਦਾ ਪ੍ਰਤੀਕ੍ਰਮਣ ਕਰ ਲੈਣਾ ਕਿ ਇਹ ਜਾਗ੍ਰਿਤੀ ਨਹੀਂ ਰਹੀ, ਉਸਦੇ ਲਈ ਪ੍ਰਤੀਕ੍ਰਮਣ ਕਰਦਾ ਹਾਂ। ਹੇ ਦਾਦਾ ਭਗਵਾਨ! ਮਾਫ ਕਰਨਾ।
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਕਰਨਾ ਬਹੁਤ ਦੇਰ ਬਾਅਦ ਯਾਦ ਆਉਂਦਾ ਹੈ ਕਿ, ਇਸ ਆਦਮੀ ਦਾ ਪ੍ਰਤੀਕ੍ਰਮਣ ਕਰਨਾ ਸੀ। | ਦਾਦਾ ਸ੍ਰੀ : ਪਰ ਯਾਦ ਤਾਂ ਆਉਂਦਾ ਹੈ ਨਾ? ਸਤਿਸੰਗ ਵਿੱਚ ਹੋਰ ਵੀ ਜ਼ਿਆਦਾ ਬੈਠਣ ਦੀ ਜ਼ਰੂਰਤ ਹੈ। ਬਾਰੀਕੀ ਨਾਲ ਸਭ ਕੁੱਝ ਪੁੱਛ ਲੈਣਾ ਚਾਹੀਦਾ ਹੈ। ਇਹ ਤਾਂ ਵਿਗਿਆਨ ਹੈ। ਸਭ ਕੁੱਝ ਪੁੱਛ ਲੈਣ ਦੀ ਜ਼ਰੂਰਤ ਹੈ। | ਦੋਸ਼ ਦਿਖਾਈ ਦੇਣਾ ਕੋਈ ਆਸਾਨ ਚੀਜ਼ ਨਹੀਂ ਹੈ। ਫਿਰ ਅਸੀਂ ਤਾਂ ਇੱਕ ਦਮ ਖੁੱਲਾ (ਆਵਰਣ ਰਹਿਤ) ਕਰ ਦਿੰਦੇ ਹਾਂ, ਪਰ ਉਸ ਦੀ ਦ੍ਰਿਸ਼ਟੀ ਹੋਵੇ ਕਿ ਮੈਂ ਦੇਖਣੇ ਹਨ ਤਾਂ ਦਿਖਦੇ ਰਹਿਣਗੇ। ਅਰਥਾਤ ਖੁਦ ਨੂੰ ਭੋਜਨ ਦੀ ਥਾਲੀ ਵਿੱਚ ਹੱਥ ਤਾਂ ਉੱਪਰ ਕਰਨਾ ਪਵੇਗਾ ਨਾ? ਐਵੇ ਥੋੜੇ ਹੀ ਖਾਣਾ ਮੂੰਹ ਵਿੱਚ ਚਲਾ ਜਾਵੇਗਾ! ਏਦਾਂ ਇੱਛਾ ਰੱਖੇ ਤਾਂ ਥੋੜੇ ਹੀ ਚੱਲੇਗਾ? ਯਤਨ ਤਾਂ ਕਰਨੇ ਹੀ ਚਾਹੀਦੇ ਹਨ !