________________
ਪ੍ਰਤੀਮਣ | ਦਾਦਾ ਸ੍ਰੀ : ਨਹੀਂ, ਜੇ ਮੈਨੂੰ ਪੁੱਛੇ ਤਾਂ ਮੈਂ ਉਸ ਨੂੰ ਕਹਾਂਗਾ ਕਿ ਇਹ ਨਿਸ਼ਚੈ ਯਾਨੀ ਕੀ ਕਿ ਡਿਸਾਈਡਿਡ ਰੂਪ ਵਿੱਚ ਕਰਨਾ। ਡਿਸਾਇਡਿਡ ਯਾਨੀ ਕੀ? ਇਹ ਨਹੀਂ ਅਤੇ ਇਹ ਹੈ, ਬੱਸ। ਇਸ ਤਰ੍ਹਾਂ ਨਹੀ, ਉਸ ਤਰ੍ਹਾਂ ਹੋਣਾ ਚਾਹੀਦਾ ਹੈ।
ਪ੍ਰਸ਼ਨ ਕਰਤਾ : ਜਦੋਂ ਅੰਦਰ ਹਲਚਲ (ਉਥੱਲ-ਪੁੱਥਲ) ਹੋ ਜਾਵੇ, ਉਦੋਂ ਸ਼ੁਟ ਆਂਨ ਸਾਈਟ ਉਸਦਾ ਨਿਕਾਲ ਕਰਨਾ ਨਾ ਆਵੇ, ਪਰ ਸ਼ਾਮ ਨੂੰ ਦਸ-ਬਾਰਾਂ ਘੰਟੇ ਬਾਅਦ ਇਸ ਤਰ੍ਹਾਂ ਦੇ ਵਿਚਾਰ ਆਉਣ ਕਿ, ਇਹ ਸਭ ਗਲਤ ਹੋ ਗਿਆ ਤਾਂ ਕੀ ਉਸਦਾ ਨਿਕਾਲ ਹੋ ਜਾਵੇਗਾ? ਦੇਰ ਨਾਲ ਹੋਵੇਗਾ
ਤਾਂ?
ਦਾਦਾ ਸ੍ਰੀ : ਹਾਂ, ਦੇਰ ਨਾਲ ਹੀ ਸਹੀ ਪਰ ਉਸਦਾ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ। ਗਲਤੀ ਹੋ ਜਾਣ ਤੋਂ ਬਾਅਦ ਪ੍ਰਤੀਕ੍ਰਮਣ ਕਰਨਾ ਕਿ, “ਹੇ ਦਾਦਾ ਭਗਵਾਨ! ਮੇਰੇ ਤੋਂ ਭੁੱਲ ਹੋ ਗਈ। ਹੁਣ ਫਿਰ ਤੋਂ ਨਹੀਂ ਕਰੂੰਗਾ।”
| ਤੁਰੰਤ ਨਾ ਹੋਵੇ ਤਾਂ ਦੋ ਘੰਟੇ ਬਾਅਦ ਕਰੋ। ਓਏ, ਰਾਤ ਨੂੰ ਕਰੋ, ਰਾਤ ਨੂੰ ਯਾਦ ਕਰ-ਕਰਕੇ ਕਰੋ। ਕੀ ਰਾਤ ਨੂੰ ਯਾਦ ਕਰਕੇ ਨਹੀਂ ਹੋ ਸਕਦਾ ਕਿ ਅੱਜ ਕਿਸਦੇ ਨਾਲ ਟਕਰਾਵ ਵਿੱਚ ਆਏ? ਇਸ ਤਰ੍ਹਾਂ ਰਾਤ ਨੂੰ ਨਹੀਂ ਹੋ ਸਕਦਾ? ਓਏ, ਹਫਤੇ ਦੇ ਅੰਤ ਵਿੱਚ ਕਰੋ। ਇੱਕ ਹਫਤੇ ਬਾਅਦ ਸਭ ਇਕੱਠੇ ਕਰੋ। ਹਫਤੇ ਵਿੱਚ ਜਿੰਨੇ ਅਤੀਕੁਮਣ ਹੋਏ ਹੋਣ, ਉਹਨਾਂ ਸਭ ਦਾ ਇਕੱਠਾ ਹਿਸਾਬ ਕਰੋ।
ਪ੍ਰਸ਼ਨ ਕਰਤਾ : ਪਰ ਉਹ ਤੁਰੰਤ ਹੋਣਾ ਚਾਹੀਦਾ ਹੈ ਨਾ?
ਦਾਦਾ ਸ੍ਰੀ : ਜੇ ਤੁਰੰਤ ਹੋ ਜਾਵੇ ਤਾਂ ਉਸਦੇ ਵਰਗੀ ਕੋਈ ਗੱਲ ਹੀ ਨਹੀ। ਆਪਣੇ ਇੱਥੇ ਤਾਂ ਸਾਰੇ ਲੋਕ ਕਾਫੀ ਕੁੱਝ ‘ਸ਼ੂਟ ਆਨ ਸਾਈਟ ਹੀ ਕਰਦੇ ਹਨ। ਦੇਖਦੇ ਹੀ ਠਾਅ, ਦੇਖਦੇ ਹੀ ਠਾਅ ।
| ਪ੍ਰਸ਼ਨ ਕਰਤਾ : ਮੈਂ ਜਦੋਂ ਕਦੇ ਦਾਦਾ ਦਾ ਨਾਮ ਲੈਂਦਾ ਹਾਂ ਜਾਂ ਆਰਤੀ ਕਰਦਾ ਹਾਂ, ਉਦੋਂ ਵੀ ਮਨ ਹੋਰ ਕਿਤੇ ਭਟਕਦਾ ਰਹਿੰਦਾ ਹੈ। ਫਿਰ ਆਰਤੀ ਵਿੱਚ ਕੁੱਝ ਹੋਰ ਹੀ ਗਾਉਂਦਾ ਹਾਂ। ਫਿਰ ਲਾਈਨਾਂ ਅਲੱਗ ਹੀ ਗਾ