________________
36
ਪ੍ਰਤੀਕ੍ਰਮਣ ਪ੍ਰਸ਼ਨ ਕਰਤਾ : ਪਾਸ਼ਵੀ ਅਹੰਕਾਰ॥
ਦਾਦਾ ਸ੍ਰੀ : ਕੋਈ ਏਦਾਂ ਕਹੇ ਕਿ, “ਤੇਰੀ ਭੁੱਲ ਹੈ ਤਾਂ ਤੁਸੀਂ ਵੀ ਕਹਿਣਾ, “ਚੰਦੂਭਾਈ, ਤੁਹਾਡੀ ਭੁੱਲ ਹੋਈ ਹੋਵੇਗੀ ਤਾਂ ਹੀ ਉਹ ਕਹਿ ਰਹੇ ਹੋਣਗੇ ਨਾ? ਨਹੀਂ ਤਾਂ ਐਂਵੇ ਹੀ ਥੋੜੇ ਹੀ ਕੋਈ ਕੁੱਝ ਕਹਿੰਦਾ ਹੈ ਕਿਉਂਕਿ ਐਂਵੇ ਹੀ ਕੋਈ ਕਹੇਗਾ ਨਹੀ, ਕੁੱਝ ਨਾ ਕੁੱਝ ਭੁੱਲ ਹੋਣੀ ਚਾਹੀਦੀ ਹੈ। ਸੋ: ਤੁਹਾਨੂੰ ਉਸ ਨੂੰ ਕਹਿਣ ਵਿੱਚ ਕੀ ਹਰਜ਼ ਹੈ? “ਭਾਈ, ਤੁਹਾਡੀ ਕੁੱਝ ਭੁੱਲ ਹੋਵੇਗੀ ਇਸ ਲਈ ਕਹਿ ਰਹੇ ਹੋਣਗੇ। ਇਸ ਲਈ ਮਾਫੀ ਮੰਗ ਲਓ, ਅਤੇ ‘ਚੰਦੂਭਾਈਂ ਕਿਸੇ ਨੂੰ ਦੁੱਖ ਦੇ ਰਹੇ ਹੋਣ ਤਾਂ ਤੁਸੀਂ ਕਹਿਣਾ ਕਿ ‘ਤੀਮਣ ਕਰ ਲਓ। ਕਿਉਂਕਿ ਤੁਸੀਂ ਮੋਕਸ਼ ਵਿੱਚ ਜਾਣਾ ਹੈ। ਹੁਣ ਜਿਸ ਤਰ੍ਹਾਂ ਵੀ ਕੁੱਝ ਕਰਨ ਜਾਓਗੇ ਤਾਂ ਉਹ ਨਹੀਂ ਚੱਲੇਗਾ। | ਦੂਜਿਆਂ ਦੇ ਦੋਸ਼ ਦੇਖਣ ਦਾ ਅਧਿਕਾਰ ਹੀ ਨਹੀਂ ਹੈ। ਇਸ ਲਈ ਉਸ ਦੋਸ਼ ਦੇ ਲਈ ਮਾਫ਼ੀ, ਖਿਮਾਂ ਮੰਗਣਾ, ਪ੍ਰਤੀਕ੍ਰਮਣ ਕਰਨਾ। ਪਰ-ਦੋਸ਼ ਦੇਖਣ ਦੀ ਤਾਂ ਪਹਿਲਾਂ ਤੋਂ ਹੀ ਉਸ ਨੂੰ ਹੈਬਿਟ (ਆਦਤ) ਸੀ, ਉਸ ਵਿੱਚ ਨਵਾਂ ਕੀ ਹੈ? ਉਹ ਹੈਬਿਟ (ਆਦਤ) ਇੱਕ ਦਮ ਨਹੀਂ ਛੁੱਟੇਗੀ। ਉਹ ਤਾਂ ਇਸ ਪ੍ਰਤੀਕ੍ਰਮਣ ਨਾਲ ਹੀ ਛੁੱਟੇਗੀ। ਜਿੱਥੇ ਦੋਸ਼ ਦਿਖਾਈ ਦੇਵੇ, ਉੱਥੇ ਪ੍ਰਤੀਕ੍ਰਮਣ ਕਰੋ, ਸੂਟ ਆਂਨ ਸਾਈਟ!
ਪ੍ਰਸ਼ਨ ਕਰਤਾ : ਜਿਸ ਤਰ੍ਹਾਂ ਪ੍ਰਤੀਕ੍ਰਮਣ ਹੋਣੇ ਚਾਹੀਦੇ ਹਨ, ਉਸ ਤਰ੍ਹਾਂ ਹਾਲੇ ਵੀ ਨਹੀਂ ਹੁੰਦੇ। | ਦਾਦਾ ਸ੍ਰੀ : ਉਹ ਤਾਂ ਕੁੱਝ ਵੀ ਕਰਨਾ ਹੋਵੇ ਨਾ, ਤਾਂ ਉਸ ਦਾ ਨਿਸ਼ਚੈ ਕਰਨਾ ਪੈਂਦਾ ਹੈ।
ਪ੍ਰਸ਼ਨ ਕਰਤਾ : ਨਿਸ਼ਚੈ ਕਰਨਾ ਅਰਥਾਤ ਉਸ ਵਿੱਚ ਕਰਨ ਦਾ ਅਹੰਕਾਰ ਆਇਆ ਨਾ ਫਿਰ, ਉਹ ਕੀ ਚੀਜ਼ ਹੈ? ਇਹ ਜ਼ਰਾ ਸਮਝਾਓ। | ਦਾਦਾ ਸ੍ਰੀ : ਕਹਿਣ ਦੇ ਲਈ ਹੈ। ਸਿਰਫ਼ ਕਹਿਣ ਦੇ ਲਈ ਹੈ।
ਪ੍ਰਸ਼ਨ ਕਰਤਾ : ਮਹਾਤਮਾਵਾਂ ਵਿੱਚੋਂ ਕਈ ਲੋਕ ਇਸ ਤਰ੍ਹਾਂ ਸਮਝਦੇ ਹਨ ਕਿ ਸਾਨੂੰ ਕੁੱਝ ਵੀ ਨਹੀਂ ਕਰਨਾ ਹੈ, ਨਿਸ਼ਚੈ ਵੀ ਨਹੀਂ ਕਰਨਾ ਹੈ।