________________
ਪ੍ਰਤੀਕ੍ਰਮਣ | ਦਾਦਾ ਸ੍ਰੀ : ਪਰ ਉਹ ਤਾਂ ਪ੍ਰਤੀਕ੍ਰਮਣ ਹੈ ਹੀ ਨਹੀਂ ਨਾ! ਉਹ ਸਾਰੇ ਤਾਂ ਤੁਹਾਡੇ ਨਾਸਮਝੀ ਨਾਲ ਖੜੇ ਕੀਤੇ ਹੋਏ ਪ੍ਰਤੀਮਣ ਹਨ! ਪ੍ਰਤੀਕ੍ਰਮਣ ਯਾਨੀ ਤੁਰੰਤ ਹੀ ਦੋਸ਼ ਘਟਣਾ ਚਾਹੀਦਾ ਹੈ। ਉਹ ਪ੍ਰਤੀਕ੍ਰਮਣ ਕਹਾਉਂਦਾ ਹੈ। ਤੁਸੀਂ ਉਲਟੇ ਗਏ ਸੀ, ਉੱਥੇ ਤੋਂ ਵਾਪਸ ਪਰਤ ਆਏ, ਉਹ ਪ੍ਰਤੀਕ੍ਰਮਣ ਕਹਾਉਂਦਾ ਹੈ। ਇਹ ਤਾਂ ਵਾਪਸ ਮੁੜੇ ਨਹੀਂ ਹਨ ਅਤੇ ਉੱਥੇ ਦੇ ਉੱਥੇ ਹੀ ਹਨ! ਸਗੋ ਉੱਥੇ ਤੋਂ ਅੱਗੇ ਵਧੇ ਹਨ!!! ਤਾਂ ਫਿਰ ਉਸ ਨੂੰ ਪ੍ਰਤੀਕ੍ਰਮਣ ਕਹਾਂਗੇ ਹੀ ਕਿਵੇਂ? | ਜਦੋਂ-ਜਦੋਂ ਗੁੱਥੀਆਂ (ਉਲਝਨਾਂ) ਪੈਣ ਵਾਲੀਆਂ ਹੋਣ, ਉਦੋਂ-ਉਦੋਂ “ਦਾਦਾ ਜੀ ਜ਼ਰੂਰ ਯਾਦ ਆ ਹੀ ਜਾਂਦੇ ਹਨ ਅਤੇ ਗੁੱਥੀਆਂ ਨਹੀਂ ਪੈਂਦੀਆਂ। ਅਸੀਂ ਤਾਂ ਕੀ ਕਹਿੰਦੇ ਹਾਂ ਕਿ ਗੁੱਥੀਆਂ ਨਾ ਪੈਣ ਦੇਣਾ, ਅਤੇ ਕਦੇ ਗੱਥੀ ਪੈ ਜਾਵੇ ਤਾਂ ਪ੍ਰਤੀਕ੍ਰਮਣ ਕਰਨਾ। ਇਹ ‘ਗੁੱਥੀ ਸ਼ਬਦ ਤੁਰੰਤ ਹੀ ਸਮਝ ਵਿੱਚ ਆ ਜਾਂਦਾ ਹੈ। ਇਹ ਲੋਕ ਸੱਚ, ਸੱਤ, ਦਇਆ, ਚੋਰੀ ਨਾ ਕਰੋ, ਇਹ ਸੁਣ-ਸੁਣ ਕੇ ਥੱਕ ਗਏ ਹਨ। | ਗੁੱਥੀ ਰੱਖ ਕੇ ਸੌਂ ਨਹੀਂ ਜਾਣਾ ਚਾਹੀਦਾ। ਗੁੱਥੀ ਅੰਦਰ ਉਲਝੀ ਪਈ ਹੋਵੇ ਤਾਂ ਉਸ ਗੁੱਥੀ ਨੂੰ ਬਿਨਾਂ ਸੁਲਝਾਏ ਸੌਣਾ ਨਹੀਂ ਚਾਹੀਦਾ। ਗੁੱਥੀ ਨੂੰ ਸੁਲਝਾ ਲੈਣਾ ਚਾਹੀਦਾ ਹੈ। ਆਖਿਰ ਵਿੱਚ ਜੇ ਕੋਈ ਹੱਲ ਨਾ ਨਿੱਕਲੇ ਤਾਂ ਭਗਵਾਨ ਤੋਂ ਮਾਫੀ ਮੰਗਦੇ ਰਹਿਣਾ ਕਿ ਇਸ ਨਾਲ ਗੱਥੀ ਪੈ ਗਈ ਹੈ ਉਸਦੇ ਲਈ ਬਾਰ-ਬਾਰ ਮਾਫੀ ਮੰਗਦਾ ਹਾਂ, ਉਸ ਨਾਲ ਵੀ ਹੱਲ ਆ ਜਾਵੇਗਾ। ਮਾਫੀ ਹੀ ਸਭ ਤੋਂ ਵੱਡਾ ਸ਼ਸਤਰ (ਹਥਿਆਰ) ਹੈ। ਬਾਕੀ ਦੋਸ਼ ਤਾਂ ਨਿਰੰਤਰ ਹੁੰਦੇ ਹੀ ਰਹਿੰਦੇ ਹਨ।
ਜਦੋਂ ਸਾਹਮਣੇ ਵਾਲੇ ਨੂੰ ਝਿੜਕਦੇ ਹੋ ਉਸ ਵਕਤ ਤੁਹਾਨੂੰ ਇਹ ਧਿਆਨ ਵਿੱਚ ਕਿਉਂ ਨਹੀਂ ਆਉਂਦਾ ਕਿ ਤੁਹਾਨੂੰ ਝਿੜਕਿਆ ਜਾਵੇ ਤਾਂ ਕਿਵੇਂ ਲੱਗੇਗਾ? ਇੰਨਾ ਧਿਆਨ ਵਿੱਚ ਰੱਖ ਕੇ ਝਿੜਕੋ।
ਸਾਹਮਣੇ ਵਾਲੇ ਦਾ ਖਿਆਲ ਰੱਖ ਕੇ ਹਰ ਇੱਕ ਕੰਮ ਕਰਨਾ, ਉਹ ਮਾਨਵ ਅਹੰਕਾਰ ਕਹਾਉਂਦਾ ਹੈ ਅਤੇ ਆਪਣਾ ਖਿਆਲ ਰੱਖ ਕੇ ਹਰ ਇੱਕ ਨਾਲ ਵਿਹਾਰ ਕਰਨਾ ਅਤੇ ਪਰੇਸ਼ਾਨ ਕਰਨਾ, ਤਾਂ ਉਹ ਕੀ ਕਹਾਉਂਦਾ ਹੈ?