________________
ਪ੍ਰਤੀਕ੍ਰਮਣ ਬਿਨਾਂ ਵਜ਼ਾ ਐਂਵੇ ਹੀ ਪੱਤੇ ਤੋੜਦੇ ਰਹੇ ਤਾਂ ਉਸਨੂੰ ਵੀ ਦੁੱਖ ਹੁੰਦਾ ਹੈ, ਸੋ: ਇਹ ਪਾਪ ਕਹਾਉਂਦਾ ਹੈ।
ਅਤੇ ਜੇ ਆਗਿਆ ਦਾ ਪਾਲਣ ਨਹੀਂ ਹੋਇਆ, ਉਸ ਨਾਲ ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਤੁਹਾਨੂੰ ਖੁਦ ਨੂੰ ਹੀ ਨੁਕਸਾਨ ਹੋਵੇਗਾ। ਪਾਪ ਕਰਮ ਤਾਂ ਉਸ ਨੂੰ ਕਹਿੰਦੇ ਹਨ ਕਿ ਜਦੋਂ ਕਿਸੇ ਨੂੰ ਦੁੱਖ ਹੋ ਜਾਵੇ। ਯਾਨੀ ਜ਼ਰਾ ਵੀ, ਥੋੜਾ ਜਿਹਾ ਵੀ ਦੁੱਖ ਨਾ ਹੋਵੇ ਏਦਾਂ ਰਹਿਣਾ ਚਾਹੀਦਾ ਹੈ।
ਤੁਸੀਂ ਪ੍ਰਤੀਕ੍ਰਮਣ ਕਰੋਗੇ ਤਾਂ ਬਹੁਤ ਚੰਗਾ ਹੈ। ਤੁਹਾਡੇ ਕੱਪੜੇ ਸਾਫ ਹੋ ਜਾਣਗੇ ਨਾ? ਤੁਹਾਡੇ ਕੱਪੜਿਆਂ ਵਿੱਚ ਮੈਲ ਕਿਉਂ ਰਹਿਣ ਦੇਈਏ? ਦਾਦਾ ਨੇ ਇਹੋ ਜਿਹਾ ਰਸਤਾ ਦਿਖਾਇਆ ਹੈ ਤਾਂ ਸਾਫ ਕਿਉਂ ਨਾ ਕਰ ਦੇਈਏ?!
ਕਿਸੇ ਨੂੰ ਤੁਹਾਡੇ ਤੋਂ ਥੋੜਾ ਜਿਹਾ ਵੀ ਦੁੱਖ ਹੋ ਜਾਵੇ, ਤਾਂ ਸਮਝਣਾ ਕਿ ਤੁਹਾਡੀ ਭੁੱਲ ਹੈ। ਤੁਹਾਡੇ ਅੰਦਰ ਦੇ ਪਰਿਣਾਮ ਵਿਚਲਿਤ (ਉੱਪਰ-ਥੱਲੇ) ਹੋ ਜਾਣ, ਤਾਂ ਭੁੱਲ ਤੁਹਾਡੀ ਹੈ, ਇਹ ਸਮਝ ਲੈਣਾ। ਸਾਹਮਣੇ ਵਾਲਾ ਵਿਅਕਤੀ ਭੁਗਤ ਰਿਹਾ ਹੈ, ਇਸ ਲਈ ਪ੍ਰਤੱਖ ਰੂਪ ਵਿੱਚ ਉਸ ਦੀ ਭੁੱਲ ਤਾਂ ਹੈ ਪਰ ਨਿਮਿਤ ਤੁਸੀਂ ਬਣ ਗਏ। ਤੁਸੀਂ ਉਸ ਨੂੰ ਝਿੜਕਿਆ ਇਸ ਲਈ ਤੁਹਾਡੀ ਵੀ ਭੁੱਲ ਹੈ। ਕਿਉਂ ਦਾਦਾ ਨੂੰ ਭੋਗਵਟਾ (ਸੁੱਖ-ਦੁੱਖ ਦਾ ਅਸਰ) ਨਹੀਂ ਆਉਂਦਾ? ਕਿਉਂਕਿ ਉਹਨਾਂ ਦੀ ਇੱਕ ਵੀ ਭੁੱਲ ਨਹੀਂ ਰਹੀ ਹੈ। ਤੁਹਾਡੀ ਭੁੱਲ ਨਾਲ ਸਾਹਮਣੇ ਵਾਲੇ ਨੂੰ ਕੁੱਝ ਵੀ ਅਸਰ ਹੋ ਜਾਵੇ, ਜੇ ਕੁੱਝ ਉਧਾਰੀ ਹੋ ਜਾਵੇ ਤਾਂ ਤੁਰੰਤ ਹੀ ਮਨ ਵਿੱਚ ਮਾਫੀ ਮੰਗ ਕੇ ਜਮਾ ਕਰ ਲੈਣਾ। ਤੁਹਾਡੇ ਤੋਂ ਭੁੱਲ ਹੋ ਜਾਵੇ ਤਾਂ ਉਧਾਰੀ ਹੋਵੇਗੀ ਪਰ ਤੁਰੰਤ ਹੀ ਕੈਸ਼-ਨਕਦ ਪ੍ਰਤੀਕ੍ਰਮਣ ਕਰ ਲੈਣਾ। ਅਤੇ ਜੇ ਕਿਸੇ ਦੀ ਵਜਾ ਨਾਲ ਤੁਹਾਡੇ ਤੋਂ ਭੁੱਲ ਹੋ ਜਾਵੇ ਤਾਂ ਵੀ ਆਲੋਚਨਾ, ਪ੍ਰਤੀਕ੍ਰਮਣ ਅਤੇ ਤਿਆਖਿਆਨ ਕਰ ਲੈਣਾ। ਮਨ-ਵਚਨ-ਕਾਇਆ ਤੋਂ, ਪ੍ਰਤੱਖ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ ਮਾਫੀ ਮੰਗਦੇ ਰਹਿਣਾ।
| ਪ੍ਰਸ਼ਨ ਕਰਤਾ : ਮਿਕ ਦੇ ਪ੍ਰਤੀਕ੍ਰਮਣ ਕਰਦੇ ਸੀ, ਉਦੋਂ ਦਿਮਾਗ ਵਿੱਚ ਕੁੱਝ ਬੈਠਦਾ ਨਹੀਂ ਸੀ ਅਤੇ ਹੁਣ ਇਹ ਕਰ ਰਹੇ ਹਾਂ ਤਾਂ ਹਲਕੇ ਫੁੱਲ ਹੋ ਜਾਂਦੇ ਹਾਂ।