________________
ਪ੍ਰਤੀਕ੍ਰਮਣ
ਤੱਕ ਪ੍ਰਤੀਕ੍ਰਮਣ ਨਹੀਂ ਹੋ ਸਕੇਗਾ ਨਾ! ਗਿਆਨ ਪ੍ਰਾਪਤੀ ਤੋਂ ਬਾਅਦ ਉਸਦੀ ਜਾਗ੍ਰਿਤੀ ਰਹੇਗੀ ਕਿ, ਜਿਵੇਂ ਹੀ ਅਤੀਕ੍ਰਮਣ ਹੋ ਜਾਵੇ ਤਾਂ ਤੁਰੰਤ ਤੁਹਾਨੂੰ ਪਤਾ ਚੱਲੇਗਾ ਕਿ ਇਹ ਭੁੱਲ ਹੋ ਗਈ, ਉਦੋਂ ਤੁਰੰਤ ਹੀ ਪ੍ਰਤੀਕ੍ਰਮਣ ਕਰ ਲੈਣਾ। ਸੋ: ਉਹਨਾਂ ਦੇ ਨਾਮ ਤੇ ਠੀਕ ਵਿਧੀ ਅਨੁਸਾਰ ਪ੍ਰਤੀਕ੍ਰਮਣ ਹੁੰਦਾ ਹੀ ਰਹੇਗਾ। ਪ੍ਰਤੀਕ੍ਰਮਣ ਹੋ ਗਿਆ ਤਾਂ ਧੋਤਾ ਜਾਵੇਗਾ। ਜੇ ਧੋਤਾ ਗਿਆ ਤਾਂ ਸਾਹਮਣੇ ਵਾਲੇ ਨੂੰ ਫਿਰ ਦੰਸ਼ (ਵੈਰਭਾਵ) ਨਹੀਂ ਰਹੇਗਾ। ਨਹੀਂ ਤਾਂ ਫਿਰ ਜਦੋਂ ਅਸੀਂ ਦੁਬਾਰਾ ਉਸ ਨੂੰ ਮਿਲਾਂਗੇ ਤਾਂ ਸਾਹਮਣੇ ਵਾਲੇ ਦੇ ਨਾਲ ਭੇਦ ਵੱਧਦਾ ਜਾਵੇਗਾ।
ਪ੍ਰਸ਼ਨ ਕਰਤਾ : ਆਪਣੇ ਪਾਪ ਕਰਮਾਂ ਨੂੰ ਹੁਣ ਕਿਸ ਤਰ੍ਹਾਂ ਧੋਣਾ
ਹੈ?
33
ਦਾਦਾ ਸ਼੍ਰੀ : ਪਾਪ ਕਰਮ ਦੇ ਤਾਂ ਜਿੰਨੇ ਦਾਗ ਲੱਗੇ ਹਨ ਉਨੇ ਪ੍ਰਤੀਕ੍ਰਮਣ ਕਰਨੇ ਹਨ, ਉਹ ਦਾਗ ਜੇ ਪੱਕਾ ਹੋਵੇ ਤਾਂ ਬਾਰ-ਬਾਰ ਧੋਂਦੇ ਰਹਿਣਾ। ਬਾਰ-ਬਾਰ ਧੋਂਦੇ ਰਹਿਣਾ।
ਪ੍ਰਸ਼ਨ ਕਰਤਾ : ਉਹ ਦਾਗ ਨਿਕਲ ਗਿਆ ਜਾਂ ਨਹੀ, ਇਸ ਦਾ ਪਤਾ ਕਿਵੇਂ ਚੱਲੇਗਾ?
ਦਾਦਾ ਸ਼੍ਰੀ : ਉਹ ਤਾਂ ਅੰਦਰ ਮਨ ਸਾਫ ਹੋ ਜਾਵੇਗਾ ਨਾ, ਤਾਂ ਪਤਾ ਚੱਲ ਜਾਵੇਗਾ। ਚਿਹਰੇ ਤੇ ਆਨੰਦ ਛਾ ਜਾਵੇਗਾ। ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਦਾਗ ਨਿੱਕਲ ਹੀ ਗਿਆ ਹੈ? ਕਿਵੇਂ ਨਹੀਂ ਪਤਾ ਚੱਲੇਗਾ? ਹਰਜ਼ ਕੀ ਹੈ? ਅਤੇ ਨਹੀਂ ਸਾਫ਼ ਹੋਇਆ ਤਾਂ ਵੀ ਹਰਜ਼ ਨਹੀਂ ਹੈ। ਤੂੰ ਪ੍ਰਤੀਕ੍ਰਮਣ ਕਰ ਨਾ। ਤੂੰ ਸਾਬਣ ਲਗਾਉਂਦਾ ਹੀ ਰਹਿ ਨਾ! ਕੀ ਪਾਪ ਨੂੰ ਤੂੰ ਪਛਾਣਦਾ ਹੈ?
ਪ੍ਰਸ਼ਨ ਕਰਤਾ : ਦਾਦਾ ਦੀ ਆਗਿਆ ਦਾ ਪਾਲਣ ਨਹੀਂ ਹੋਇਆ ਯਾਨੀ ਪਾਪ।
ਦਾਦਾ ਸ਼੍ਰੀ : ਨਹੀ, ਏਦਾਂ ਨਹੀਂ ਹੈ। ਉਸਨੂੰ ਪਾਪ ਨਹੀਂ ਕਹਿੰਦੇ। ਜੇ ਸਾਹਮਣੇ ਵਾਲੇ ਨੂੰ ਦੁੱਖ ਹੋ ਗਿਆ ਤਾਂ ਪਾਪ ਹੈ। ਕਿਸੇ ਵੀ ਜੀਵ ਨੂੰ, ਉਹ ਫਿਰ ਮਨੁੱਖ ਹੋਵੇ ਜਾਂ ਜਾਨਵਰ ਹੋਵੇ ਜਾਂ ਦਰੱਖਤ ਹੋਵੇ। ਦਰੱਖਤ ਨੂੰ ਵੀ, ते