________________
ਪ੍ਰਤੀਕ੍ਰਮਣ ਦਾਦਾ ਸ੍ਰੀ : ਸਭ ਕੁੱਝ ਨਿਕਾਲੀ ਹੀ ਹੈ, ਸਿਰਫ ਉਹੀ ਨਹੀਂ, ਸਭ ਕੁੱਝ ਨਿਕਾਲੀ ਹੈ। ਪ੍ਰਤੀਕ੍ਰਮਣ ਤਾਂ ਜਿੰਨੇ ਅਤੀਕ੍ਰਮਣ ਹੁੰਦੇ ਹਨ ਉਨੇ ਹੀ ਪ੍ਰਤੀਕ੍ਰਮਣ ਕਰਨੇ ਹਨ, ਹੋਰ ਕੁੱਝ ਨਹੀਂ। ਜੇ ਪ੍ਰਤੀਕ੍ਰਮਣ ਨਹੀਂ ਕਰਾਂਗੇ ਤਾਂ ਆਪਣਾ ਸੁਭਾਅ ਨਹੀਂ ਬਦਲੇਗਾ, ਉਵੇਂ ਦਾ ਉਵੇਂ ਹੀ ਰਹੇਗਾ! ਤੁਹਾਨੂੰ ਸਮਝ ਵਿੱਚ ਆਇਆ ਜਾਂ ਨਹੀਂ ਆਇਆ? | ਨਹੀਂ ਤਾਂ ਜੇ ਵਿਰੋਧੀ ਦੇ ਰੂਪ ਵਿੱਚ ਜ਼ਾਹਿਰ ਨਹੀਂ ਹੋਵੇਗਾ ਤਾਂ ਫਿਰ ਉਹ ਮਤ ਤੁਹਾਡੇ ਕੋਲ ਰਹੇਗਾ। ਜੇ ਗੁੱਸਾ ਹੋ ਜਾਵੇ ਤਾਂ ਤੁਸੀਂ ਗੁੱਸੇ ਦੇ ਪੱਖ ਵਿੱਚ ਨਹੀਂ ਹੋ, ਉਸਦੇ ਲਈ ਪ੍ਰਤੀਕ੍ਰਮਣ ਕਰਨੇ ਹਨ। ਨਹੀਂ ਤਾਂ ਗੁੱਸੇ ਦੇ ਪੱਖ ਵਿੱਚ ਹੋ, ਇਹ ਪੱਕਾ ਹੋ ਜਾਵੇਗਾ ਅਤੇ ਪ੍ਰਤੀਕ੍ਰਮਣ ਕਰੋਗੇ ਤਾਂ ਤੁਹਾਨੂੰ ਗੁੱਸਾ ਚੰਗਾ ਨਹੀਂ ਲੱਗਦਾ ਏਦਾਂ ਜ਼ਾਹਿਰ ਹੋ ਜਾਵੇਗਾ। ਸੋ ਉਸ ਵਿੱਚੋਂ ਤੁਸੀਂ ਅਲੱਗ ਹੋ ਗਏ। ਤੁਸੀਂ ਮੁਕਤ ਹੋ ਗਏ, ਜ਼ਿੰਮੇਦਾਰੀ ਘੱਟ ਗਈ। ਤੁਸੀਂ ਉਸਦੇ ਵਿਰੋਧੀ ਹੋ, ਇਸ ਤਰ੍ਹਾਂ ਦਿਖਾਉਂਣ ਦੇ ਲਈ ਕੁੱਝ ਸਾਧਨ ਤਾਂ ਹੋਣਾ ਚਾਹੀਦਾ ਹੈ ਨਾ? ਆਪਣੇ ਵਿੱਚ ਗੁੱਸਾ ਰੱਖਣਾ ਹੈ ਜਾਂ ਕੱਢ ਦੇਣਾ ਹੈ?
ਪ੍ਰਸ਼ਨ ਕਰਤਾ : ਉਹ ਤਾਂ ਕੱਢ ਦੇਣਾ ਹੈ।
ਦਾਦਾ ਸ੍ਰੀ : ਜੇ ਕੱਢ ਦੇਣਾ ਹੋਵੇ ਤਾਂ ਪ੍ਰਤੀਕ੍ਰਮਣ ਕਰੋ । ਤਾਂ ਫਿਰ ਤੁਸੀਂ ਗੁੱਸੇ ਦੇ ਵਿਰੋਧੀ ਹੋ, ਨਹੀਂ ਤਾਂ ਜੇ ਪ੍ਰਤੀਕ੍ਰਮਣ ਨਹੀਂ ਕਰਦੇ ਤਾਂ ਗੁੱਸੇ ਨਾਲ ਸਹਿਮਤ ਹੋ। | ਤੀਕ੍ਰਮਣ ਕਿਸ ਨੂੰ ਕਹਾਂਗੇ ਕਿ ਹਲਕਾ ਹੋ ਜਾਵੇ, ਹਲਕਾਪਨ ਮਹਿਸੂਸ ਹੋਵੇ, ਫਿਰ ਤੋਂ ਇਹੋ ਜਿਹਾ ਦੋਸ਼ ਕਰਦੇ ਸਮੇਂ ਉਸ ਨੂੰ ਬਹੁਤ ਦੁੱਖ ਲੱਗੇ। ਜਦਕਿ ਇਹ ਤਾਂ ਦੋਸ਼ਾਂ ਦਾ ਗੁਣਾ ਕਰਦੇ ਹਨ!!
| ਤੁਸੀਂ ਕੋਈ ਪ੍ਰਤੀਕ੍ਰਮਣ, ਸੱਚਾ ਪ੍ਰਤੀਕ੍ਰਮਣ ਦੇਖਿਆ ਹੈ, ਇੱਕ ਵੀ ਦੋਸ਼ ਘਟਿਆ ਹੋਵੇ ਇਹੋ ਜਿਹਾ? | ਪ੍ਰਸ਼ਨ ਕਰਤਾ : ਨਹੀ, ਇੱਥੇ ਹੀ ਮਿਲਿਆ ਦੇਖਣ ਨੂੰ।
ਦਾਦਾ ਸ੍ਰੀ : ਗਿਆਨ ਪ੍ਰਾਪਤੀ ਤੋਂ ਬਾਅਦ ਤੁਹਾਨੂੰ ਅੰਦਰ ਪਤਾ ਚੱਲਦਾ ਹੈ ਕਿ ਇਹ ਦੋਸ਼ ਹੋਇਆ ਹੈ, ਤਾਂ ਹੀ ਪ੍ਰਤੀਕ੍ਰਮਣ ਹੋਵੇਗਾ। ਉਦੋਂ