________________
31
ਪ੍ਰਤੀਕ੍ਰਮਣ ਕਰਨਗੇ। ਹੋਰ ਲੋਕਾਂ ਦਾ ਕੰਮ ਹੀ ਨਹੀਂ ਹੈ ਇਹ। ਪਰ ਸਾਨੂੰ ਪ੍ਰਤੀਕ੍ਰਮਣ ਸ਼ਬਦ ਦਾ ਅਰਥ ਉਸਨੂੰ ਪਛਤਾਵਾ ਕਰਨ ਨੂੰ ਕਹਿਣਾ ਚਾਹੀਦਾ ਹੈ। | ਪ੍ਰਤੀਕ੍ਰਮਣ ਕਰਨ ਨਾਲ ਕੀ ਹੁੰਦਾ ਹੈ ਕਿ ਆਤਮਾ ਉਸਦੇ ‘ਰਿਲੇਟਿਵ ਤੇ ਖੁਦ ਦਾ ਦਬਾਅ ਪਾਉਂਦਾ ਹੈ। ਕਿਉਂਕਿ, ਅਤੀਮਣ ਯਾਨੀ ਕੀ ਹੋਇਆ ਕਿ ਰੀਅਲ ਤੇ ਦਬਾਅ ਪਾਉਂਦਾ ਹੈ। ਜੋ ਕਰਮ ਅਤੀਮਣ ਹਨ, ਅਤੇ ਹੁਣ ਉਸ ਵਿੱਚ ਇੰਟਰਸਟ ਆ ਗਿਆ ਤਾਂ ਉਸਦਾ ਨਿਸ਼ਾਨ ਰਹਿ ਜਾਂਦਾ ਹੈ। ਇਸ ਲਈ ਜਦੋਂ ਤੱਕ ਤੁਸੀਂ ਗਲਤ ਨੂੰ ਗਲਤ ਨਹੀਂ ਸਮਝੋਗੇ, ਉਦੋਂ ਤੱਕ ਗੁਨਾਹ ਹੈ। ਇਸ ਲਈ ਪ੍ਰਤੀਕ੍ਰਮਣ ਕਰਵਾਉਣ ਦੀ ਜ਼ਰੂਰਤ ਹੈ।
| ਪ੍ਰਸ਼ਨ ਕਰਤਾ : ਮੇਰੇ ਤੋਂ ਅਤੀਕ੍ਰਮਣ ਹੋ ਗਿਆ ਅਤੇ ਮੈਂ ਉਸਦਾ ਪ੍ਰਤੀਕ੍ਰਮਣ ਕਰ ਲਵਾਂ, ਪਰ ਜੇ ਸਾਹਮਣੇਵਾਲਾ ਮੈਨੂੰ ਮਾਫ਼ ਨਾ ਕਰੇ ਤਾਂ?
ਦਾਦਾ ਸ੍ਰੀ : ਸਾਹਮਣੇ ਵਾਲੇ ਦਾ ਨਹੀਂ ਦੇਖਣਾ ਹੈ। ਤੁਹਾਨੂੰ ਕੋਈ ਮਾਫ ਕਰੇ ਜਾਂ ਨਾ ਕਰੇ, ਉਹ ਦੇਖਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਵਿੱਚੋਂ ਇਹ ਅਤੀਕੁਮਣ ਸਭਾਅ ਨਿੱਕਲ ਜਾਣਾ ਚਾਹੀਦਾ ਹੈ। ਤੁਸੀਂ ਅਤੀਕੁਮਣ ਦੇ ਵਿਰੋਧੀ ਹੋ, ਇਹੋ ਜਿਹਾ ਹੋ ਜਾਣਾ ਚਾਹੀਦਾ ਹੈ।
ਪ੍ਰਸ਼ਨ ਕਰਤਾ : ਅਤੇ ਸਾਹਮਣੇ ਵਾਲੇ ਨੂੰ ਦੁੱਖ ਹੁੰਦਾ ਰਹੇ ਤਾਂ?
ਦਾਦਾ ਸ੍ਰੀ : ਸਾਹਮਣੇ ਵਾਲੇ ਦਾ ਇਹੋ ਜਿਹਾ ਕੁੱਝ ਨਹੀਂ ਦੇਖਣਾ ਹੈ। ਤੁਸੀਂ ਅਤੀਕੁਮਣ ਦੇ ਵਿਰੋਧੀ ਹੋ, ਇਹ ਪੱਕਾ ਹੋ ਜਾਣਾ ਚਾਹੀਦਾ ਹੈ। ਅਤੀਕੁਮਣ ਕਰਨ ਦੀ ਤੁਹਾਡੀ ਇੱਛਾ ਨਹੀਂ ਹੈ। ਹੁਣ ਜੋ ਹੋ ਗਿਆ ਉਸਦੇ ਲਈ ਪਛਤਾਵਾ ਹੁੰਦਾ ਹੈ। ਅਤੇ ਹੁਣ ਤੁਹਾਨੂੰ ਫਿਰ ਤੋਂ ਇਹੋ ਜਿਹਾ ਕਰਨ ਦੀ ਇੱਛਾ ਨਹੀਂ ਹੈ।
| ਤੀਕ੍ਰਮਣ ਤਾਂ ਤੁਹਾਨੂੰ ਉਸ ਅਭਿਪਾਏ (ਭਾਵ) ਨੂੰ ਕੱਢਣ ਦੇ ਲਈ ਕਰਨੇ ਹਨ। ਤੁਸੀਂ ਉਸ ਮਤ ਵਿੱਚ ਨਹੀਂ ਹੋ, ਇਸ ਤਰ੍ਹਾਂ ਕੱਢਣ ਦੇ ਲਈ ਕਰਨੇ ਹਨ। ਅਸੀਂ ਇਸ ਮਤ ਦੇ ਵਿਰੁੱਧ ਹਾਂ ਏਦਾਂ ਦਿਖਾਉਣ ਦੇ ਲਈ ਪ੍ਰਤੀਕ੍ਰਮਣ ਕਰਨੇ ਹਨ। ਕੀ ਸਮਝ ਵਿੱਚ ਆਇਆ ਤੁਹਾਨੂੰ?
ਪ੍ਰਸ਼ਨ ਕਰਤਾ : ਜੇ ਉਹ ਨਿਕਾਲੀ ਹੈ ਤਾਂ ਫਿਰ ਪ੍ਰਤੀਕ੍ਰਮਣ ਕਿਉਂ?