________________
30
ਪ੍ਰਤੀਮਣ ਮਾੜਾ ਬਣਾਇਆ ਹੈ। ਪਾਰਬੱਧ ਭਾਵ ਕੀ? ਉਸਦੇ ਸੰਯੋਗਾਂ ਨੇ ਉਸਨੂੰ ਮਾੜਾ ਬਣਾਇਆ ਹੈ, ਉਸ ਵਿੱਚ ਉਸਦਾ ਕੀ ਗੁਨਾਹ? | ਇੱਥੇ ਸਾਰੀਆਂ ਇਸਤਰੀਆਂ ਜਾ ਰਹੀਆਂ ਹੋਣ, ਕੋਈ ਤੁਹਾਨੂੰ ਕਹੇ ਕਿ, “ਦੇਖੋ ਇਹ ਵੇਸ਼ਵਾ, ਇੱਥੇ ਆਈ ਹੈ, ਕਿੱਥੋਂ ਆ ਗਈ? ਉਹ ਏਦਾਂ ਕਹੇਗਾ, ਇਸ ਵਜ੍ਹਾ ਨਾਲ ਤੁਸੀਂ ਵੀ ਉਸਨੂੰ ਵੇਸ਼ਵਾ ਕਿਹਾ, ਉਸਦਾ ਤੁਹਾਨੂੰ ਭਿਅੰਕਰ ਗੁਨਾਹ ਲੱਗੇਗਾ। ਉਹ ਕਹਿੰਦੀ ਹੈ ਕਿ “ਸੰਯੋਗਵਸ਼ ਮੇਰੀ ਇਹ ਹਾਲਤ ਹੋਈ ਹੈ, ਉਸ ਵਿੱਚ ਤੁਸੀਂ ਕਿਉਂ ਗੁਨਾਹ ਸਿਰ ਤੇ ਲੈ ਰਹੇ ਹੋ? ਤੁਸੀਂ ਕਿਉਂ ਗੁਨਾਹ ਕਰ ਰਹੇ ਹੋ? ਮੈਂ ਤਾਂ ਆਪਣਾ ਫਲ ਭੁਗਤ ਰਹੀ ਹਾਂ, ਪਰ ਫਿਰ ਤੁਸੀਂ ਗੁਨਾਹ ਕਰ ਰਹੇ ਹੋ? ਉਹ ਕੀ ਆਪਣੇ ਆਪ ਵੇਸ਼ਵਾ ਬਣੀ ਹੈ? ਸੰਯੋਗਾਂ ਨੇ ਬਣਾਇਆ ਹੈ। ਕਿਸੇ ਜੀਵ ਨੂੰ ਬੁਰਾ ਬਣਨ ਦੀ ਇੱਛਾ ਹੀ ਨਹੀਂ ਹੁੰਦੀ। ਸਭ ਸੰਯੋਗ ਹੀ ਕਰਵਾਉਂਦੇ ਹਨ, ਅਤੇ ਫਿਰ ਉਸਦੀ ਪ੍ਰੈਕਟਿਸ ਹੀ ਹੋ ਜਾਂਦੀ ਹੈ। ਸ਼ੁਰੂਆਤ ਉਸ ਤੋਂ ਸੰਯੋਗ ਕਰਵਾਉਂਦੇ ਹਨ।
ਪ੍ਰਸ਼ਨ ਕਰਤਾ : ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਕੀ ਉਹ ਕੁੱਝ ਹੀ ਪ੍ਰਕਾਰ ਦੇ ਦੋਸ਼ ਦੇਖ ਸਕਦੇ ਹਨ?
ਦਾਦਾ ਸ੍ਰੀ : ਬਸ ਉਨਾਂ ਹੀ। ਦੋਸ਼ ਦੀ ਮਾਫੀ ਮੰਗਣਾ ਸਿੱਖੋ, ਸੰਖੇਪ ਵਿੱਚ ਇਸ ਤਰ੍ਹਾਂ ਕਹਿ ਦੇਣਾ। ਜੋ ਦੋਸ਼ ਤੁਹਾਨੂੰ ਦਿਖਦੇ ਹਨ, ਉਹਨਾਂ ਦੋਸ਼ਾਂ ਦੀ ਮਾਫੀ ਮੰਗਣਾ ਅਤੇ ਉਹ ਦੋਸ਼ ਸਹੀ ਹੈ, ਇਸ ਤਰ੍ਹਾਂ ਕਦੇ ਵੀ ਨਹੀਂ ਬੋਲਣਾ ਨਹੀਂ ਤਾਂ ਡਬਲ (ਦੋਗੁਣੇ) ਹੋ ਜਾਣਗੇ। ਗਲਤ ਕਰਨ ਤੋਂ ਬਾਅਦ ਮਾਫੀ ਮੰਗ ਲਓ।
| ਪ੍ਰਸ਼ਨ ਕਰਤਾ : ਜਿਨ੍ਹਾਂ ਨੇ ਗਿਆਨ ਨਹੀਂ ਲਿਆ ਹੈ, ਜੇ ਉਹਨਾਂ ਨੂੰ ਖੁਦ ਦੀਆਂ ਭੁੱਲਾਂ ਦਿਖਣ ਤਾਂ ਉਹਨਾਂ ਨੂੰ ਕਿਵੇਂ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ?
ਦਾਦਾ ਸ੍ਰੀ : ਗਿਆਨ ਨਾ ਲਿਆ ਹੋਵੇ, ਫਿਰ ਵੀ ਇਹੋ ਜਿਹੇ ਕੁੱਝ ਜਾਗ੍ਰਿਤ ਲੋਕ ਹੁੰਦੇ ਹਨ ਕਿ ਜੋ ਪ੍ਰਤੀਕ੍ਰਮਣ ਨੂੰ ਸਮਝਦੇ ਹਨ, ਉਹ ਇਹ