________________
ਪ੍ਰਤੀਕ੍ਰਮਣ
ਸ਼ਕਤੀਆਂ ਮੰਗ ਕੇ ਲੈਣਾ। ਸਾਡੇ ਕੋਲ ਤਾਂ ਤੁਸੀਂ ਮੰਗ ਨਹੀਂ ਸਕੋਗੇ ਇੰਨੀਆਂ ਸ਼ਕਤੀਆਂ ਹਨ।
29
6. ਰਹਿਣ ਫੁੱਲ, ਜਾਣ ਕੰਢੇ.....
ਪ੍ਰਕ੍ਰਿਤੀ ਕਮਣ ਨਾਲ ਖੜੀ ਹੋ ਗਈ ਹੈ, ਪਰ ਅਤੀਕ੍ਰਮਣ ਨਾਲ ਫੈਲਦੀ ਹੈ, ਟਾਹਣੀਆਂ ਵਗੈਰਾ ਸਭ ਕੁੱਝ! ਅਤੇ ਪ੍ਰਤੀਕ੍ਰਮਣ ਨਾਲ ਸਾਰਾ ਫੈਲਿਆ ਹੋਇਆ ਘੱਟ ਹੋ ਜਾਂਦਾ ਹੈ, ਫਿਰ ਉਸਨੂੰ ਭਾਨ (ਹੋਸ਼) ਆਉਂਦਾ
,
ਹੈ।
ਅਰਥਾਤ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਕਿਸੇ ਜਗ੍ਹਾ ਦਰਸ਼ਨ ਕਰਨ ਗਏ ਹੋਵੋ, ਅਤੇ ਉੱਥੇ ਲੱਗੇ ਕਿ ਮੈਂ ਸੋਚਿਆ ਸੀ ਕਿ ਹੋਣਗੇ ਗਿਆਨੀ ਅਤੇ ਇਹ ਤਾਂ ਨਿੱਕਲੇ ਢੋਂਗੀ! ਹੁਣ ਤੁਸੀਂ ਉੱਥੇ ਗਏ ਇਹ ਤਾਂ ਪ੍ਰਾਰਬੱਧ ਦਾ ਖੇਲ ਹੈ, ਅਤੇ ਉੱਥੇ ਉਸਦੇ ਲਈ ਮਨ ਵਿੱਚ ਜੋ ਬੁਰੇ ਭਾਵ ਹੋਏ ਕਿ ਓ..ਹੋ.., ਇਹੋ ਜਿਹੇ ਨਾਲਾਇਕ ਦੇ ਕੋਲ ਕਿਉਂ ਆਇਆ?' ਉਹ ਨੈਗੇਟਿਵ ਪੁਰਸ਼ਾਰਥ ਤੁਹਾਡੇ ਅੰਦਰ ਹੋਇਆ ਹੈ, ਉਸਦਾ ਫਲ ਤੁਹਾਨੂੰ ਭੁਗਤਣਾ ਪਵੇਗਾ। ਉਸਨੂੰ ਨਾਲਾਇਕ ਕਹਿਣ ਦਾ ਫਲ ਤੁਹਾਨੂੰ ਭੁਗਤਣਾ ਪਵੇਗਾ ਅਤੇ ਵਿਚਾਰ ਆਉਣਾ ਸੁਭਾਵਿਕ ਹੈ, ਪਰ ਤੁਰੰਤ ਹੀ ਅੰਦਰ ਕੀ ਕਰਨਾ ਚਾਹੀਦਾ ਹੈ ਫਿਰ? ਕਿ ‘ਓ..ਹੋ.., ਮੈਨੂੰ ਕਿਉਂ ਇਹੋ ਜਿਹਾ ਗੁਨਾਹ ਕਰਨਾ ਚਾਹੀਦਾ ਹੈ?” ਇਸ ਤਰ੍ਹਾਂ ਤੁਰੰਤ ਹੀ, ਸੁਲਟਾ ਵਿਚਾਰ ਕਰ ਕੇ, ਤੁਹਾਨੂੰ ਸਾਫ਼ ਕਰ ਦੇਣਾ ਚਾਹੀਦਾ ਹੈ।
ਹਾਂ, ਮਹਾਵੀਰ ਭਗਵਾਨ ਨੂੰ ਯਾਦ ਕਰਕੇ ਜਾਂ ਕਿਸੇ ਨੂੰ ਵੀ ਯਾਦ ਕਰਕੇ, ਦਾਦਾ ਭਗਵਾਨ ਨੂੰ ਯਾਦ ਕਰਕੇ, ਪ੍ਰਤੀਕ੍ਰਮਣ ਕਰ ਲੈਣਾ ਚਾਹੀਦਾ ਹੈ ਕਿ, “ਓ..ਹੋ! ਉਹ ਕਿਹੋ ਜਿਹਾ ਵੀ ਹੋਵੇ, ਮੇਰੇ ਹੱਥੋਂ ਕਿਉਂ ਉਲਟਾ ਹੋਇਆ? ਚੰਗੇ ਨੂੰ ਚੰਗਾ ਕਹਿਣ ਵਿੱਚ ਦੋਸ਼ ਨਹੀਂ ਹੈ, ਪਰ ਚੰਗੇ ਨੂੰ ਮਾੜਾ ਕਹਿਣ ਵਿੱਚ ਦੋਸ਼ ਹੈ, ਅਤੇ ਮਾੜੇ ਨੂੰ ਮਾੜਾ ਕਹਿਣ ਵਿੱਚ ਵੀ ਭਾਰੀ ਦੋਸ਼ ਹੈ। ਜਬਰਦਸਤ ਦੋਸ਼ ਹੈ! ਕਿਉਂਕਿ ਉਹ ਖੁਦ ਮਾੜਾ ਨਹੀਂ ਹੈ, ਉਸਦੇ ਪ੍ਰਾਰਬੱਧ ਨੇ ਉਸਨੂੰ