________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ: ਸਹੀ ਗੱਲ ਹੈ। ਇਹ ਨਹੀਂ ਜਾਣਦੇ ਕਿ ਦਵਾਈ ਕੀ ਕੰਮ ਕਰ ਰਹੀ ਹੈ ਅਤੇ ਮੰਗਣ ਨਾਲ ਲਾਭ ਹੁੰਦਾ ਹੈ ਜਾਂ ਨਹੀ, ਇਹ ਵੀ ਨਹੀਂ ਸਮਝਦੇ।
28
ਦਾਦਾ : ਤਾਂ ਇਸਦਾ ਭਾਵ-ਅਰਥ ਕੀ ਹੈ ਕਿ ਇੱਕ ਤਾਂ ਉਹ ਲੜਕਾ ਮੰਗਦਾ ਹੈ ਕਿ ‘ਮੈਨੂੰ ਚੋਰੀ ਨਾ ਕਰਨ ਦੀ ਸ਼ਕਤੀ ਦਿਓ। ਯਾਨੀ ਇੱਕ ਤਾਂ ਉਸਨੇ ਆਪਣਾ ਅਭਿਪ੍ਰਾਏ (ਭਾਵ, ਭਾਵਨਾ) ਬਦਲ ਦਿੱਤਾ। ‘ਚੋਰੀ ਕਰਨਾ ਗਲਤ ਹੈ ਅਤੇ ਚੋਰੀ ਨਾ ਕਰਨਾ ਚੰਗਾ ਹੈ।” ਇਹੋ ਜਿਹੀਆਂ ਸ਼ਕਤੀਆਂ ਮੰਗਦਾ ਹੈ। ਸੋ: ਚੋਰੀ ਨਹੀਂ ਕਰਨੀ ਚਾਹੀਦੀ ਇਹ ਅਭਿਪ੍ਰਾਏ (ਭਾਵ) ਆ ਗਿਆ। ਸਭ ਤੋਂ ਵੱਡਾ ਇਹ ਹੈ ਕਿ ਅਭਿਪ੍ਰਾਏ ਬਦਲ ਗਿਆ!
ਅਤੇ ਜਦੋਂ ਤੋਂ ਅਭਿਪ੍ਰਾਏ (ਭਾਵ) ਬਦਲ ਗਿਆ, ਉਦੋਂ ਤੋਂ ਹੀ ਉਹ ਗੁਨਾਹਗਾਰ ਹੋਣ ਤੋਂ ਬਚ ਗਿਆ।
ਅਤੇ ਦੂਸਰਾ ਕੀ ਹੁੰਦਾ ਹੈ? ਭਗਵਾਨ ਤੋਂ ਸ਼ਕਤੀ ਮੰਗਦਾ ਹੈ, ਸੋ: ਉਸਦਾ ਪਰਮ ਵਿਨੈ ਪ੍ਰਗਟ ਹੋਇਆ। ‘ਹੇ ਭਗਵਾਨ! ਸ਼ਕਤੀ ਦਿਓ।” ਕਿਹਾ ਤਾਂ ਉਹ ਤੁਰੰਤ ਸ਼ਕਤੀ ਦੇਣਗੇ। ਕੋਈ ਚਾਰਾ ਹੀ ਨਹੀਂ ਹੈ ਨਾ! ਸਭ ਨੂੰ ਦਿੰਦੇ ਹਨ। ਮੰਗਣਵਾਲਾ ਚਾਹੀਦਾ ਹੈ। ਇਸ ਲਈ ਕਹਿੰਦਾ ਹਾਂ ਕਿ ਮੰਗਦੇ ਰਹੋ। ਤੁਸੀਂ ਤਾਂ ਕੁੱਝ ਮੰਗਦੇ ਹੀ ਨਹੀ। ਕਦੇ ਕੁੱਝ ਨਹੀਂ ਮੰਗਦੇ।
ਸ਼ਕਤੀ ਮੰਗੋ, ਇਹ ਗੱਲ ਤੁਹਾਡੀ ਸਮਝ ਵਿੱਚ ਆਈ?
ਦਾਦਾ ਤੋਂ ਮਾਫ਼ੀ ਮੰਗਣਾ, ਨਾਲ ਹੀ ਜਿਸ ਚੀਜ਼ ਲਈ ਮਾਫੀ ਮੰਗਦੇ ਹੋ, ਉਸਦੇ ਲਈ ਮੈਨੂੰ ਸ਼ਕਤੀ ਦਿਓ, ਦਾਦਾ ਸ਼ਕਤੀ ਦਿਓ। ਮੰਗ ਕੇ ਸ਼ਕਤੀ ਲੈਣਾ, ਤੁਸੀਂ ਆਪਣੀ ਖੁਦ ਦੀ ਸ਼ਕਤੀ ਖਰਚ ਨਾ ਕਰਨਾ। ਨਹੀਂ ਤਾਂ ਤੁਹਾਡੇ ਕੋਲ ਖਤਮ ਹੋ ਜਾਵੇਗੀ। ਅਤੇ ਮੰਗ ਕੇ ਖਰਚ ਕਰੋਗੇ ਤਾਂ ਖਤਮ ਨਹੀਂ ਹੋਵੇਗੀ ਸਗੋਂ ਵਧੇਗੀ। ਤੁਹਾਡੀ ਦੁਕਾਨ ਵਿੱਚ ਕਿੰਨਾ ਮਾਲ ਹੋਵੇਗਾ?
ਹਰ ਇੱਕ ਗੱਲ ਵਿੱਚ, ‘ਦਾਦਾ, ਮੈਨੂੰ ਸ਼ਕਤੀ ਦਿਓ। ਹਰ ਇੱਕ ਗੱਲ ਵਿੱਚ ਸ਼ਕਤੀ ਮੰਗ ਕੇ ਲੈ ਹੀ ਲੈਣਾ। ਪ੍ਰਤੀਕ੍ਰਮਣ ਕਰਨਾ ਭੁੱਲ ਜਾਵੋ ਤਾਂ, ਮੈਨੂੰ ਚੰਗੀ ਤਰ੍ਹਾਂ ਪ੍ਰਤੀਕ੍ਰਮਣ ਕਰਨ ਦੀ ਸ਼ਕਤੀ ਦਿਓ।' ਸਾਰੀਆਂ