________________
27
ਤੀਕ੍ਰਮਣ
| ਦਾਦਾ ਸ੍ਰੀ : ਜੇ ਸੰਡਾਸ ਜਾਣਾ ਵੀ ਪਰਸੱਤਾ ਦੇ ਹੱਥ ਵਿੱਚ ਹੈ ਤਾਂ ਕਰਨਾ ਤੁਹਾਡੇ ਹੱਥ ਵਿੱਚ ਕਿਵੇਂ ਹੋ ਸਕਦਾ ਹੈ? ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਹੈ ਕਿ ਜਿਸ ਦੇ ਹੱਥ ਵਿੱਚ ਕੁੱਝ ਵੀ ਕਰਨ ਦੀ ਸੱਤਾ ਹੋਵੇ। ਤੁਹਾਨੂੰ ਜਾਣਨਾ ਹੈ ਅਤੇ ਨਿਸ਼ਚੈ ਕਰਨਾ ਹੈ, ਇੰਨਾ ਹੀ ਤੁਹਾਨੂੰ ਕਰਨਾ ਹੈ। ਜੇ ਇਹ ਗੱਲ ਸਮਝ ਵਿੱਚ ਆ ਗਈ ਤਾਂ ਕੰਮ ਹੋ ਜਾਵੇਗਾ। ਸਮਝ ਵਿੱਚ ਆ ਜਾਵੇ, ਇੰਨਾ ਆਸਾਨ ਨਹੀਂ ਹੈ। ਤੁਹਾਨੂੰ ਸਮਝ ਵਿੱਚ ਆਇਆ? ਕੁੱਝ ਵੀ ਕਰਨ ਨਾਲੋਂ ਜਾਣਨਾ ਚੰਗਾ ਹੈ। ਕੀ, ਕਰਨਾ ਤੁਰੰਤ ਹੋ ਸਕਦਾ ਹੈ?
| ਪ੍ਰਸ਼ਨ ਕਰਤਾ : ਤੁਸੀਂ ਜੋ ਕਹਿ ਰਹੇ ਹੋ, ਉਹ ਸਮਝ ਵਿੱਚ ਆ ਗਿਆ। ਗੱਲ ਸਹੀ ਹੈ ਪਰ ਇਹ ਸਮਝਣ ਤੋਂ ਬਾਅਦ ਵੀ ਕਰਨ ਦਾ ਤਾਂ ਰਹਿੰਦਾ ਹੀ ਹੈ ਨਾ? ਜਿਵੇਂ ਕਰਨ ਦੀ ਸੱਤਾ ਨਹੀਂ ਹੈ, ਉਸੇ ਤਰ੍ਹਾਂ ਜਾਣਨ ਦੀ ਵੀ ਸੱਤਾ ਤਾਂ ਹੈ ਹੀ ਨਹੀਂ ਨਾ? | ਦਾਦਾ ਸ੍ਰੀ : ਨਹੀ। ਜਾਣਨ ਦੀ ਸੱਤਾ ਹੈ। ਕਰਨ ਦੀ ਸੱਤਾ ਨਹੀਂ ਹੈ। ਇਹ ਗੱਲ ਬਹੁਤ ਸੂਖਮ ਹੈ। ਜੇ ਇੰਨੀ ਗੱਲ ਸਮਝ ਵਿੱਚ ਆ ਗਹੀ ਤਾਂ ਬਹੁਤ ਹੋ ਗਿਆ।
ਕੋਈ ਲੜਕਾ ਚੋਰ ਬਣ ਗਿਆ ਹੈ। ਉਹ ਚੋਰੀ ਕਰਦਾ ਹੈ। ਮੌਕਾ ਮਿਲਣ ਤੇ ਲੋਕਾਂ ਦੇ ਪੈਸੇ ਚੋਰੀ ਕਰ ਲੈਂਦਾ ਹੈ। ਘਰ ਗੈਸਟ ਆਏ ਹੋਣ ਤਾਂ ਉਹਨਾਂ ਨੂੰ ਵੀ ਨਹੀਂ ਛੱਡਦਾ।
ਹੁਣ ਉਸ ਲੜਕੇ ਨੂੰ ਅਸੀਂ ਕੀ ਸਿਖਾਉਂਦੇ ਹਾਂ? ਕਿ ਤੂੰ ਦਾਦਾ ਭਗਵਾਨ ਤੋਂ ਚੋਰੀ ਨਹੀਂ ਕਰਨ ਦੀ ਸ਼ਕਤੀ ਮੰਗ, ਇਸ ਜਨਮ ਵਿੱਚ।
ਹੁਣ, ਇਸ ਵਿੱਚ ਕੀ ਲਾਭ ਹੋਇਆ ਉਸਨੂੰ? ਕੋਈ ਕਹੇਗਾ, ਇਸ ਵਿੱਚ ਕੀ ਸਿਖਾਇਆ? ਉਹ ਤਾਂ ਸ਼ਕਤੀਆਂ ਮੰਗਦਾ ਰਹਿੰਦਾ ਹੈ ਪਰ ਫਿਰ ਤੋਂ ਚੋਰੀ ਤਾਂ ਕਰਦਾ ਹੈ। “ਓਏ, ਬੇਸ਼ੱਕ ਚੋਰੀ ਕਰੇ। ਪਰ ਉਹ ਸ਼ਕਤੀਆਂ ਮੰਗਦਾ ਰਹਿੰਦਾ ਹੈ ਜਾਂ ਨਹੀਂ? ਹਾਂ, ਸ਼ਕਤੀਆਂ ਤਾਂ ਮੰਗਦਾ ਰਹਿੰਦਾ ਹੈ। ਤਾਂ ਅਸੀਂ ਜਾਣਦੇ ਹਾਂ ਕਿ ਇਹ ਦਵਾਈ ਕੰਮ ਕਰ ਰਹੀ ਹੈ। ਤੁਹਾਨੂੰ ਕੀ ਪਤਾ ਕਿ ਦਵਾਈ ਕੀ ਕੰਮ ਕਰ ਰਹੀ ਹੈ।