________________
26
ਕਰ
ਤੀਮਣ ਉਹ ਬਿਲਕੁਲ ਉਲਟਾ ਰਸਤਾ ਹੈ। ਉਸ ਨਾਲ ਕੋਈ ਵੀ ਆਦਮੀ ਖੁਦ ਦਾ ਹਿੱਤ ਬਿਲਕੁਲ ਵੀ ਪ੍ਰਾਪਤ ਨਹੀਂ ਕਰ ਸਕੇਗਾ।
‘ਕਰਨਾ ਹੈ ਪਰ ਕਰ ਨਹੀਂ ਸਕਦੇ, ਟੇਡੇ ਕਰਮ ਆ ਜਾਣ ਤਾਂ ਕੀ ਹੋ ਸਕਦਾ ਹੈ? ਭਗਵਾਨ ਨੇ ਤਾਂ ਇਸ ਤਰ੍ਹਾਂ ਕਿਹਾ ਸੀ ਕਿ, “ਸਵਰੂਪ ਵਿੱਚ ਰਹਿ ਕੇ ਉਦੈ ਨੂੰ ਜਾਣੋ। ਕਰਨ ਨੂੰ ਨਹੀਂ ਕਿਹਾ ਸੀ। ‘ਇਸਨੂੰ ਜਾਣੋ ਇੰਨਾ ਹੀ ਕਿਹਾ ਸੀ। ਉਸਦੇ ਬਜਾਏ ਇਹ ਕੀਤਾ ਪਰ ਨਹੀਂ ਹੋ ਰਿਹਾ। ਕਰਦੇ ਹਨ ਪਰ ਨਹੀਂ ਹੋ ਪਾਉਂਦਾ। ਬਹੁਤ ਹੀ ਇੱਛਾ ਹੈ ਪਰ ਨਹੀਂ ਹੁੰਦਾ ਕਹਿੰਦੇ ਹਨ। ਓਏ, ਪਰ ਬੇਵਜ਼ਾ ਉਸਨੂੰ ਗਾਉਂਦਾ ਕਿਉਂ ਰਹਿੰਦਾ ਹੈ। “ਮੈਥੋਂ ਨਹੀਂ ਹੁੰਦਾ, ਨਹੀਂ ਹੁੰਦਾ। ਇਸ ਤਰ੍ਹਾਂ ਦਾ ਚਿੰਤਨ ਕਰਨ ਨਾਲ ਆਤਮਾ ਕਿਹੋ ਜਿਹਾ ਹੋ ਜਾਵੇਗਾ? ਪੱਥਰ ਹੋ ਜਾਵੇਗਾ। ਅਤੇ ਇਹ ਤਾਂ ਕਿਰਿਆ ਹੀ ਕਰਨ ਜਾਂਦਾ ਹੈ ਅਤੇ ਨਾਲ “ਨਹੀਂ ਹੁੰਦਾ, ਨਹੀਂ ਹੁੰਦਾ, ਨਹੀਂ ਹੁੰਦਾ ਬੋਲਦਾ ਹੈ।
ਮੈਂ ਮਨਾ ਕਰਦਾ ਹਾਂ ਕਿ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। “ਨਹੀਂ ਹੁੰਦਾ ਇਸ ਤਰ੍ਹਾਂ ਤਾਂ ਕਹਿਣਾ ਹੀ ਨਹੀਂ ਚਾਹੀਦਾ। ਤੂੰ ਤਾਂ ਅਨੰਤ ਸ਼ਕਤੀ ਵਾਲਾ ਹੈ, ਸਾਡੇ ਸਮਝਾਉਂਣ ਤੋਂ ਬਾਅਦ ਹੀ ਤਾਂ ‘ਮੈਂ ਅਨੰਤ ਸ਼ਕਤੀਵਾਲਾ ਹਾਂ , ਕਹਿੰਦਾ ਹੈ। ਨਹੀਂ ਤਾਂ ਹੁਣ ਤੱਕ ‘ਨਹੀਂ ਹੁੰਦਾ ਏਦਾਂ ਹੀ ਕਹਿੰਦਾ ਸੀ! ਕੀ ਅਨੰਤ ਸ਼ਕਤੀ ਚਲੀ ਗਈ ਹੈ।
| ਕਿਉਂਕਿ ਮਨੁੱਖ ਕੁੱਝ ਕਰ ਸਕੇ ਏਦਾਂ ਹੈ ਨਹੀ। ਮਨੁੱਖ ਦਾ ਸੁਭਾਅ ਕੁੱਝ ਨਹੀਂ ਕਰ ਸਕਦਾ। ਕਰਨ ਵਾਲੀ ਪਰਸੱਤਾ ਹੈ। ਇਹ ਜੀਵ ਸਿਰਫ ਜਾਣਨ ਵਾਲੇ ਹੀ ਹਨ। ਇਸ ਲਈ ਤੁਹਾਨੂੰ ਜਾਣਦੇ ਰਹਿਣਾ ਹੈ ਅਤੇ ਤੁਸੀਂ ਇਹ ਜਾਣਦੇ ਰਹੋਗੇ ਤਾਂ ਗਲਤ ਤੇ ਜੋ ਸ਼ਰਧਾ ਬੈਠੀ ਸੀ, ਉਹ ਨਹੀਂ ਰਹੇਗੀ। ਅਤੇ ਤੁਹਾਡੇ ਅਭਿਪ੍ਰਾਏ (ਭਾਵ) ਵਿੱਚ ਬਦਲਾਅ ਹੋਵੇਗਾ। ਕੀ ਬਦਲਾਅ ਹੋਵੇਗਾ? ਝੂਠ ਬੋਲਣਾ ਚੰਗਾ ਹੈ, ਇਹ ਅਭਿਪ੍ਰਾਏ ਨਹੀਂ ਰਹੇਗਾ। ਇਹ ਅਭਿਪ੍ਰਾਏ ਨਹੀਂ ਰਿਹਾ, ਉਸ ਵਰਗਾ ਕੋਈ ਪੁਰਸ਼ਾਰਥ ਨਹੀਂ ਹੈ, ਇਸ ਦੁਨੀਆਂ ਵਿੱਚ। ਇਹ ਗੱਲ ਸੂਖਮ ਹੈ, ਪਰ ਗਹਿਰਾਈ ਨਾਲ ਸੋਚਣਾ ਪਵੇਗਾ।
ਪ੍ਰਸ਼ਨ ਕਰਤਾ : ਨਹੀ, ਪਰ ਗੱਲ ਲਾਂਜੀਕੱਲ ਹੈ ਸਾਰੀ!