________________
24
ਪ੍ਰਤੀਕ੍ਰਮਣ
5. ਅਕ੍ਰਮ ਵਿਗਿਆਨ ਦਾ ਤਰੀਕਾ
ਅਕ੍ਰਮ ਸਾਨੂੰ ਕੀ ਕਹਿੰਦਾ ਹੈ? ਜੇ ਕਿਸੇ ਤੋਂ ਪੁੱਛੀਏ ਕਿ, ‘ਤੂੰ ਕਈ ਦਿਨਾਂ ਤੋਂ ਚੋਰੀ ਕਰ ਰਿਹਾ ਹੈ? ਤਾਂ ਉਹ ਕਹੇਗਾ, ‘ਹਾਂ’। ਪ੍ਰੇਮ ਨਾਲ ਪੁੱਛਾਂਗੇ ਤਾਂ ਸਭ ਕਹੇਗਾ। ‘ਕਿੰਨੇ ਸਾਲਾਂ ਤੋਂ ਕਰ ਰਿਹਾ ਹੈਂ?” ਤਾਂ ਕਹੇਗਾ, ‘ਇੱਕ-ਦੋ ਸਾਲਾਂ ਤੋਂ ਕਰ ਰਿਹਾ ਹਾਂ। ਫਿਰ ਅਸੀਂ ਕਹਾਂਗੇ, ‘ਚੋਰੀ ਕਰਦਾ ਹੈ, ਉਸ ਵਿੱਚ ਹਰਜ਼ ਨਹੀਂ ਹੈ, ਪਰ ਇੰਨਾ ਪ੍ਰਤੀਕ੍ਰਮਣ ਕਰਨਾ।” ਉਸਦੇ ਸਿਰ ਤੇ ਹੱਥ ਫੇਰ ਦਿੰਦੇ ਹਾਂ।
ਜੋ ਪ੍ਰਤੀਕ੍ਰਮਣ ਕੀਤਾ, ਉਸ ਨਾਲ ਸਾਰੀ ਚੋਰੀ ਖਤਮ ਹੋ ਗਈ। ਅਭਿਪ੍ਰਾਏ (ਭਾਵ) ਬਦਲ ਗਿਆ। ਉਹ ਇਹ ਜੋ ਕਰ ਰਿਹਾ ਹੈ, ਉਸ ਵਿੱਚ ਖੁਦ ਦਾ ਅਭਿਪ੍ਰਾਏ (ਭਾਵ) ਐਕਸੈਪਟ ਨਹੀਂ ਕਰਦਾ। ਨੈੱਟ ਹਿਜ਼ ਔਪੀਨੀਅਨ!
ਦਾਦਾ ਦਾ ਨਾਮ ਲੈ ਕੇ ਫਿਰ ਪਛਤਾਵਾ ਕਰਨਾ, ‘ਹੁਣ ਫਿਰ ਤੋਂ ਨਹੀਂ ਕਰੂੰਗਾ, ਚੋਰੀ ਕੀਤੀ, ਉਹ ਗਲਤ ਕੀਤਾ ਹੈ ਅਤੇ ਹੁਣ ਫਿਰ ਤੋਂ ਇਹੋ ਜਿਹਾ ਨਹੀਂ ਕਰੂੰਗਾ,” ਇਸ ਤਰ੍ਹਾਂ ਉਸ ਨੂੰ ਸਿਖਾਉਂਦੇ ਹਾਂ!
ਇਸ ਤਰ੍ਹਾਂ ਉਸ ਨੂੰ ਸਿਖਾਉਣ ਤੋਂ ਬਾਅਦ, ਫਿਰ ਉਸਦੇ ਮਾਂ-ਬਾਪ ਕੀ ਕਹਿੰਦੇ ਹਨ, ‘ਫਿਰ ਤੋਂ ਚੋਰੀ ਕੀਤੀ ਵਾਪਿਸ?? ਫਿਰ ਤੋਂ ਚੋਰੀ ਕਰੇ ਤਾਂ ਵੀ ਇਸ ਤਰ੍ਹਾਂ ਬੋਲਣਾ। ਇਸ ਤਰ੍ਹਾਂ ਬੋਲਣ ਨਾਲ ਕੀ ਹੁੰਦਾ ਹੈ, ਇਹ ਮੈਂ ਜਾਣਦਾ ਹਾਂ। ਹੋਰ ਕੋਈ ਚਾਰਾ ਨਹੀਂ ਹੈ।
ਅਰਥਾਤ ਇਹ ਅਕ੍ਰਮ ਵਿਗਿਆਨ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਇਹ ਜੋ ਵਿਗੜ ਗਿਆ ਹੈ, ਉਹ ਸੁਧਰਨਵਾਲਾ ਨਹੀਂ ਹੈ, ਪਰ ਇਸ ਤਰੀਕੇ ਨਾਲ ਉਸ ਨੂੰ ਸੁਧਾਰ।
ਸਾਰੇ ਧਰਮ ਕਹਿੰਦੇ ਹਨ ਕਿ, ‘ਤੁਸੀਂ ਤਪ ਦੇ ਕਰਤਾ ਹੋ, ਤਿਆਗ ਦੇ ਕਰਤਾ ਹੋ। ਤੁਸੀਂ ਹੀ ਤਿਆਗ ਕਰਦੇ ਹੋ। ਤੁਸੀਂ ਤਿਆਗ ਨਹੀਂ ਕਰਦੇ।” ‘ਨਹੀਂ ਕਰਦੇ’ ਕਹਿਣਾ ਉਹ ਵੀ ‘ਕਰਦੇ ਹਾਂ, ਕਹਿਣ ਦੇ ਬਰਾਬਰ ਹੈ। ਇਸ ਤਰ੍ਹਾਂ ਕਰਤਾਪਨ ਨੂੰ ਸਵੀਕਾਰ ਕਰਦੇ ਹਨ ਅਤੇ ਕਹਿੰਦੇ ਹਨ,