________________
ਤੀਕ੍ਰਮਣ ਮਾਰਗ ਹੈ। ਉਸ ਵਿੱਚ ਕਿਰਿਆ ਕਾਂਡ ਅਤੇ ਇਹੋ ਜਿਹਾ ਕੁੱਝ ਨਹੀਂ ਹੁੰਦਾ
ਨਾ!
ਆਲੋਚਨਾ, ਪ੍ਰਤੀਕ੍ਰਮਣ ਅਤੇ ਤਿਆਖਿਆਨ, ਇਹੀ ਹੈ ਮੋਕਸ਼ ਮਾਰਗ। ਕਿੰਨੇ ਹੀ ਜਨਮਾਂ ਤੋਂ ਸਾਡੀ ਇਹ ਲਾਈਨ (ਮਾਰਗ) ਹੈ, ਕਿੰਨੇ ਹੀ ਜਨਮਾਂ ਤੋਂ ਆਲੋਚਨਾ- ਪ੍ਰਤੀਕ੍ਰਮਣ - ਤਿਆਖਿਆਨ ਕਰਦੇ-ਕਰਦੇ ਇੱਥੇ ਤੱਕ ਪਹੁੰਚੇ ਹਾਂ।
ਕਸ਼ਾਏ ਨਹੀਂ ਕਰਨਾ ਅਤੇ ਪ੍ਰਤੀਕ੍ਰਮਣ ਕਰਨਾ, ਇਹੀ ਦੋ ਧਰਮ ਹਨ। ਕਸ਼ਾਏ ਨਹੀਂ ਕਰਨਾ, ਉਹ ਧਰਮ ਹੈ। ਅਤੇ ਪੂਰਵ ਕਰਮ ਦੇ ਅਨੁਸਾਰ ਹੋ ਜਾਵੇ ਤਾਂ ਉਹਨਾਂ ਦੇ ਪ੍ਰਤੀਕ੍ਰਮਣ ਕਰਨਾ, ਇਹੀ ਧਰਮ ਹੈ। ਬਾਕੀ ਹੋਰ ਕੋਈ ਧਰਮ ਵਰਗੀ ਚੀਜ਼ ਨਹੀਂ ਹੈ। ਅਤੇ ਇਹੀ ਦੋ ਆਈਟਮਾਂ ਸਭ ਲੋਕਾਂ ਨੇ ਕੱਢ ਦਿੱਤੀਆਂ ਹਨ!
ਜੇ ਤੁਸੀਂ ਕਿਸੇ ਨੂੰ ਉਲਟਾ ਕਿਹਾ ਤਾਂ ਤੁਹਾਨੂੰ ਪ੍ਰਤੀਕ੍ਰਮਣ ਕਰਨਾ ਪਵੇਗਾ, ਪਰ ਉਹਨਾਂ ਨੂੰ ਵੀ ਤੁਹਾਡੇ ਪ੍ਰਤੀਕ੍ਰਮਣ ਕਰਨੇ ਪੈਣਗੇ। ਉਹਨਾਂ ਨੂੰ ਕੀ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ ਕਿ “ਮੈਂ ਕਦੇ ਭੁੱਲ ਕੀਤੀ ਹੋਵੇਗੀ ਕਿ ਇਹਨਾਂ ਨੂੰ ਮੈਨੂੰ ਗਾਲ ਕੱਢਣ ਦਾ ਸਮਾਂ ਆਇਆ?” ਅਰਥਾਤ ਉਹਨਾਂ ਨੂੰ ਆਪਣੀ ਭੁੱਲ ਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ਉਹਨਾਂ ਨੂੰ ਆਪਣੇ ਪੂਰਵ ਜਨਮ ਦਾ ਪ੍ਰਤੀਕ੍ਰਮਣ ਕਰਨਾ ਪਵੇਗਾ ਅਤੇ ਤੁਹਾਨੂੰ ਆਪਣੇ ਇਸ ਜਨਮ ਦਾ ਪ੍ਰਤੀਕ੍ਰਮਣ ਕਰਨਾ ਪਵੇਗਾ! ਇਸ ਤਰ੍ਹਾਂ ਰੋਜ਼ਾਨਾ ਪੰਜ ਸੌ- ਪੰਜ ਸੌ ਪ੍ਰਤੀਕ੍ਰਮਣ ਕਰਾਂਗੇ ਤਾਂ ਮੋਕਸ਼ ਵਿੱਚ ਜਾ ਸਕਾਂਗੇ!
ਜੇ ਸਿਰਫ ਇੰਨਾ ਹੀ ਕਰੋ ਨਾ, ਤਾਂ ਹੋਰ ਕੋਈ ਧਰਮ ਨਹੀਂ ਲੱਭਾਂਗੇ ਤਾਂ ਵੀ ਹਰਜ਼ ਨਹੀਂ ਹੈ। ਇੰਨਾ ਪਾਲਣ ਕਰੋਗੇ ਤਾਂ ਬੱਸ, ਅਤੇ ਮੈਂ ਤੈਨੂੰ ਗਾਰੰਟੀ ਦਿੰਦਾ ਹਾਂ, ਤੇਰੇ ਸਿਰ ਤੇ ਹੱਥ ਰੱਖ ਦਿੰਦਾ ਹਾਂ। ਮੋਕਸ਼ ਦੇ ਲਈ, ਠੇਠ ਤੱਕ ਮੈਂ ਤੈਨੂੰ ਸਹਿਯੋਗ ਦੇਵਾਂਗਾ! ਤੇਰੀ ਤਿਆਰੀ ਚਾਹੀਦੀ ਹੈ। ਇੱਕ ਹੀ ਸ਼ਬਦ ਦਾ ਪਾਲਣ ਕਰੇਂਗਾ ਤਾਂ ਬਹੁਤ ਹੋ ਗਿਆ।