________________
ਪ੍ਰਤੀਕ੍ਰਮਣ ਤਿਆਖਿਆਨ ਕਰਨੇ ਚਾਹੀਦੇ ਹਨ ਕਿ “ਇਸ ਤਰ੍ਹਾਂ ਨਹੀਂ ਕਰੂੰਗੀ, ਇਸ ਤਰ੍ਹਾਂ ਨਹੀਂ ਕਰੂੰਗੀ, ਤਾਂ ਉਹ ਮੋਕਸ਼ ਮਾਰਗ ਤੇ ਚੱਲ ਰਹੀਆਂ ਹਨ। | ਇਹੋ ਜਿਹਾ ਤਾਂ ਕੁੱਝ ਨਹੀਂ ਕਰਦੀਆਂ ਹਨ ਉਹ ਵਿਚਾਰੇ, ਫਿਰ ਕੀ ਹੋਵੇਗਾ? ਇਸ ਤਰ੍ਹਾਂ ਮੋਕਸ਼ ਮਾਰਗ ਨੂੰ ਸਮਝਾਂਗੇ ਤਾਂ ਉਸ ਉੱਤੇ ਚੱਲ ਸਕਾਂਗੇ ਨਾ, ਸਮਝਣ ਦੀ ਜ਼ਰੂਰਤ ਹੈ।
ਪ੍ਰਸ਼ਨ ਕਰਤਾ : ਜਦੋਂ ਤੱਕ ਉਹਨਾਂ ਤੋਂ ਪ੍ਰਤੱਖ ਮਾਫੀ ਨਹੀਂ ਮੰਗਦੇ, ਉਦੋਂ ਤੱਕ ਉਹਨਾਂ ਨੂੰ ਖਟਕਦਾ ਤਾਂ ਰਹੇਗਾ ਨਾ! ਸੋ: ਪ੍ਰਤੱਖ ਮਾਫੀ ਤਾਂ ਮੰਗਣੀ ਹੀ ਪਵੇਗੀ ਨਾ?
| ਦਾਦਾ ਸ੍ਰੀ : ਪ੍ਰਤੱਖ ਮਾਫੀ ਮੰਗਣ ਦੀ ਜ਼ਰੂਰਤ ਹੀ ਨਹੀਂ ਹੈ। ਭਗਵਾਨ ਨੇ ਮਨਾ ਕੀਤਾ ਹੈ। ਜੇ ਭਲਾ ਆਦਮੀ ਹੋਵੇ ਤਾਂ, ਉਸ ਤੋਂ ਮਾਫੀ ਮੰਗਣਾ, ਪ੍ਰਤੱਖ ਮਾਫੀ ਮੰਗਣਾ ਅਤੇ ਜੇ ਉਹ ਕਮਜੋਰ ਆਦਮੀ ਹੋਵੇ ਤਾਂ ਮਾਫੀ ਮੰਗਣ ਤੇ ਤਾਨ੍ਹਾਂ ਮਾਰੇਗਾ ਅਤੇ ਕਮਜ਼ੋਰ ਆਦਮੀ ਹੋਰ ਜ਼ਿਆਦਾ ਕਮਜੋਰ ਹੁੰਦਾ ਜਾਵੇਗਾ। ਇਸ ਲਈ ਪ੍ਰਤੱਖ ਨਾ ਕਰਨਾ ਅਤੇ ਪ੍ਰਤੱਖ ਕਰਨਾ ਹੋਵੇ ਤਾਂ ਜੇ ਬਹੁਤ ਭਲਾ ਆਦਮੀ ਹੋਵੇ, ਤਾਂ ਹੀ ਕਰਨਾ। ਕਮਜ਼ੋਰ ਤਾਂ ਉੱਪਰ ਤੋਂ ਮਾਰੇਗਾ। ਅਤੇ ਪੂਰਾ ਜਗਤ ਕਮਜ਼ੋਰ ਹੀ ਹੈ। ਬਦਲੇ ਵਿੱਚ ਤਾਲਾਂ ਮਾਰੇਗਾ, ‘ਹਾਂ, ਮੈਂ ਕਹਿੰਦੀ ਸੀ ਨਾ, ਤੂੰ ਸਮਝਦੀ ਨੀ ਸੀ, ਮੰਨਦੀ ਹੀ ਨਹੀਂ ਸੀ, ਹੁਣ ਆਈ ਟਿਕਾਣੇ ਤੇ। ਓਏ ਭਾਈ, ਉਹ ਟਿਕਾਣੇ ਤੇ ਹੀ ਹੈ, ਉਹ ਵਿਗੜੀ ਹੋਈ ਨਹੀਂ ਹੈ। ਤੂੰ ਵਿਗੜੀ ਹੋਈ ਹੈ, ਉਹ ਤਾਂ ਸੁਧਰੀ ਹੋਈ ਹੈ, ਸੁਧਰ ਰਹੀ
ਹੈ।
ਮੋਕਸ਼ ਮਾਰਗ ਵਿੱਚ ਕਿਰਿਆ ਕਾਂਡ ਜਾਂ ਇਹੋ ਜਿਹਾ ਕੁੱਝ ਨਹੀਂ ਹੁੰਦਾ। ਸਿਰਫ ਸੰਸਾਰ ਮਾਰਗ ਵਿੱਚ ਕਿਰਿਆ ਕਾਂਡ ਹੁੰਦੇ ਹਨ। ਸੰਸਾਰ ਮਾਰਗ ਭਾਵ ਜਿਸਨੂੰ ਭੌਤਿਕ ਸੁੱਖ ਚਾਹੀਦੇ ਹਨ, ਹੋਰ ਕੁੱਝ ਚਾਹੀਦਾ ਹੈ, ਉਸਦੇ ਲਈ ਕਿਰਿਆ ਕਾਂਡ ਹਨ। ਮੋਕਸ਼ ਮਾਰਗ ਵਿੱਚ ਇਹੋ ਜਿਹਾ ਕੁੱਝ ਨਹੀਂ ਹੁੰਦਾ। ਮੋਕਸ਼ ਮਾਰਗ ਭਾਵ ਕੀ? ਆਲੋਚਨਾ, ਪ੍ਰਤੀਕ੍ਰਮਣ ਅਤੇ ਤਿਆਖਿਆਨ। ਚਲਾਉਂਦੇ ਹੀ ਜਾਓ ਆਪਣੀ ਗੱਡੀ। ਆਪਣਾ ਇਹ ਮੋਕਸ਼