________________
ਪ੍ਰਤੀਕ੍ਰਮਣ
21
ਆਲੋਚਨਾ, ਪ੍ਰਤੀਕ੍ਰਮਣ ਅਤੇ ਪ੍ਰਤਿਆਖਿਆਨ, ਉਹ ਮੋਕਸ਼ ਮਾਰਗ ਹੈ। ਆਪਣੇ ਮਹਾਤਮਾ ਕੀ ਕਰਦੇ ਹਨ? ਪੂਰਾ ਦਿਨ ਆਲੋਚਨਾ, ਪ੍ਰਤੀਕ੍ਰਮਣ ਅਤੇ ਪ੍ਰਤਿਆਖਿਆਨ ਹੀ ਕਰਦੇ ਰਹਿੰਦੇ ਹਨ। ਹੁਣ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਇਸ ਪਾਸੇ ਚੱਲੋ। ਵਰਤ, ਨਿਯਮ ਕਰੋ।' ਤਾਂ ਕਹਿਣਗੇ, “ਅਸੀਂ ਵਰਤ, ਨਿਯਮ ਦਾ ਕੀ ਕਰਨਾ ਹੈ? ਸਾਡੇ ਅੰਦਰ ਠੰਡਕ ਹੈ, ਸਾਨੂੰ ਚਿੰਤਾ ਨਹੀਂ ਹੈ। ਉਪਾਧੀ ਨਹੀਂ ਹੈ। ਨਿਰੰਤਰ ਸਮਾਧੀ ਵਿੱਚ ਹੀ ਰਹਿੰਦੇ ਹਾਂ। ਫਿਰ ਕਿਸ ਲਈ?” ਉਹ ਤਾਂ ਕਲੇਸ਼ ਕਹਾਏ। ਉਪਾਦਾਨ ਤਪ ਅਤੇ ਫਲਾਣਾ ਤਪ। ਉਹ ਸਭ ਤਾਂ ਉਲਝਣ ਵਿੱਚ ਪਏ ਹੋਏ ਲੋਕ ਕਰਦੇ ਹਨ। ਜਿਨ੍ਹਾਂ ਨੂੰ ਜ਼ਰੂਰਤ ਹੈ, ਸ਼ੌਂਕ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਤਪ ਤਾਂ ਸ਼ੌਕੀਨ ਲੋਕਾਂ ਦਾ ਕੰਮ ਹੈ। ਜੋ ਸੰਸਾਰ ਦੇ ਸ਼ੌਕੀਨ ਹੋਣ, ਉਹਨਾਂ ਨੂੰ ਤਪ ਕਰਨੇ ਚਾਹੀਦੇ
ਹਨ।
ਪ੍ਰਸ਼ਨ ਕਰਤਾ : ਪਰ ਇਹੋ ਜਿਹੀ ਮਾਨਤਾ ਹੈ ਕਿ ਤਪ ਕਰਨ ਨਾਲ ਕਰਮਾਂ ਦੀ ਨਿਰਜਰਾ ਹੁੰਦੀ ਹੈ।
ਦਾਦਾ ਸ਼੍ਰੀ : ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਕਿਹੜੇ ਤਪ ਨਾਲ ਨਿਰਜਰਾ ਹੁੰਦੀ ਹੈ? ਆਂਤਰਿਕ ਤਪ ਚਾਹੀਦਾ ਹੈ। ਅਦੀਠ ਤਪ। ਜੋ ਅਸੀਂ ਕਹਿੰਦੇ ਹਾਂ ਨਾ ਕਿ ਇਹ ਸਾਡੇ ਸਾਰੇ ਮਹਾਤਮਾ ਅਦੀਠ ਤਪ ਕਰਦੇ ਹਨ। ਜੋ ਤਪ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਅਤੇ ਅੱਖਾਂ ਨਾਲ ਦਿਖਾਈ ਦੇਣ ਵਾਲੇ ਤਪ ਅਤੇ ਜੋ ਜਾਣੇ ਜਾ ਸਕਣ ਇਹੋ ਜਿਹੇ ਤਪ, ਉਹਨਾਂ ਸਭ ਦਾ ਫੁਲ ਪੁੰਨ ਹੈ। ਅਤੇ ਅਦੀਠ ਤਪ ਅਰਥਾਤ ਅੰਦਰ ਦਾ ਤਪ, ਆਂਤਰਿਕ ਤਪ, ਜੋ ਬਾਹਰ ਨਹੀਂ ਦਿਖਦਾ, ਉਹਨਾਂ ਸਭ ਦਾ ਫੁਲ ਮੋਕਸ਼ ਹੈ।
ਸਾਧਵੀਆਂ ਨੂੰ ਕੀ ਕਰਨਾ ਚਾਹੀਦਾ ਹੈ? ਸਾਧਵੀਆਂ ਜਾਣਦੀਆਂ ਹਨ ਕਿ ਸਾਨੂੰ ਕਸ਼ਾਏ ਹੁੰਦੇ ਹਨ, ਪੂਰੇ ਦਿਨ ਕਸ਼ਾਏ ਹੁੰਦੇ ਰਹਿੰਦੇ ਹਨ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਸ਼ਾਮ ਨੂੰ ਬੈਠ ਕੇ ਪੂਰਾ ਇੱਕ ਗੁਣਸਥਾਨਕ, ਇਹ ਕਸ਼ਾਏ ਭਾਵ ਹੋਇਆ, ਇਹਨਾਂ ਦੇ ਲਈ ਇਹ ਕਸ਼ਾਏ ਭਾਵ ਹੋਇਆ, ਇਹਨਾਂ ਦੇ ਲਈ ਇਹ ਕਸ਼ਾਏ ਭਾਵ ਹੋਇਆ, ਬੈਠ ਕੇ ਉਹਨਾਂ ਦੇ ਲਈ ਇਸ ਤਰ੍ਹਾਂ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ ਅਤੇ