________________
ਪ੍ਰਤੀਕ੍ਰਮਣ
ਪ੍ਰਸ਼ਨ ਕਰਤਾ : ਦੂਸਰਿਆਂ ਦੀ ਸਮਝ ਨਾਲ ਗਲਤ ਲੱਗਦਾ ਹੋਵੇ ਤਾਂ ਉਸਦੇ ਲਈ ਕੀ ਕਰੀਏ?
20
ਦਾਦਾ ਸ਼੍ਰੀ : ਇਹ ਜਿੰਨ੍ਹੇ ਵੀ ਸੱਚ (ਸਤ) ਹਨ, ਉਹ ਸਾਰੇ ਵਿਵਹਾਰਿਕ ਸਤ ਹਨ। ਇਹ ਸਾਰੇ ਝੂਠ ਹਨ। ਵਿਵਹਾਰਿਕ ਰੂਪ ਵਿੱਚ ਸੱਚ (ਸਤ) ਹੈ। ਮੋਕਸ਼ ਵਿੱਚ ਜਾਣਾ ਹੋਵੇ ਤਾਂ ਸਾਰੇ ਝੂਠ ਹਨ। ਸਭ ਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ‘ਮੈਂ ਆਚਾਰਿਆ ਹਾਂ' ਉਸਦਾ ਵੀ ਪ੍ਰਤੀਕ੍ਰਮਣ ਕਰਨਾ ਪਵੇਗਾ। ‘ਮੈਂ ਆਪਣੇ ਆਪ ਨੂੰ ਆਚਾਰਿਆ ਮੰਨਿਆ ਉਸਦਾ ਵੀ ਪ੍ਰਤੀਕ੍ਰਮਣ ਕਰਨਾ ਪਵੇਗਾ। ਕਿਉਂਕਿ ‘ਮੈਂ ਸ਼ੁੱਧਆਤਮਾ ਹਾਂ,” ਤਾਂ ਇਹ ਸਭ ਝੂਠ ਹੈ। ਤੈਨੂੰ ਇਹ ਸਮਝ ਵਿੱਚ ਆ ਰਿਹਾ ਹੈ ਜਾਂ ਨਹੀ?
ਪ੍ਰਸ਼ਨ ਕਰਤਾ : ਆ ਹੀ ਰਿਹਾ ਹੈ।
ਦਾਦਾ ਸ਼੍ਰੀ : ਸਭ ਝੂਠ। ਲੋਕ ਤਾਂ ਨਾ ਸਮਝਣ ਦੇ ਕਾਰਣ ਕਹਿੰਦੇ ਹਨ ਕਿ ‘ਮੈਂ ਸੱਚ ਕਹਿ ਰਿਹਾ ਹਾਂ । ਓਏ, ਸਤ (ਸੱਚ) ਕਹੀਏ ਤਾਂ ਕੋਈ ਪ੍ਰਤੀਘਾਤ (ਵਿਰੁਧ ਹਮਲਾ) ਹੀ ਨਾ ਹੋਵੇ!
ਏਦਾਂ ਹੈ ਨਾ, ਅਸੀਂ ਜਿਸ ਘੜੀ ਬੋਲਦੇ ਹਾਂ, ਉਸ ਘੜੀ ਸਾਡੇ ਜ਼ੋਰਦਾਰ ਪ੍ਰਤੀਕ੍ਰਮਣ ਵੀ ਚੱਲਦੇ ਰਹਿੰਦੇ ਹਨ। ਬੋਲਦੇ ਸਮੇਂ ਨਾਲ ਹੀ।
ਪ੍ਰਸ਼ਨ ਕਰਤਾ : ਪਰ ਜੋ ਗੱਲ ਸਹੀ ਹੈ, ਉਹ ਕਹਿ ਰਹੇ ਸੀ, ਉਸਦੇ ਲਈ ਕੀ ਪ੍ਰਤੀਕ੍ਰਮਣ ਕਰਨਾ?
ਦਾਦਾ ਸ਼੍ਰੀ : ਨਹੀਂ, ਫਿਰ ਵੀ ਪ੍ਰਤੀਕ੍ਰਮਣ ਤਾਂ ਕਰਨੇ ਹੀ ਪੈਂਣਗੇ ਨਾ। ਤੂੰ ਕਿਸੇ ਦਾ ਗੁਨਾਹ ਦੇਖਿਆ ਹੀ ਕਿਉਂ? ਨਿਰਦੋਸ਼ ਹੈ ਫਿਰ ਵੀ ਦੋਸ਼ ਕਿਉਂ ਦੇਖਿਆ? ਨਿਰਦੋਸ਼ ਹੈ ਫਿਰ ਵੀ ਉਸਦੀ ਨਿੰਦਾ ਤਾਂ ਹੋਈ ਨਾ? ਜਿਸ ਗੱਲ ਨਾਲ ਕਿਸੇ ਦੀ ਨਿੰਦਾ ਹੋਵੇ, ਇਹੋ ਜਿਹੀ ਸਹੀ ਗੱਲ ਵੀ ਨਹੀਂ ਕਹਿਣੀ ਚਾਹੀਦੀ। ਇਹੋ ਜਿਹੀ ਸਹੀ ਗੱਲ ਵੀ ਗੁਨਾਹ ਹੈ। ਸੰਸਾਰ ਵਿੱਚ ਸਹੀ ਗੱਲ ਕਹਿਣਾ ਵੀ ਗੁਨਾਹ ਹੈ। ਸਹੀ ਗੱਲ ਹਿੰਸਕ ਨਹੀਂ ਹੋਣੀ ਚਾਹੀਦੀ। ਇਸਨੂੰ ਹਿੰਸਕ ਗੱਲ ਕਿਹਾ ਜਾਵੇਗਾ।