________________
ਪ੍ਰਤੀਕ੍ਰਮਣ
4. ਅਹੋ! ਅਹੋ! ਇਹ ਜਾਗ੍ਰਿਤ ਦਾਦਾ | ਇਸ ਦੁਨੀਆਂ ਵਿੱਚ ਸਭ ਨਿਰਦੋਸ਼ ਹਨ। ਪਰ ਦੇਖੋ ਨਾ ਇਹੋ ਜਿਹੀ ਕਠੋਰ ਬਾਣੀ ਨਿਕਲ ਰਹੀ ਹੈ ਨਾ? ! ਅਸੀਂ ਤਾਂ ਇਹਨਾਂ ਸਾਰਿਆਂ ਨੂੰ ਨਿਰਦੋਸ਼ ਦੇਖਿਆ ਹੈ, ਇੱਕ ਵੀ ਦੋਸ਼ਿਤ ਨਹੀਂ ਹੈ। ਸਾਨੂੰ ਦੋਸ਼ਿਤ ਦਿਖਾਈ ਹੀ ਨਹੀਂ ਦਿੰਦਾ, ਸਿਰਫ ਦੋਸ਼ਿਤ ਕਹਿ ਦਿੰਦੇ ਹਾਂ। ਕੀ ਏਦਾਂ ਕਹਿਣਾ ਚਾਹੀਦਾ ਹੈ? ਕੀ ਬੋਲਣਾ ਜਰੂਰੀ ਹੈ? ਕਿਸੇ ਬਾਰੇ ਕੁੱਝ ਵੀ ਨਹੀਂ ਬੋਲਣਾ ਚਾਹੀਦਾ। ਉਸਦੇ ਪਿੱਛੇ ਤੁਰੰਤ ਹੀ ਉਸਦੇ ਪ੍ਰਤੀਕੁਮਣ ਚੱਲਦੇ ਰਹਿੰਦੇ ਹਨ। ਇਹ ਸਾਡੀ ਚਾਰ ਡਿਗਰੀ ਦੀ ਕਮੀ ਹੈ, ਉਸਦਾ ਇਹ ਪਰਿਣਾਮ ਹੈ। ਪਰ ਪ੍ਰਤੀਕ੍ਰਮਣ ਕੀਤੇ ਬਗੈਰ ਨਹੀਂ ਚਲੇਗਾ।
ਅਸੀਂ ਕੁੱਝ ਕਹਿ ਦਿੰਦੇ ਹਾਂ, ਕਠੋਰ ਸ਼ਬਦ ਬੋਲਦੇ ਹਾਂ, ਉਹ ਜਾਣ-ਬੁੱਝ ਕੇ ਬੋਲਦੇ ਹਾਂ ਪਰ ਕੁਦਰਤ ਦੇ ਪ੍ਰਤੀ ਸਾਡੀ ਭੁੱਲ ਤਾਂ ਹੋਈ ਨਾ! ਇਸ ਲਈ ਅਸੀਂ ਉਸਦਾ ਪ੍ਰਤੀਕ੍ਰਮਣ (ਏ.ਐਮ.ਪਟੇਲ ਤੋਂ) ਕਰਵਾਉਂਦੇ ਹਾਂ। ਹਰ ਭੁੱਲ ਦਾ ਪ੍ਰਤੀਕ੍ਰਮਣ ਹੁੰਦਾ ਹੈ। ਸਾਹਮਣੇ ਵਾਲੇ ਦਾ ਮਨ ਟੁੱਟ ਨਾ ਜਾਵੇ, ਸਾਡਾ ਇਸ ਤਰ੍ਹਾਂ ਰਹਿੰਦਾ ਹੈ।
ਮੇਰੇ ਤੋਂ ‘ਹੈ ਉਸਨੂੰ “ਨਹੀਂ ਹੈ ਇਹ ਨਹੀਂ ਕਿਹਾ ਜਾ ਸਕਦਾ ਅਤੇ ‘ਨਹੀਂ ਹੈ ਉਸਨੂੰ ‘ਹੈ ਇਹ ਨਹੀਂ ਕਿਹਾ ਜਾ ਸਕਦਾ। ਇਸ ਲਈ ਮੇਰੇ ਤੋਂ ਕੁੱਝ ਲੋਕਾਂ ਨੂੰ ਦੁੱਖ ਹੋ ਜਾਂਦਾ ਹੈ। ਜੇ “ਨਹੀਂ ਹੈ ਉਸਨੂੰ ਮੈ ‘ਹੈ ਕਹਾਂ ਤਾਂ ਤੁਹਾਡੇ ਮਨ ਵਿੱਚ ਭਰਮ ਪੈਦਾ ਹੋ ਜਾਵੇਗਾ। ਅਤੇ ਇਸ ਤਰ੍ਹਾਂ ਬੋਲਣ ਤੇ ਉਹਨਾਂ ਲੋਕਾਂ ਵਿਰੋਧੀਆਂ ਦੇ ਮਨ ਤੇ ਉਲਟਾ ਅਸਰ ਹੋਵੇਗਾ ਕਿ ਇਸ ਤਰ੍ਹਾਂ ਕਿਉਂ ਬੋਲ ਰਹੇ ਹਨ? ਇਸ ਲਈ ਇਸ ਤਰ੍ਹਾਂ ਜਦੋਂ ਬੋਲਣਾ ਪਿਆ। ਹੋਵੇ ਤਾਂ ਮੈਨੂੰ ਉਹਨਾਂ ਦੇ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ। ਕਿਉਂਕਿ ਉਹਨਾਂ ਨੂੰ ਦੁੱਖ ਤਾਂ ਹੋਣਾ ਹੀ ਨਹੀਂ ਚਾਹੀਦਾ। ਕੋਈ ਮੰਨਦਾ ਹੋਵੇ ਕਿ ਇਸ ਪਿੱਪਲ ਦੇ ਦਰਖਤ ਤੇ ਭੂਤ ਹੈ ਅਤੇ ਮੈਂ ਕਹਾਂ ਕਿ ਭੂਤ ਵਰਗੀ ਕੋਈ ਚੀਜ਼ ਨਹੀਂ ਹੈ ਇਸ ਦਰਖਤ ਤੇ ਤਾਂ ਇਸ ਨਾਲ ਉਸਨੂੰ ਦੁੱਖ ਹੋਵੇਗਾ। ਇਸ ਲਈ ਫਿਰ ਮੈਨੂੰ ਪ੍ਰਤੀਕ੍ਰਮਣ ਕਰਨਾ ਪੈਂਦਾ ਹੈ। ਉਹ ਤਾਂ ਹਮੇਸ਼ਾਂ ਕਰਨਾ ਹੀ ਪਵੇਗਾ ਨਾ!